ਕਰਨਾਟਕ ਸਰਕਾਰ ਨੇ ਮੰਦਰਾਂ ਨੂੰ ‘ਨੰਦਨੀ’ ਘਿਓ ਦੀ ਵਰਤੋਂ ਕਰਨ ਦਾ ਦਿੱਤਾ ਨਿਰਦੇਸ਼

ਬੈਂਗਲੁਰੂ: ਤਿਰੂਪਤੀ ਲੱਡੂ ਵਿਵਾਦ ਨੇ ਵੱਡਾ ਮੋੜ ਲੈਂਦਿਆਂ ਸ਼ੁੱਕਰਵਾਰ ਨੂੰ ਇਕ ਸਰਕੂਲਰ ਜਾਰੀ ਕਰਕੇ ਹਿੰਦੂ ਧਾਰਮਿਕ ਸੰਸਥਾਵਾਂ ਅਤੇ ਚੈਰੀਟੇਬਲ ਐਂਡੋਮੈਂਟ ਵਿਭਾਗ ਦੇ ਅਧੀਨ ਸਾਰੇ ਮੰਦਰਾਂ ਨੂੰ ਉਥੇ ਤਿਆਰ ਕੀਤੇ ਪ੍ਰਸਾਦ ਦੀ ਗੁਣਵੱਤਾ ਨੂੰ ਬਰਕਰਾਰ ਰੱਖਣ ਦਾ ਨਿਰਦੇਸ਼ ਦਿੱਤਾ ਹੈ। ਮੰਦਰਾਂ ਨੂੰ ਕਰਨਾਟਕ ਮਿਲਕ ਫੈਡਰੇਸ਼ਨ ਦੇ ਨੰਦਿਨੀ ਬ੍ਰਾਂਡ ਦੇ ਘਿਓ ਦੀ ਹੀ ਵਰਤੋਂ ਕਰਨ ਲਈ ਕਿਹਾ ਗਿਆ ਹੈ।

ਸਰਕਾਰੀ ਸਰਕੂਲਰ ‘ਚ ਕਿਹਾ ਗਿਆ ਹੈ ਕਿ ਕਰਨਾਟਕ ਰਾਜ ਦੇ ਧਾਰਮਿਕ ਅਦਾਰੇ ਦੇ ਅਧੀਨ ਸਾਰੇ ਅਧਿਸੂਚਿਤ ਮੰਦਰ ‘ਸੇਵਾ’, ਦੀਵੇ ਬਣਾਉਣ, ਹਰ ਤਰ੍ਹਾਂ ਦੇ ਪ੍ਰਸਾਦ ਅਤੇ ਸਿਰਫ ਨੰਦਨੀ ਦਾ ਘਿਓ ਵਰਤੋਂ। ਇਸ ‘ਚ ਕਿਹਾ ਗਿਆ ਹੈ,”ਦਿਸ਼ਾ ਦਿੱਤੇ ਗਏ ਹਨ ਕਿ ਮੰਦਰਾਂ ‘ਚ ਪ੍ਰਸਾਦ ਦੀ ਗੁਣਵੱਤਾ ਬਣਾਈ ਰੱਖੀ ਜਾਵੇ।

ਤਿਰੁਮਾਲਾ ਤਿਰੂਪਤੀ ਦੇਵਸਥਾਨਮ (TTD), ਜੋ ਸ਼੍ਰੀ ਵੈਂਕਟੇਸ਼ਵਰ ਸਵਾਮੀ ਮੰਦਿਰ ਦਾ ਪ੍ਰਬੰਧਨ ਕਰਦਾ ਹੈ, ਨੇ ਸ਼ੁੱਕਰਵਾਰ ਨੂੰ ਖੁਲਾਸਾ ਕੀਤਾ ਕਿ ਗੁਣਵੱਤਾ ਲਈ ਜਾਂਚੇ ਗਏ ਨਮੂਨਿਆਂ ਵਿੱਚ ਘਟੀਆ ਘਿਓ ਅਤੇ ‘ਲਾਰਡ’ (ਸੂਰ ਦੀ ਚਰਬੀ) ਦੀ ਮੌਜੂਦਗੀ ਪਾਈ ਗਈ।

ਸਾਂਝਾ ਕਰੋ

ਪੜ੍ਹੋ

ਵਿਧਾਇਕ ਅਤੇ ਸਾਬਕਾ ਆਈਪੀਐਸ ਕੁੰਵਰ ਵਿਜੇ ਪ੍ਰਤਾਪ

ਅੰਮ੍ਰਿਤਸਰ ਉਤਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ...