ਵਿਰਸੇ ਦੀ ਚਾਬੀ-ਸਾਡੀ ਮਾਂ ਬੋਲੀ ਪੰਜਾਬੀ’ – ਨਿਊਜ਼ੀਲੈਂਡ ’ਚ ਅੱਜ ਤੋਂ ਪੰਜਵੇਂ ਪੰਜਾਬੀ ਭਾਸ਼ਾ ਹਫ਼ਤੇ ਦੀ ਮੀਡੀਆ ਕਰਮੀਆਂ ਵੱਲੋਂ ਆਰੰਭਤਾ

ਪੰਜਾਬੀ ਭਾਸ਼ਾ ਹਫ਼ਤੇ ਦੀ ਆਰੰਭਤਾ ਵੇਲੇ ਰੇਡੀਓ ਸਪਾਈਸ ਦੇ ਦਫ਼ਤਰ ਇਕੱਤਰ ਪੰਜਾਬੀ ਪ੍ਰੇਮੀ ‘ਕੀਵੀ ਪੰਜਾਬੀ ਵਰਣਮਾਲਾ’ ਜਾਰੀ ਕਰਦੇ ਹੋਏ।

-‘ਕੀਵੀ ਪੰਜਾਬੀ ਵਰਣਮਾਲਾ’ ਕੈਲੰਡਰ ਜਾਰੀ ਕੀਤਾ ਗਿਆ
ਔਕਲੈਂਡ, 01 ਨਵੰਬਰ (ਹਰਜਿੰਦਰ ਸਿੰਘ ਬਸਿਆਲਾ) – ਨਿਊਜ਼ੀਲੈਂਡ ਦੇ ਵਿਚ ਅੱਜ ਪੰਜਵੇਂ ਪੰਜਾਬੀ ਭਾਸ਼ਾ ਹਫਤੇ ਦੀ ਸ਼ੁਰੂਆਤ ਰੇਡੀਓ ਸਪਾਈਸ ਦੇ ਸਟੂਡੀਓ ਤੋਂ ਸ਼ੁਰੂ ਕਰ ਦਿੱਤੀ ਗਈ। ਸਥਾਨਿਕ ਪੰਜਾਬੀ ਮੀਡੀਆ ਕਰਮੀਆਂ ਸ. ਪਰਮਿੰਦਰ ਸਿੰਘ ਪਾਪਾਟੋਏਟੋਏ, ਸ. ਨਵਤੇਜ ਸਿੰਘ ਰੰਧਾਵਾ, ਨਵਦੀਰ ਕਟਾਰੀਆ, ਗੁਰਸਿਮਰਨ ਮਿੰਟੂ ਸਰਕਾਰੀਆ, ਲੱਕੀ ਸੈਣੀ, ਨਰਿੰਦਰਵੀਰ ਸਿੰਘ, ਜਸਜੋਤ ਸਿੰਘ ਫੁੱਟਬਾਲਰ (ਸਾਰੇ ਕੂਕ ਸਮਾਚਾਰ), ਸ. ਅਮਰਜੀਤ ਸਿੰਘ ਤੇ ਮੈਡਮ ਕੁਲਵੰਤ ਕੌਰ ਕੂਕ ਸਮਾਚਾਰ, ਸ਼ਰਨਦੀਪ ਸਿੰਘ ਤੇ ਸੁੱਖ ਸੋਹਲ ਡੇਲੀ ਖਬਰ, ਸ. ਹਰਜਿੰਦਰ ਸਿੰਘ ਬਸਿਆਲਾ ਪੰਜਾਬੀ ਹੈਰਲਡ, ਪੰਜਾਬੀ ਸਕੂਲ ਤੋਂ ਸ. ਬਿਕਰਮ ਸਿੰਘ ਮਝੈਲ, ਨੌਜਵਾਨ ਪਰਮਜੋਤ ਸਿੰਘ ਵਲਿੰਗਟਨ, ਸ ਗੁਰਦੀਪ ਸਿੰਘ ਲੂਥਰ ਤੋਂ ਇਲਾਵਾ ਕੁਝ ਪੁਲਿਸ ਅਫ਼ਸਰ ਅਤੇ ਦੂਜੀ ਕਮਿਊਨਿਟੀ ਦੇ ਲੋਕ ਵੀ ਇਸ ਮੌਕੇ ਇਕੱਤਰ ਹੋਏ। ਰੇਡੀਓ ਲਾਈਵ ਪ੍ਰੋਗਰਾਮ ਦੇ ਵਿਚ ਇਕ ਘੰਟਾ ਪੰਜਾਬੀ ਭਾਸ਼ਾ ਹਫ਼ਤੇ ਉਤੇ ਗੱਲਬਾਤ ਹੋਈ ਜਿਸ ਦੇ ਵਿਚ ਵਰਤਮਾਨ ਤੋਂ ਲੈ ਕੇ ਭਵਿੱਖ ਦੀਆਂ ਯੋਜਨਾਵਾਂ ਉਤੇ ਵਿਚਾਰ ਹੋਈ। ਹੇਸਟਿੰਗਜ਼ ਤੋਂ ਸ. ਸੁਖਦੀਪ ਸਿੰਘ ਖਹਿਰਾ ਅਤੇ ਸ੍ਰੀ ਮਨਜੀਤ ਸੰਧੂ ਵੀ ਇਸ ਮੌਕੇ ਲਾਈਵ ਵਿਚਾਰ ਚਰਚਾ ਵਿਚ ਸ਼ਾਮਿਲ ਹੋਏ। ਨਵੰਬਰ 1984 ਦੇ ਸ਼ਹੀਦਾਂ ਨੂੰ ਵੀ ਇਸ ਮੌਕੇ ਯਾਦ ਕੀਤਾ ਗਿਆ। ਬੰਦੀ ਛੋੜ ਦਿਵਸ ਅਤੇ ਦਿਵਾਲੀ ਦੀਆਂ ਖੁਸ਼ੀਆਂ ਵੀ ਸਾਂਝੀਆਂ ਹੋਈਆਂ। ਇਸ ਮੌਕੇ ਰਸਮੀ ਕੇਕ ਕੱਟ ਕੇ ਸਭ ਦਾ ਮੂੰਹ ਮਿੱਠਾ ਕਰਵਾਇਆ ਗਿਆ। ਪ੍ਰੋਗਰਾਮ ਤੋਂ ਬਾਅਦ ਵਿਸ਼ੇਸ਼ ਤੌਰ ਉਤੇ ਕੀਵੀ ਪੰਜਾਬੀ ਵਰਣਮਾਲਾ ਦਾ ਏ-3 ਸਾਈਜ਼ ਕੈਲੰਡਰ ਵੀ ਜਾਰੀ ਕੀਤਾ ਗਿਆ ਤਾਂ ਕਿ ਸਥਾਨਿਕ ਬੱਚੇ ਪੰਜਾਬੀ ਵਰਣਮਾਲਾ ਦੇ ਅੱਖਰਾਂ ਨੂੰ ਸਥਾਨਿਕ ਸ਼ਬਦਾਂ ਦੇ ਵਿਚ ਬਦਲ ਕੇ ਇਕ ਕਦਮ ਹੋਰ ਅੱਗੇ ਹੋ ਕੇ ਸਮਝ ਸਕਣ।
ਆਉਣ ਵਾਲੇ ਪ੍ਰੋਗਰਾਮ:
ਪੰਜਾਬੀ ਭਾਸ਼ਾ ਦੇ ਆਉਣ ਵਾਲੇ ਪ੍ਰੋਗਰਾਮਾਂ ਜਿਵੇਂ ਕਿ ਅੱਜ ਸ਼ਾਮ 4 ਤੋਂ 5 ਵਜੇ ਤੱਕ ਹੇਸਟਿੰਗ ਜ਼ਿਲ੍ਹਾ ਲਾਇਬ੍ਰੇਰੀ, ਕੱਲ੍ਹ 2 ਨਵੰਬਰ ਨੂੰ 22, ਰਿੱਚਮੰਡ ਸਟ੍ਰੀਟ, ਹਮਿਲਟਨ ਵਿਖੇ ਦੁਪਹਿਰ 2.30 ਤੋਂ 5 ਵਜੇ ਤੱਕ, ਇਸੇ ਦਿਨ ਸ਼ਾਮ ਨੂੰ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ, ਪਾਪਾਟੋਏਟੋਏ ਦੇ ਪੰਜਾਬੀ ਸਕੂਲ ਵਿਖੇ ਦੁਪਹਿਰ 2 ਤੋਂ 4 ਵਜੇ ਤੱਕ, 3 ਨਵੰਬਰ ਨੂੰ ਹਾਈ ਕਮਿਸ਼ਨ ਵਲਿੰਗਟਨ ਵਿਖੇ ਸੇਵੇਰ 10 ਵਜੇ ਤੋਂ 11 ਵਜੇ ਤੱਕ, 07 ਨਵੰਬਰ ਨੂੰ ਪਾਪਾਟੋਏਟੋਏ ਲਾਇਬ੍ਰੇਰੀ ਵਿਖੇ ਬਾਅਦ ਦੁਪਹਿਰ 3.30 ਤੋਂ 4.30 ਤੱਕ, 08 ਨਵੰਬਰ ਨੂੰ ਤਾਰਾਡੇਲ ਲਾਇਬ੍ਰੇਰੀ, 24 ਵਾਈਟ ਸਟ੍ਰੀਟ ਵਿਖੇ ਸ਼ਾਮ 6 ਤੋਂ 8 ਵਜੇ ਤੱਕ, ਇਸੇ ਦਿਨ ਟਾਕਾਨੀਨੀ ਸਕੂਲ ਵਿਖੇ ਸਵੇਰੇ 10 ਤੋਂ 10.30 ਤੱਕ ਅਤੇ ਫਿਰ 17 ਨਵੰਬਰ ਨੂੰ ਵੱਡਾ ਪ੍ਰੋਗਰਾਮ ਟੋਏਟੋਏ ਹਾਲ, 101, ਹੇਸਟਿੰਗਜ਼ ਸਟ੍ਰੀਟ ਸਾਊਥ ਉਤੇ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਹੋ ਰਿਹਾ ਹੈ।

ਸਾਂਝਾ ਕਰੋ

ਪੜ੍ਹੋ

PF ਖਾਤੇ ‘ਚ ਆ ਗਿਆ ਹੈ ਵਿਆਜ

ਨਵੀਂ ਦਿੱਲੀ, 25 ਨਵੰਬਰ – EPFO ਨਿਵੇਸ਼ ਲਈ ਬਹੁਤ ਵਧੀਆ...