ਰਾਜ ਕਪੂਰ ਦੀ ਜਨਮ ਸ਼ਤਾਬਦੀ ਸਮਾਰੋਹ ਦੇ ਸੈਸ਼ਨ ’ਚ ਸ਼ਾਮਲ ਹੋਣਗੇ ਰਣਬੀਰ ਕਪੂਰ

ਨਵੀਂ ਦਿੱਲੀ, 6 ਨਵੰਬਰ – ਫਿਲਮ ‘ਐਨੀਮਲ’ ਦੇ ਅਦਾਕਾਰ ਰਣਬੀਰ ਕਪੂਰ 55ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ਼ ਇੰਡੀਆ (ਆਈਐੱਫਐੱਫਆਈ) ਵਿੱਚ ਆਪਣੇ ਦਾਦਾ ਰਾਜ ਕਪੂਰ ਦੀ ਜਨਮ ਸ਼ਤਾਬਦੀ ਸਮਾਰੋਹ ਦੇ ਸੈਸ਼ਨ ’ਚ ਫਿਲਮ ਨਿਰਮਾਤਾ ਰਾਹੁਲ ਰਾਵੇਲ ਨਾਲ ਗੱਲਬਾਤ ਕਰਨਗੇ। ਰਾਜ ਕਪੂਰ ਦੀ 100ਵੀਂ ਜਨਮ ਸ਼ਤਾਬਦੀ 14 ਦਸਬੰਰ ਨੂੰ ਹੈ। ਰਾਹੁਲ ਰਾਵੇਲ ਫਿਲਮ ‘ਲਵ ਸਟੋਰੀ’, ‘ਬੇਤਾਬ’ ਤੇ ‘ਔਰ ਪਿਆਰ ਹੋ ਗਿਆ’ ਲਈ ਜਾਣੇ ਜਾਂਦੇ ਹਨ, ਜਿਨ੍ਹਾਂ ਨੇ ਆਪਣੇ ਫਿਲਮੀ ਸਫ਼ਰ ਦੀ ਸ਼ੁਰੂਆਤ ‘ਮੇਰਾ ਨਾਮ ਜੋਕਰ (1970) ਤੇ ‘ਬੌਬੀ’ (1973) ਵਿੱਚ ਰਾਜ ਕਪੂਰ ਦੇ ਸਹਾਇਕ ਵਜੋਂ ਕੰਮ ਕਰਕੇ ਕੀਤੀ ਸੀ। ਅੱਜ ਜਾਰੀ ਹੋਏ ਪ੍ਰੈੱਸ ਰਿਲੀਜ਼ ਅਨੁਸਾਰ ਰਾਹੁਲ ਰਾਵੇਲ ਦੀ ਮੇਜ਼ਬਾਨੀ ਵਿੱਚ ਹੋਣ ਵਾਲੇ ਸੈਸ਼ਨ ਵਿੱਚ ਰਣਬੀਰ ਕਪੂਰ ਆਪਣੇ ‘ਨਿੱਜੀ ਕਿੱਸੇ ਸਾਂਝੇ ਕਰਨਗੇ ਅਤੇ ਰਚਨਾਤਮਕ ਪ੍ਰਕਿਰਿਆਵਾਂ ’ਤੇ ਚਰਚਾ ਕਰਨਗੇ। ਆਈਐੱਫਐੱਫਆਈ ਵਿੱਚ ਫਿਲਮ ‘ਆਵਾਰਾ’ (1951) ਦਾ ਡਿਜੀਟਲ ਰੂਪ ਦਿਖਾਇਆ ਜਾਵੇਗਾ, ਜਿਸ ਦਾ ਨਿਰਦੇਸ਼ਨ ਰਾਜ ਕਪੂਰ ਵੱਲੋਂ ਕੀਤਾ ਗਿਆ ਸੀ।

ਸਾਂਝਾ ਕਰੋ

ਪੜ੍ਹੋ

ਜਿ਼ਮਨੀ ਚੋਣਾਂ: ਦਲ-ਬਦਲੀ ਅਤੇ ਪਰਿਵਾਰਵਾਦ/ਸੁਖਦੇਵ ਸਿੰਘ

ਭਾਰਤ ਦੇ ਹੋਰਨਾਂ ਸੂਬਿਆਂ ਦੇ ਨਾਲ-ਨਾਲ ਪੰਜਾਬ ਦੇ ਚਾਰ ਵਿਧਾਨ...