ਜਕਾਰਤਾ, 22 ਅਕਤੂਬਰ – ਪ੍ਰਬੋੋਵੋ ਸੁਬਿਆਂਤੋ ਨੇ ਵਿਸ਼ਵ ਦੇ ਸਭ ਤੋਂ ਵੱਧ ਮੁਸਲਿਮ ਆਬਾਦੀ ਵਾਲੇ ਦੇਸ਼ ਇੰਡੋਨੇਸ਼ੀਆ ਦੇ ਅੱਠਵੇਂ ਰਾਸ਼ਟਰਪਤੀ ਵਜੋਂ ਅੱਜ ਹਲਫ਼ ਲਿਆ। ਸਾਬਕਾ ਰੱਖਿਆ ਮੰਤਰੀ ਪ੍ਰਬੋਵੋ ਸੁਬਿਆਂਤੋ (73) ਨੇ ਦੇਸ਼ ਦੇ ਸੰਸਦ ਮੈਂਬਰਾਂ ਅਤੇ ਹੋਰ ਦੇਸ਼ਾਂ ਤੋਂ ਸੱਦੀਆਂ ਸ਼ਖ਼ਸੀਅਤਾਂ ਸਾਹਮਣੇ ਪਵਿੱਤਰ ਧਰਮ ਗ੍ਰੰਥ ‘ਕੁਰਾਨ’ ਉੱਤੇ ਹੱਥ ਰੱਖ ਕੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕੀ। ਇਸ ਮਗਰੋਂ ਸੜਕਾਂ ’ਤੇ ਮੌਜੂਦ ਹਜ਼ਾਰਾਂ ਸਮਰਥਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿੱਚ ਹੋਏ ਹਲਫ਼ਦਾਰੀ ਸਮਾਗਮ ਵਿੱਚ ਬਰਤਾਨੀਆ, ਫਰਾਂਸ, ਅਮਰੀਕਾ, ਸਾਊਦੀ ਅਰਬ, ਰੂਸ, ਦੱਖਣੀ ਕੋਰੀਆ, ਚੀਨ, ਆਸਟਰੇਲੀਆ ਸਮੇਤ 40 ਤੋਂ ਵੱਧ ਦੇਸ਼ਾਂ ਦੇ ਆਗੂ ਤੇ ਸੀਨੀਅਰ ਅਧਿਕਾਰੀ ਮੌਜੂਦ ਸਨ। ਸੁਬਿਆਂਤੋ ਲੰਮੇ ਸਮੇਂ ਤੋਂ ਬਹੁਤ ਹੀ ਮਕਬੂਲ ਰਾਸ਼ਟਰਪਤੀ ਜੋਕੋ ਵਿਡੋਡੋ ਦੇ ਵਿਰੋਧੀ ਰਹੇ ਹਨ। -ਏਪੀ