ਨਵੀਂ ਦਿੱਲੀ, 17 ਅਕਤੂਬਰ – ਆਈਐੱਸਐੱਸਐੱਫ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਵਿੱਚ ਫਾਇਨਲ ਵਿਚ ਪੁਰਸ਼ਾਂ ਦੇ ਸਕੀਟ ਮੁਕਾਬਲੇ ਵਿੱਚ ਅਨੰਤਜੀਤ ਸਿੰਘ ਨਰੁਕਾ ਨੇ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਰਾਜਸਥਾਨ ਦੇ 26 ਸਾਲਾਂ ਦੇ ਨਰੁਕਾ ਨੇ ਛੇ ਖਿਡਾਰੀਆਂ ਦੇ ਫਾਈਨਲ ਵਿੱਚ 43 ਦਾ ਸਕੋਰ ਕੀਤਾ। ਇਸ ਦੌਰਾਨ ਇਟਲੀ ਦੇ ਤਾਮਾਰੋ ਕਾਸਾਂਦਰੋ 57 ਸਕੋਰ ਨਾਲ ਨੇ ਸੋਨ ਤਗ਼ਮਾ ਅਤੇ ਗੈਬ੍ਰਿਏਲੋ ਰੋਸੇਤੀ ਨੇ 56 ਸਕੋਰ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ।