ਕਮਿਸ਼ਨਰ ਨਗਰ ਨਿਗਮ ਨੇ “ਏਕ ਕੋਸ਼ਿਸ਼ ਨੂੰ ਕੀਤਾ ਸਨਮਾਨਿਤ

ਫਗਵਾੜਾ, 3 ਅਕਤੂਬਰ (  ਏ.ਡੀ.ਪੀ. ਨਿਊਜ਼)  ਸਵੱਛ ਭਾਰਤ ਮਿਸ਼ਨ ਤਹਿਤ ਪੰਜਾਬ ਸਰਕਾਰ ਵਲੋਂ “ਸਵਛੱਤਾ ਹੀ ਸੇਵਾ ਹੈ” ਦੀ ਕੜੀ ਵਜੋਂ 17 ਸਤੰਬਰ ਤੋਂ 2 ਅਕਤੂਬਰ ਤੱਕ ਮਨਾਏ ਗਏ ਸਫਾਈ ਪੰਦਰਵਾੜੇ ਦੌਰਾਨ ਮਿਊਂਸਪਲ ਕਾਰਪੋਰੇਸ਼ਨ ਵਲੋਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿਮ ਵਿਚ ਪਾਏ ਗਏ ਵੱਡਮੁੱਲੇ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ ‘ਏਕ ਕੋਸ਼ਿਸ਼’ (ਰਜਿਸਟਰਡ) ਸੰਸਥਾ ਨੂੰ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੀ ਜੰਅਤੀ ਮੌਕੇ ਫਗਵਾੜਾ ਕਾਰਪੋਰੇਸ਼ਨ ਦਫ਼ਤਰ ਵਿੱਚ ਕਰਵਾਏ ਗਏ ਸਮਾਪਤੀ ਸਮਾਰੋਹ ਵਿਚ ਸਨਮਾਨਿਤ ਕੀਤਾ ਗਿਆ ਅਤੇ ਕਮਿਸ਼ਨਰ ਮਿਊਂਸਪਲ ਕਾਰਪੋਰੇਸ਼ਨ ਮੈਡਮ ਨਵਨੀਤ ਕੌਰ ਬੱਲ ਵਲੋਂ ਸ਼ਲਾਘਾ ਪੱਤਰ ਵੀ ਪ੍ਰਦਾਨ ਕੀਤਾ ਗਿਆ ਜੋ ਕਿ ਕ੍ਰਿਸ਼ਨ ਕੁਮਾਰ ਪ੍ਰਧਾਨ “ਏਕ ਕੋਸ਼ਿਸ਼” , ਸੁਧਾ ਬੇਦੀ ਸਕੱਤਰ , ਮੋਹਣ ਲਾਲ ਤਨੇਜਾ ਕੈਸ਼ੀਅਰ ਅਤੇ ਰਮਨ ਨੇਹਿਰਾ ਪ੍ਰੈਸ ਸਕੱਤਰ ਵਲੋਂ ਪ੍ਰਾਪਤ ਕੀਤ ਗਿਆ। ਕਮਿਸ਼ਨਰ ਮੈਡਮ ਨੇ ਸੰਸਥਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਸਫਾਈ ਅਭਿਆਨ ਨੂੰ ਹਰ ਕਿਸੇ ਵਿਚ ਅਤੇ ਖਾਸ ਕਰਕੇ  ਬੱਚਿਆਂ ਤੱਕ ਪਹੁੰਚਾਉਣਾ ਚਾਹੀਦਾ ਹੈ, ਤਾਂ ਜੋ ਅਸੀਂ ਆਪਣੇ ਚੋਗਿਰਦੇ ਨੂੰ ਮੁੱਹਲੇ ਨੂੰ ਸ਼ਹਿਰ ਨੂੰ ਅਤੇ ਆਪਣੇ ਦੇਸ਼ ਨੂੰ ਸਾਫ਼ ਸੁਥਰਾ ਰਖੀਏ ਤਾਂ ਜੋ ਆਪ ਵੀ ਤੰਦਰੁਸਤ ਅਤੇ ਨਿਰੋਗ ਰਹਿ ਸਕੀਏ।

ਸੰਸਥਾ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਸੰਸਥਾ ਨੇ ਮਿਊਂਸਪਲ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਸਫ਼ਾਈ ਰੱਖਣ, ਪਬਲਿਕ ਜਗਾਹ ਤੋਂ ਪਲਾਸਟਿਕ ਚੁੱਕਣਾ, ਪੁਰਾਣੇ ਕਪੜੇ ਤੋਂ ਯੋਗ ਵਸਤਾਂ ਬਣਾਉਣ, ਪਲਾਸਿਟਕ ਨਾ ਵਰਤਣ, ਘਰਾਂ ਵਿੱਚ ਗਿਲੇ ਅਤੇ ਸੁੱਕੇ ਕੂੜੇ ਨੂੰ ਰੱਖਣ ਲਈ ਵੱਖ-2 ਡਸਟਬੀਨ ਸਥਾਪਿਤ ਕੀਤੇ ਹਨ। ਮਿਊਂਸਪਲ ਕਾਰਪੋਰੇਸ਼ਨ ਦੀ ਆਈ.ਈ.ਸੀ. ਸਪੈਸ਼ਲਿਸਟ ਪੂਜਾ ਸ਼ਰਮਾ ਤੇ ਕੋਅਰਡੀਨੇਟਰ ਸੁਨੀਤਾ ਸ਼ਰਮਾ ਅਤੇ ਆਸ਼ਾ ਘਈ ਨਾਲ ਮਿਲ ਕੇ ਸਾਂਝੇ ਤੌਰ ਤੇ ਕਾਰਪੋਰੇਸ਼ਨ ਵਲੋਂ ਗਿੱਲੇ ਕੂੜੇ ਤੋਂ ਤਿਆਰ ਕੀਤੇ ਗਏ ਜੈਵਿਕ ਖਾਦ ਦੇ ਸਟਾਲ ਸ਼ਹਿਰ ਦੇ ਵੱਖ-2 ਥਾਵਾਂ ਵਿਚ ਲਗਾ ਕੇ ਖਾਦ ਦੀ ਵਿਕਰੀ ਕਰਦੇ ਰਹੇ ਹਾਂ। ਨਾਲ ਹੀ ਲੋਕਾਂ ਨੂੰ,  ਸੰਸਥਾਵਾਂ ਨੂੰ ਪਿਟਸ ਬਣਾ ਕੇ ਜਾਂ ਵੱਡੇ ਡਰਮ ਰੱਖ ਕੇ ਖੁੱਦ ਹੀ ਜੈਵਿਕ ਖਾਦ ਤਿਆਰ ਕਰਨ ਦੀ ਜਾਣਕਾਰੀ ਦਿੱਤੀ ਹੈ। ਪ੍ਰਧਾਨ ਨੇ ਸੰਸਥਾ ਨੂੰ ਸਨਮਾਨਿਤ ਕਰਨ ਤੇ ਕਮਿਸ਼ਨਰ ਮੈਡਮ ਦਾ ਧੰਨਵਾਦ ਕੀਤਾ ਅਤੇ ਅਗੋਂ ਵੀ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

ਸਾਂਝਾ ਕਰੋ

ਪੜ੍ਹੋ