ਕੈਨੇਡਾ ਸਰਕਾਰ ਨੇ ਭਾਰਤੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਦਰਅਸਲ ਸਰਕਾਰ ਨੇ ਵਿਜ਼ਟਰ ਵੀਜ਼ਾ ਨਿਯਮ ਵਿਚ ਵੱਡੇ ਬਦਲਾਅ ਕੀਤੇ ਹਨ। ਕੈਨੇਡਾ ਸਰਕਾਰ ਨੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਹੁਣ ਕਿਸੇ ਨੂੰ ਵੀ ਕੈਨੇਡਾ ਦਾ 10 ਸਾਲ ਦਾ ਵਿਜ਼ਟਰ ਵੀਜ਼ਾ ਨਹੀਂ ਮਿਲੇਗਾ। ਹੁਣ ਜੇ ਕੋਈ ਕੈਨੇਡਾ ਜਾਣ ਦਾ ਠੋਸ ਕਾਰਨ ਨਹੀਂ ਦੱਸਦਾ ਤਾਂ ਉਸ ਨੂੰ ਕੈਨੇਡਾ ਦਾ ਵਿਜ਼ਟਰ ਵੀਜ਼ਾ ਨਹੀਂ ਮਿਲੇਗਾ। ਹੁਣ ਜਿੰਨੇ ਦਿਨ ਦਾ ਕੰਮ ਹੋਵੇਗਾ ਉਸ ਮੁਤਾਬਿਕ ਵੀਜ਼ਾ ਮਿਲੇਗਾ। ਦਰਅਸਲ ਲੋਕ ਵਿਜ਼ਟਰ ਵੀਜ਼ਾ ਨੂੰ ਵਰਕ ਵੀਜ਼ਾ ਵਿਚ ਤਬਦੀਲ ਕਰਕੇ ਉਧਰ ਪੈਸਿਆਂ ‘ਤੇ ਕੰਮ ਕਰਦੇ ਸਨ ਜਿਸ ਕਾਰਨ ਕੈਨੇਡਾ ਸਰਕਾਰ ਨੇ ਉਹ ਫ਼ੈਸਲਾ ਲਿਆ ਹੈ।