ਭਾਰਤ ਨੂੰ ਸਿੰਧੂ ਤੇ ਲਕਸ਼ੈ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ

ਓਡੇਂਸੇ, 14 ਅਕਤੂਬਰ – ਭਾਰਤੀ ਬੈਡਮਿੰਟਨ ਸਟਾਰ ਪੀਵੀ ਸਿੰਧੂ ਅਤੇ ਲਕਸ਼ੈ ਸੇਨ ਭਲਕੇ ਮੰਗਲਵਾਰ ਤੋਂ ਇੱਥੇ ਸ਼ੁਰੂ ਹੋ ਰਹੇ ਡੈਨਮਾਰਕ ਓਪਨ ਸੁਪਰ 750 ਟੂਰਨਾਮੈਂਟ ਵਿੱਚ ਲੈਅ ਵਿੱਚ ਆਉਣ ਦੀ ਕੋਸ਼ਿਸ਼ ਕਰਨਗੇ। ਭਾਰਤ ਨੂੰ ਦੋਵਾਂ ਤੋਂ ਵੱਡੀਆਂ ਉਮੀਦਾਂ ਹਨ। ਮਹਿਲਾ ਵਰਗ ਵਿੱਚ ਲੈਅ ’ਚ ਚੱਲ ਰਹੀਆਂ ਮਾਲਵਿਕਾ ਬੰਸੋਦ, ਆਕਰਸ਼ੀ ਕਸ਼ਯਪ ਅਤੇ ਉਨਤੀ ਹੁੱਡਾ ਵੀ ਮੈਦਾਨ ’ਚ ਉਤਰਨਗੀਆਂ। ਪਿਛਲੇ ਹਫ਼ਤੇ ਆਰਕਟਿਕ ਓਪਨ ਵਿੱਚ ਸਿੰਧੂ ਤੇ ਲਕਸ਼ੈ ਸੇਨ ਦਾ ਪ੍ਰਦਰਸ਼ਨ ਬਹੁਤਾ ਚੰਗਾ ਨਹੀਂ ਰਿਹਾ। ਸਾਬਕਾ ਵਿਸ਼ਵ ਚੈਂਪੀਅਨ ਸਿੰਧੂ ਪਹਿਲੇ ਗੇੜ ’ਚੋਂ ਹੀ ਹਾਰ ਕੇ ਬਾਹਰ ਹੋ ਗਈ ਸੀ, ਜਦਕਿ 2021 ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਸੇਨ ਦੂਜੇ ਗੇੜ ਵਿੱਚ ਹਾਰ ਗਿਆ ਸੀ।

ਪੈਰਿਸ ਓਲੰਪਿਕ ’ਚ ਚੌਥੇ ਸਥਾਨ ’ਤੇ ਰਹੇ ਸੇਨ ਨੂੰ ਚੀਨੀ ਤਾਇਪੇ ਦੇ ਚੋਊ ਤਿਏਨ ਚੇਨ ਨੇ ਹਰਾਇਆ ਸੀ। ਹੁਣ ਇੱਥੇ ਉਸ ਦਾ ਸਾਹਮਣਾ ਪਹਿਲੇ ਗੇੜ ਵਿੱਚ ਚੀਨ ਦੇ ਲੂ ਗੁਆਂਗ ਜ਼ੂ ਨਾਲ ਹੋਵੇਗਾ। ਦੂਜੇ ਗੇੜ ਵਿੱਚ ਉਸ ਦਾ ਸਾਹਮਣਾ ਇੰਡੋਨੇਸ਼ੀਆ ਦੇ ਜੋਨਾਥਨ ਕ੍ਰਿਸਟੀ ਨਾਲ ਹੋ ਸਕਦਾ ਹੈ। ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਸਿੰਧੂ ਨੂੰ ਆਪਣੇ ਪ੍ਰਦਰਸ਼ਨ ’ਚ ਕਾਫੀ ਸੁਧਾਰ ਕਰਨਾ ਪਵੇਗਾ। ਨਵੇਂ ਕੋਚ ਅਨੂਪ ਸ੍ਰੀਧਰ ਅਤੇ ਕੋਰੀਆ ਦੀ ਲੀ ਹਯੂਨ ਇਲ ਦੇ ਮਾਰਗਦਰਸ਼ਨ ਹੇਠ ਉਹ ਪਹਿਲੇ ਗੇੜ ਵਿੱਚ ਚੀਨੀ ਤਾਇਪੇ ਦੀ ਪੇਈ ਯੂ ਪੋ ਨਾਲ ਖੇਡੇਗੀ। ਦੂਜੇ ਗੇੜ ਵਿੱਚ ਉਸ ਦਾ ਸਾਹਮਣਾ ਚੀਨ ਦੀ ਹਾਨ ਯੂਈ ਨਾਲ ਹੋ ਸਕਦਾ ਹੈ। ਪੁਰਸ਼ ਡਬਲਜ਼ ਵਿੱਚ ਭਾਰਤੀ ਦੀ ਕੋਈ ਜੋੜੀ ਟੂਰਨਾਮੈਂਟ ਵਿੱਚ ਹਿੱਸਾ ਨਹੀਂ ਲੈ ਰਹੀ ਹੈ, ਜਦਕਿ ਮਹਿਲਾ ਡਬਲਜ਼ ਵਿੱਚ ਤਰੀਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਹਿੱਸਾ ਲੈ ਰਹੀਆਂ ਹਨ।

ਸਾਂਝਾ ਕਰੋ

ਪੜ੍ਹੋ

ਸਰਬ ਨੌਜਵਾਨ ਸਭਾ ਨੇ ਲੋੜ੍ਹਵੰਦ ਬਜੁਰਗ ਦਾ

*ਅੱਖਾਂ ਦੀ ਸੰਭਾਲ ਲਈ ਪ੍ਰਦੂਸ਼ਨ ਮੁਕਤ ਵਾਤਾਵਰਣ ਦੇ ਉਪਰਾਲੇ ਜਰੂਰੀ...