ਲੰਡਨ, 26 ਸਤੰਬਰ – ਗਲਾਸਗੋ ਦੀ ਜੰਮਪਲ ਕਲਾਕਾਰ ਜਸਲੀਨ ਕੌਰ ਦੀਆਂ ਕਲਾਕ੍ਰਿਤਾਂ ਦੀ ਪ੍ਰਦਰਸ਼ਨੀ ਅੱਜ ਲੰਡਨ ਦੇ ਮਸ਼ਹੂਰ ਆਰਟ ਮਿਊਜ਼ੀਅਮ ‘ਟੇਟ ਬ੍ਰਿਟੇਨ’ ਵਿੱਚ ਆਮ ਲੋਕਾਂ ਲਈ ਖੋਲ੍ਹ ਦਿੱਤੀ ਗਈ ਹੈ। ਜਸਲੀਨ ਦੀਆਂ ਕਲਾਕ੍ਰਿਤੀਆਂ ਸਕਾਟਲੈਂਡ ਦੇ ਸਿੱਖ ਭਾਈਚਾਰੇ ਵਿੱਚ ਉਸਦੇ ਜੀਵਨ ਤੋਂ ਪ੍ਰੇਰਿਤ ਹਨ। ਉਸ ਨੂੰ ਵੱਕਾਰੀ ਟਰਨਰ ਪੁਰਸਕਾਰ ਲਈ ਚੁਣਿਆ ਗਿਆ ਹੈ। ਲੰਡਨ ਵਿੱਚ ਰਹਿ ਰਹੀ ਜਸਲੀਨ (30) ਨੇ ਇਕੱਤਰ ਅਤੇ ਮੁੜ ਤਿਆਰ ਕੀਤੀਆਂ ਵਸਤੂਆਂ ਤੋਂ ਆਪਣੀਆਂ ਕਲਾਕ੍ਰਿਤਾਂ ਬਣਾਈਆਂ ਹਨ। ਜਸਲੀਨ ਅਤੇ ਬਰਤਾਨੀਆ ਦੇ ਤਿੰਨ ਹੋਰ ਕਲਾਕਾਰਾਂ ਨੂੰ ਇਸ ਸਾਲ ਅਪਰੈਲ ਵਿੱਚ ਟਰਨਰ ਪੁਰਸਕਾਰ ਲਈ ਅੰਤਿਮ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ। ਇਸ ਪੁਰਸਕਾਰ ਦੇ ਜੇਤੂ ਨੂੰ 25,000 ਪੌਂਡ ਮਿਲਣਗੇ ਜਦੋਂਕਿ ਹਰੇਕ ਨਾਮਜ਼ਦ ਕਲਾਕਾਰਾਂ ਨੂੰ 10,000 ਪੌਂਡ ਦਿੱਤੇ ਜਾਣਗੇ। ਪੁਰਸਕਾਰ ਦੇ ਜੇਤੂ ਦਾ ਐਲਾਨ 3 ਦਸੰਬਰ ਨੂੰ ਟੇਟ ਬ੍ਰਿਟੇਨ ਵਿੱਚ ਇੱਕ ਸਮਾਰੋਹ ਵਿੱਚ ਕੀਤਾ ਜਾਵੇਗਾ, ਜਦੋਂਕਿ ਕਲਾਕਾਰਾਂ ਦੀਆਂ ਕਲਾਕ੍ਰਿਤਾਂ ਦੀ ਪ੍ਰਦਰਸ਼ਨੀ ਫਰਵਰੀ 2025 ਦੇ ਅੱਧ ਤੱਕ ਥੇਮਜ਼ ਨਦੀ ਦੇ ਕੰਢੇ ਸਥਿਤ ਅਜਾਇਬ-ਘਰ ਵਿੱਚ ਚੱਲੇਗੀ। ਪ੍ਰਦਰਸ਼ਨੀ ਦੇ ਪ੍ਰਬੰਧਕਾਂ ਵਿੱਚ ਸ਼ਾਮਲ ਲਿਨਸੀ ਯੰਗ ਨੇ ਕਿਹਾ, ‘ਜਸਲੀਨ ਦੀਆਂ ਕਲਾਕ੍ਰਿਤਾਂ ਉਸ ਦੇ ਜੀਵਨ ਅਨੁਭਵ, ਉਨ੍ਹਾਂ ਦੇ ਪਰਿਵਾਰ ਤੇ ਪਾਲਣ-ਪੋਸ਼ਣ ’ਤੇ ਕੇਂਦਰਤ ਹਨ।