ਨਵੋਦਿਆ ਵਿਦਿਆਲਿਆ ਵਿੱਚ 9ਵੀਂ ਤੇ 11ਵੀਂ ਜਮਾਤ ‘ਚ ਦਾਖਲੇ ਲਈ ਵਿਦਿਆਰਥੀਆਂ ਕੋਲ ਇਕ ਹੋਰ ਮੌਕਾ

ਨਵੀਂ ਦਿੱਲੀ, 6 ਨਵੰਬਰ – ਨਵੋਦਿਆ ਵਿਦਿਆਲਿਆ ਵਿੱਚ 9ਵੀਂ ਤੇ 11ਵੀਂ ਜਮਾਤ ਵਿੱਚ ਦਾਖਲਾ ਲੈਣ ਦੇ ਚਾਹਵਾਨ ਮਾਪਿਆਂ ਤੇ ਵਿਦਿਆਰਥੀਆਂ ਲਈ ਇੱਕ ਮਹੱਤਵਪੂਰਨ ਅਪਡੇਟ ਹੈ। ਨਵੋਦਿਆ ਵਿਦਿਆਲਿਆ ਸਮਿਤੀ (NVS) ਨੇ ਅਕਾਦਮਿਕ ਸਾਲ 2024-25 ਵਿੱਚ ਕਲਾਸ IX ਅਤੇ XI ਵਿੱਚ ਦਾਖਲੇ ਲਈ ਕਰਵਾਏ ਜਾਣ ਵਾਲੇ ਲੇਟਰਲ ਐਂਟਰੀ ਸਿਲੈਕਸ਼ਨ ਟੈਸਟ (LEST) 2025-26 ਲਈ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ ਵਧਾ ਦਿੱਤੀ ਹੈ। ਹੁਣ ਇਨ੍ਹਾਂ ਜਮਾਤਾਂ ਵਿੱਚ ਦਾਖ਼ਲੇ ਲਈ 9 ਨਵੰਬਰ 2024 ਤੱਕ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ। ਦਿਲਚਸਪੀ ਰੱਖਣ ਵਾਲੇ ਤੇ ਯੋਗ ਵਿਦਿਆਰਥੀ ਹੁਣ ਵਧੀ ਹੋਈ ਮਿਤੀ ਅਨੁਸਾਰ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਲਈ ਵਿਦਿਆਰਥੀਆਂ ਨੂੰ ਅਧਿਕਾਰਤ ਵੈੱਬਸਾਈਟ navodaya.gov.in ‘ਤੇ ਜਾ ਕੇ ਅਪਲਾਈ ਕਰਨਾ ਹੋਵੇਗਾ। ਜੇਕਰ ਵਿਦਿਆਰਥੀ ਚਾਹੁਣ, ਤਾਂ ਉਹ ਹੇਠਾਂ ਦਿੱਤੇ ਆਸਾਨ ਸਟੈਪਸ ਦੀ ਪਾਲਣਾ ਕਰ ਕੇ ਆਨਲਾਈਨ ਵੀ ਅਪਲਾਈ ਕਰ ਸਕਦੇ ਹਨ।

9ਵੀਂ ਤੇ 11ਵੀਂ ਜਮਾਤ ’ਚ ਦਾਖ਼ਲੇ ਲਈ ਵਿਦਿਆਰਥੀਆਂ ਇਸ ਤਰ੍ਹਾਂ ਕਰਨ ਆਨਲਾਈਨ ਅਪਲਾਈ

ਸਭ ਤੋਂ ਪਹਿਲਾਂ ਉਮੀਦਵਾਰ ਅਧਿਕਾਰਤ ਵੈੱਬਸਾਈਟ cbseitms.nic.in/2024/nvsix/ ‘ਤੇ ਜਾਣ। ਹੁਣ ਹੋਮਪੇਜ ‘ਤੇ, ਕ੍ਰਮਵਾਰ ਕਲਾਸ 9 ਤੇ 11 ਲੇਟਰਲ ਐਂਟਰੀ ਐਪਲੀਕੇਸ਼ਨ ਫਾਰਮ ਲਈ ਲਿੰਕ ਲੱਭੋ। ਸਹੀ ਵੇਰਵੇ ਦਰਜ ਕਰ ਕੇ ਫਾਰਮ ਭਰੋ। ਜਮ੍ਹਾਂ ਕਰਨ ਤੋਂ ਪਹਿਲਾਂ ਪੂਰੇ ਅਰਜ਼ੀ ਫਾਰਮ ਨੂੰ ਚੰਗੀ ਤਰ੍ਹਾਂ ਪੜ੍ਹੋ। ਹੁਣ ਭਰੇ ਹੋਏ ਬਿਨੈ-ਪੱਤਰ ਦਾ ਪ੍ਰਿੰਟਆਊਟ ਲਓ ਅਤੇ ਇਸਨੂੰ ਭਵਿੱਖ ਲਈ ਆਪਣੇ ਕੋਲ ਰੱਖੋ।

ਲੇਟਰਲ ਐਂਟਰੀ ਸਿਲੈਕਸ਼ਨ ਟੈਸਟ (LEST) 2025-26 ਲਈ ਅਪਲਾਈ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਲੇਟਰਲ ਐਂਟਰੀ ਸਿਲੈਕਸ਼ਨ ਟੈਸਟ ਫਾਰਮ ਭਰਦੇ ਸਮੇਂ, ਵਿਦਿਆਰਥੀਆਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਸਾਰੇ ਵਿਦਿਅਕ ਦਸਤਾਵੇਜ਼ ਅਤੇ ਫੋਟੋਆਂ ਸਮੇਤ ਹੋਰ ਦਸਤਾਵੇਜ਼ ਧਿਆਨ ਨਾਲ ਅਪਲੋਡ ਕਰਨ। ਬਿਨੈ-ਪੱਤਰ ਵਿੱਚ ਕੋਈ ਗੜਬੜੀ ਪਾਈ ਜਾਣ ਪੱਤਰ ਨੂੰ ਰੱਦ ਕਰ ਦਿੱਤਾ ਜਾਵੇਗਾ। ਇਸ ਲਈ ਇਸ ਨੂੰ ਧਿਆਨ ਵਿੱਚ ਰੱਖੋ।

8 ਫਰਵਰੀ 2025 ਨੂੰ ਹੋਵੇਗੀ ਦਾਖਲਾ ਪ੍ਰੀਖਿਆ 9ਵੀਂ ਅਤੇ 11ਵੀਂ ਜਮਾਤਾਂ ਵਿੱਚ ਦਾਖਲੇ ਲਈ NVS ਪ੍ਰੀਖਿਆ 8 ਫਰਵਰੀ, 2025 ਨੂੰ ਕਰਵਾਈ ਜਾਵੇਗੀ। ਪ੍ਰੀਖਿਆ ਸਵੇਰੇ 11:00 ਵਜੇ ਤੋਂ ਦੁਪਹਿਰ 1:30 ਵਜੇ ਤੱਕ ਚੱਲੇਗੀ। ਪ੍ਰੀਖਿਆ ਲਈ ਹਾਲ ਟਿਕਟਾਂ ਪ੍ਰੀਖਿਆ ਤੋਂ ਕੁਝ ਦਿਨ ਪਹਿਲਾਂ ਜਾਰੀ ਕੀਤੀਆਂ ਜਾਣਗੀਆਂ। ਇਸ ਨੂੰ ਅਧਿਕਾਰਤ ਵੈੱਬਸਾਈਟ ‘ਤੇ ਉਪਲਬਧ ਕਰਵਾਇਆ ਜਾਵੇਗਾ। ਦਾਖਲਾ ਕਾਰਡ ਜਾਰੀ ਹੋਣ ਤੋਂ ਬਾਅਦ, ਉਮੀਦਵਾਰ ਰਜਿਸਟ੍ਰੇਸ਼ਨ ਨੰਬਰ ਅਤੇ ਹੋਰ ਜਾਣਕਾਰੀ ਵਰਗੇ ਜ਼ਰੂਰੀ ਵੇਰਵੇ ਦਰਜ ਕਰਕੇ ਹਾਲ ਟਿਕਟ ਨੂੰ ਡਾਊਨਲੋਡ ਕਰਨ ਦੇ ਯੋਗ ਹੋਣਗੇ। ਤੁਹਾਨੂੰ ਦੱਸ ਦੇਈਏ ਕਿ ਪ੍ਰੀਖਿਆ ਦੀ ਕੁੱਲ ਮਿਆਦ ਦੋ ਘੰਟੇ ਤੀਹ ਮਿੰਟ ਹੋਵੇਗੀ, ਜਿਸ ਵਿੱਚ ਸਰੀਰਕ ਤੌਰ ‘ਤੇ ਅਪਾਹਜ ਉਮੀਦਵਾਰਾਂ ਲਈ ਵਾਧੂ 50 ਮਿੰਟ ਦਿੱਤੇ ਜਾਣਗੇ। ਟੈਸਟ ਵਿੱਚ 100 ਬਹੁ-ਚੋਣ ਵਾਲੇ ਪ੍ਰਸ਼ਨ ਹੋਣਗੇ।

ਸਾਂਝਾ ਕਰੋ

ਪੜ੍ਹੋ

ਜਿ਼ਮਨੀ ਚੋਣਾਂ: ਦਲ-ਬਦਲੀ ਅਤੇ ਪਰਿਵਾਰਵਾਦ/ਸੁਖਦੇਵ ਸਿੰਘ

ਭਾਰਤ ਦੇ ਹੋਰਨਾਂ ਸੂਬਿਆਂ ਦੇ ਨਾਲ-ਨਾਲ ਪੰਜਾਬ ਦੇ ਚਾਰ ਵਿਧਾਨ...