ਯੂ.ਪੀ.ਆਈ. ਰਾਹੀਂ ਲੈਣ-ਦੇਣ ਕਰਨ ਵਾਲਿਆਂ ਲਈ ਵੱਡੀ ਖ਼ਬਰ, ਦੋ ਦਿਨ ਬੰਦ ਰਹਿਣਗੀਆਂ ਸੇਵਾਵਾਂ

ਵੀਂ ਦਿੱਲੀ, 4 ਨਵੰਬਰ – ਯੂ.ਪੀ.ਆਈ. ਰਾਹੀਂ ਭਾਰਤ ਵਿੱਚ ਹਰ ਰੋਜ਼ ਹਜ਼ਾਰਾਂ ਕਰੋੜ ਰੁਪਏ ਦਾ ਲੈਣ-ਦੇਣ ਹੋ ਰਿਹਾ ਹੈ। ਅਜਿਹੇ ‘ਚ ਆਨਲਾਈਨ ਪੇਮੈਂਟ ਕਰਨ ਵਾਲਿਆਂ ਲਈ ਵੱਡੀ ਖ਼ਬਰ ਆਈ ਹੈ। ਦਰਅਸਲ, ਯੂ.ਪੀ.ਆਈ. ਸੇਵਾਵਾਂ 5 ਨਵੰਬਰ ਅਤੇ 23 ਨਵੰਬਰ ਨੂੰ ਦੋ ਦਿਨ ਬੰਦ ਰਹਿਣਗੀਆਂ। HDFC ਬੈਂਕ ਨੇ ਆਪਣੇ ਗਾਹਕਾਂ ਨੂੰ ਸੂਚਿਤ ਕੀਤਾ ਹੈ ਕਿ ਇਸ ਮਹੀਨੇ ਦੌਰਾਨ ਯੂ.ਪੀ.ਆਈ. ਸੇਵਾਵਾਂ ਦੋ ਦਿਨ ਬੰਦ ਰਹਿਣਗੀਆਂ। ਬੈਂਕ ਨੇ ਕਿਹਾ ਕਿ ਇਹ ਫ਼ੈਸਲਾ ਜ਼ਰੂਰੀ ਸਿਸਟਮ ਮੇਨਟੇਨੈਂਸ ਕਾਰਨ ਲਿਆ ਗਿਆ ਹੈ।

ਬੰਦ ਮਿਤੀਆਂ
5 ਨਵੰਬਰ: 12 ਅੱਧੀ ਰਾਤ ਤੋਂ 2 ਵਜੇ (2 ਘੰਟੇ)
23 ਨਵੰਬਰ: 12 ਅੱਧੀ ਰਾਤ ਤੋਂ ਸਵੇਰੇ 3 ਵਜੇ (3 ਘੰਟੇ)

ਇਸ ਮਿਆਦ ਦੇ ਦੌਰਾਨ,HDFC ਬੈਂਕ ਦੇ ਗਾਹਕ ਨਾ ਤਾਂ ਪੈਸੇ ਭੇਜ ਸਕਣਗੇ ਅਤੇ ਨਾ ਹੀ ਪ੍ਰਾਪਤ ਕਰ ਸਕਣਗੇ। ਇਸ ਦੇ ਨਾਲ ਹੀ, HDFC ਬੈਂਕ ਦੇ ਚਾਲੂ ਅਤੇ ਬਚਤ ਖਾਤੇ ਦੇ ਨਾਲ-ਨਾਲ ਰੁਪੀ ਕਾਰਡ ‘ਤੇ ਕੋਈ ਵੀ ਵਿੱਤੀ ਅਤੇ ਗੈਰ-ਵਿੱਤੀ ਯੂ.ਪੀ.ਆਈ. ਲੈਣ-ਦੇਣ ਸੰਭਵ ਨਹੀਂ ਹੋਵੇਗਾ। ਇਸ ਤੋਂ ਇਲਾਵਾ,HDFC ਬੈਂਕ ਦੀ ਯੂ.ਪੀ.ਆਈ. ਸੇਵਾ ਦੀ ਵਰਤੋਂ ਕਰਕੇ ਭੁਗਤਾਨ ਸਵੀਕਾਰ ਕਰਨ ਵਾਲੇ ਵਪਾਰੀ ਵੀ ਇਨ੍ਹਾਂ ਦਿਨਾਂ ਵਿੱਚ ਭੁਗਤਾਨ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਣਗੇ। ਗਾਹਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਹਨਾਂ ਮਿਤੀਆਂ ਨੂੰ ਨੋਟ ਕਰਨ ਅਤੇ ਉਹਨਾਂ ਅਨੁਸਾਰ ਆਪਣੇ ਲੈਣ-ਦੇਣ ਦੀਆਂ ਯੋਜਨਾਵਾਂ ਬਣਾਉਣ।

ਸਾਂਝਾ ਕਰੋ

ਪੜ੍ਹੋ

ਆਪ ਵਿਧਾਇਕ ਗੱਜਣਮਾਜਰਾ ਪਟਿਆਲਾ ਜੇਲ੍ਹ ਤੋਂ ਅੱਜ

ਚੰਡੀਗੜ੍ਹ, 5 ਨਵੰਬਰ – ਆਪ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੂੰ...