ਮੋਗਾ ਵਿਖੇ ਮਨਾਇਆ ਗਿਆ ਵਿਸ਼ਵਕਰਮਾ ਦਿਵਸ           * ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਭੋਗ ਉਪਰੰਤ ਸਜਿਆ  ਕੀਰਤਨ ਤੇ ਢਾਡੀ ਦਰਬਾਰ*  

ਮੋਗਾ  2 ਨਵੰਬਰ (ਗਿਆਨ ਸਿੰਘ/ਏ.ਡੀ.ਪੀ. ਨਿਊਜ਼) ਵਿਸ਼ਵਕਰਮਾ ਭਵਨ ਮੋਗਾ ਵਿਖੇ ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਵਲੋਂ ਸ੍ਰਿਸ਼ਟੀ ਤੇ ਕਲਾ ਦੇ ਨਿਰਮਾਤਾ ਸ੍ਰੀ ਵਿਸ਼ਵਕਰਮਾ ਜੀ ਦਾ ਜਨਮ ਦਿਨ  ਸਮੂਹ ਜਥੇਬੰਦੀਆਂ ਦੇ ਸਹਿਯੋਗ ਨਾਲ਼  ਮਨਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਭੋਗ ਉਪਰੰਤ  ਭਾਈ ਪਰਮਜੀਤ ਸਿੰਘ ਦੇ ਰਾਗੀ ਜਥੇ ਅਤੇ ਸੁਖਮਨੀ ਸਾਹਿਬ ਸੁਸਾਇਟੀ ਜਥਾ ਬੀਬੀਆਂ ਵੱਲੋਂ ਕੀਰਤਨ ਤੇ ਬਲਕਰਨ ਸਿੰਘ ਬਾਜ਼ ਦੇ ਢਾਡੀ ਜਥੇ ਨੇ ਵਿਸ਼ਵਕਰਮਾ ਦੀ ਮਹਿਮਾ ਬਾਰੇ ਢਾਡੀ ਵਾਰਾਂ ਪੇਸ਼ ਕੀਤੀਆਂ।  ਸਮਾਗਮ ਵਿਚ ਮੁੱਖ ਮਹਿਮਾਨ ਵਜੋੰ ਡਾਕਟਰ ਅਮਨਦੀਪ ਅਰੋੜਾ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ  ਕੁਲਤਾਰ ਸਿੰਘ ਸੰਧਵਾਂ ਵਲੋੰ ਸਮੂਹ ਸੰਗਤਾਂ ਨੂੰ ਵਿਸ਼ਵਕਰਮਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਰਾਮਗੜੀਆ ਵੈਲਫੇਅਰ ਸੁਸਾਇਟੀ ਵਲੋੰ ਪੇਸ਼ ਕੀਤੇ ਮੰਗ – ਪੱਤਰ ਵਿਚ ਰੱਖੀਆਂ ਮੰਗਾਂ ਪੰਜਾਬ ਸਰਕਾਰ ਤੋੰ ਪਹਿਲ ਦੇ  ਅਧਾਰ ਤੇ ਪੂਰੀਆਂ ਕਰਵਾਈਆਂ ਜਾਣਗੀਆਂ। ਉਹਨਾਂ ਕਿਹਾ ਕਿ ਵਿਸ਼ਵਕਰਮਾ ਵੰਸ਼ੀਆਂ ਨੂੰ ਸਮਾਜਿਕ ਭਾਈਚਾਰੇ ਤੇ ਏਕਤਾ ਲਈ ਮਿਲ ਕੇ ਕੰਮ ਕਰਨ ਦੀ ਲੋੜ ਹੈ।ਉਹਨਾਂ ਸ਼ਲਾਘਾ ਕਰਦਿਆਂ ਕਿਹਾ ਕਿ ਦੇਸ਼ ਦੇ ਵਿਕਾਸ ਵਿਚ ਰਾਮਗੜੀਆ ਭਾਈਚਾਰੇ ਦਾ ਵੱਡਾ ਯੋਗਦਾਨ ਹੈ। ਉਹਨਾਂ ਕਿਹਾ ਕਿ ਮੋਗਾ ਸ਼ਹਿਰ ਵਿਚੋ ਸੜਕ ਨਿਕਲਣ ਨਾਲ਼ ਉਦਯੋਗਿਕ ਇਕਾਈਆਂ ਤੇ ਬਾਡੀ ਮੇਕਰ ਉਦਯੋਗ ਪ੍ਰਭਾਵਿਤ ਹੋਏ ਹਨ,ਜਿਸ ਕਰਕੇ ਨਵੇ ਟਰਂਸਪੋਰਟ ਨਗਰ ਦੀ ਲੋੜ ਹੈ। ਮੰਗ ਪੱਤਰ ਵਿਚ ਪੱਛੜੀਆਂ ਸ਼੍ਰੇਣੀਆਂ ਦੇ ਕਮਿਸ਼ਨ ਦੇ ਚੇਅਰਮੈਨ ਤੇ ਮੈਬਰਾਂ ਦੀ ਨਿਯੁਕਤੀ, ਪੱਛੜੀਆਂ ਸ਼੍ਰੇਣੀਆਂ ਲਈ ਮੰਡਲ ਕਮਿਸ਼ਨ ਦੀ ਸਿਫ਼ਾਰਸ਼ਾਂ ਲਾਗੂ ਕਰਨ, ਬੈਕਵਰਡ ਕਲਾਸ ਖਤਮ ਕਰਕੇ ਪੱਛੜੀਆਂ ਸ਼੍ਰੇਣੀਆਂ ਰੱਖਿਆ ਜਾਵੇ ਤਾਂ ਜੋ ਸਾਰੇ ਜਾਤੀ ਸਰਟੀਫਿਕੇਟ ਬਣਾ ਕੇ ਸਹੂਲਤਾਂ ਲੈ ਸਕਣ। ਬਲਜੀਤ ਸਿੰਘ ਚਾਨੀ ਮੇਅਰ ਨਗਰ ਨਿਗਮ, ਨਿਧੱੜਕ ਸਿੰਘ ਬਰਾੜ ਸਾਬਕਾ ਸੂਚਨਾ ਕਮਿਸ਼ਨਰ, ਡਾਕਟਰ ਹਰਜੋਤ ਕਮਲ ਸਾਬਕਾ ਵਿਧਾਇਕ, ਸ੍ਰੀ ਵਿਜੈ ਸਾਥੀ ਸਾਬਕਾ ਵਿਧਾਇਕ, ਰਣਵਿੰਦਰ ਸਿੰਘ ਪੱਪੂ ਰਾਂਮੂਵਾਲੀਆ,ਪ੍ਰੇਮ ਚੰਦ ਚੱਕੀਵਾਲਾ ਸ਼ਹਿਰੀ ਪ੍ਰਧਾਨ ਆਮ ਆਦਮੀ ਪਾਰਟੀ, ਕੁਲਵੰਤ ਸਿੰਘ ਰਾਮਗੜੀਆ,ਕੁਲਵੰਤ ਸਿੰਘ ਰਿੱਚੀ ਨੂੰ ਸੰਬੋਧਨ ਕਰਨ ਉਪਰੰਤ ਸਨਮਾਨਿਤ ਕੀਤਾ ਗਿਆ। ਮੰਚ ਦਾ ਸੰਚਾਲਨ ਚਰਨਜੀਤ ਸਿੰਘ ਝੰਡੇਆਣਾ ਨੇ ਕਰਦਿਆਂ ਸਿੱਖ ਇਤਿਹਾਸ ਤੇ ਚਾਨਣਾ ਪਾਇਆ। ਇਸ ਮੌਕੇ ਸੰਜੀਤ ਸਿੰਘ ਸੰਨੀ ਗਿੱਲ ਹਲਕਾ ਇੰਚਾਰਜ ਸ੍ਰੋਮਣੀ ਅਕਾਲੀ ਦਲ, ਹਰਜਿੰਦਰ ਸਿੰਘ ਰੋਡੇ ਚੇਅਰਮੈਨ ਮਾਰਕਿਟ ਕਮੇਟੀ ਅਤੇ ਮਨਜੀਤ ਸਿੰਘ ਧੰਮੂ ਨਗਰ ਕੌਸ਼ਲਰ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਬਕਾ ਮੰਤਰੀ ਡਾਕਟਰ ਮਾਲਤੀ ਥਾਪਰ ਤੇ ਪਵਨ ਥਾਪਰ ਨੇ ਵੀ ਹਾਜ਼ਰੀ ਲਗਵਾਈ। ਗੋਕਲ ਚੰਦ ਦੀ ਅਗਵਾਈ ਹੇਠ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋ ਲੈਬਾਰਟਰੀ ਵਿਚ ਮੁਫ਼ਤ ਟੈਸਟ ਕਰਨ ਲਈ 65 ਵਿਅਕਤੀਆਂ ਪਰਚੀਆਂ ਵੰਡੀਆਂ ਗਈਆਂ। ਹਰਮੇਲ ਸਿੰਘ ਡਰੋਲੀ ਪ੍ਰਧਾਨ ਨੇ ਸੰਗਤਾਂ ਦਾ ਧੰਨਵਾਦ ਕੀਤਾ ਤੇ ਵਿਸ਼ਵਕਰਮਾ ਦਿਵਸ਼ ਦੀ ਵਧਾਈ ਦਿੱਤੀ। ਇਸ ਮੌਕੇ ਅਤੁੱਟ ਲੰਗਰ  ਵਰਤਾਇਆ ਗਿਆ। ਇਸ ਮੌਕੇ ਜੋਗਿੰਦਰ ਸਿੰਘ ਕੋਕਰੀ ਦੀ ਟੀਮ ਨੇ ਲੰਗਰ ਅਤੇ ਖਾਲਸਾ ਸੇਵਾ ਸੁਸਾਇਟੀ ਨੇ ਜੋੜਿਆਂ ਦੀ ਸੇਵਾ ਨਿਭਾਈ।ਇਸ ਤੋੰ ਇਲਾਵਾ ਸੋਹਣ ਸਿੰਘ ਸੱਗੂ, ਮਾਸਟਰ ਇੰਦਰਜੀਤ ਸਿੰਘ, ਗੁਰਦਰਸ਼ਨ ਸਿੰਘ, ਚਰਨਜੀਤ ਸਿੰਘ ਹੈਪੀ, ਮਹਿੰਦਰ ਸਿੱਘ ਕਲਸੀ, ਗੁਰਨਾਮ ਸਿੰਘ ਲੱਵਲੀ, ਗੁਰਸੇਵਕ ਸਿੰਘ ਸੰਨਿਆਸੀ, ਤੇਜਿੰਦਰ ਸਿੰਘ ਜ਼ਸਨ ਸਟੇਟ ਆਵਾਰਡੀ,ਹਰਦੇਵ ਸਿੰਘ ਦੇਵ, ਗੁਰਪ੍ਰੀਤਮ ਸਿੰਘ ਚੀਮਾ,ਸਵਰਨ ਸਿੰਘ ਆਰੇਵਾਲੇ, ਬਚਿੱਤਰ ਸਿੰਘ ਕਲਸੀ, ਰਣਜੀਤ ਸਿੰਘ ਮਾਲਵਾ, ਪ੍ਰੀਤਮ ਸਿੰਘ ਆਰੇਵਾਲੇ,ਪਿ੍ੰਸੀਪਲ ਦਰਸ਼ਨ ਸਿੰਘ, ਮੁਖਤਿਆਰ ਸਿੰਘ ਮਾਧੋ, ਰਣਜੀਤ ਸਿੰਘ ਸੋਹਲ,ਸੁਰਿੰਦਰਪਾਲ ਸਿੰਘ ਇੰਨਚਾਰਜ ਸਬ ਆਫਿਸ ਅਜੀਤ ਤੇ ਜਸਪਾਲ ਬੱਬੀ,ਦਰਸ਼ਨ ਸਿੰਘ ਵਿਰਦੀ, ਹਾਕਮ ਸਿੰਘ ਖੋਸਾ ਨੇ ਵੀ ਸੇਵਾਵਾਂ ਨਿਭਾਈਆਂ।

ਸਾਂਝਾ ਕਰੋ

ਪੜ੍ਹੋ

ਜਿ਼ਮਨੀ ਚੋਣਾਂ: ਦਲ-ਬਦਲੀ ਅਤੇ ਪਰਿਵਾਰਵਾਦ/ਸੁਖਦੇਵ ਸਿੰਘ

ਭਾਰਤ ਦੇ ਹੋਰਨਾਂ ਸੂਬਿਆਂ ਦੇ ਨਾਲ-ਨਾਲ ਪੰਜਾਬ ਦੇ ਚਾਰ ਵਿਧਾਨ...