ਮਾਨਯੋਗ ਜਸਟਿਸ ਮਨੀਸ਼ਾ ਬੱਤਰਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਐਡਮਿਨਸਟ੍ਰੇਟਿਵ 

ਜੱਜ ਸੈਸ਼ਨ ਡਵੀਜ਼ਨ ਸ੍ਰੀ ਮੁਕਤਸਰ ਸਾਹਿਬ ਦਾ  ਕੀਤਾ ਦੌਰਾ
ਫੈਮਲੀ ਕੋਰਟ ਵਿੱਚ ਚੱਲ ਰਹੇ ਕੋਰਟ ਕੇਸਾਂ ਦਾ  ਨਿਪਟਾਰਾ ਕਰਨ ਲਈ ਪਰਿਵਾਰਕ ਮੈਂਬਰਾਂ ਦੀ  ਕਰਵਾਈ ਗਈ ਸੁਲਾਅ ਸਫਾਈ
ਸ੍ਰੀ ਮੁਕਤਸਰ ਸਾਹਿਬ, 21 ਸਤੰਬਰ (ਗਿਆਨ  ਸਿੰਘ ) ਜਿ਼ਲ੍ਹਾ ਫੈਮਲੀ ਕੋਰਟ ਵਿੱਚ ਚੱਲ ਰਹੇ ਕੋਰਟ ਕੇਸਾਂ ਦਾ ਜਲਦੀ ਨਿਪਟਾਰਾ ਕਰਨ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮਾਨਯੋਗ ਜਸਟਿਸ ਮਿਸ. ਮਨੀਸ਼ਾ ਬੱਤਰਾ ਨੇ ਜਿ਼ਲ੍ਹਾ ਕਚਹਿਰੀ ਸ੍ਰੀ ਮੁਕਤਸਰ ਸਾਹਿਬ ਦਾ ਦੌਰਾ ਕੀਤਾ ।
                            ਇਸ ਮੌਕੇ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ, ਸ੍ਰੀ ਰਾਜ ਕੁਮਾਰ, ਸਕੱਤਰ ਕਾਨੂੰਨੀ ਸੇਵਾਵਾਂ ਅਥਾਰਟੀ ਡਾ. ਗਗਨਦੀਪ ਕੌਰ  ਵਧੀਕ ਜ਼ਿਲ੍ਹਾਂ ਅਤੇ ਸ਼ੈਸ਼ਨ ਜੱਜ ਮਿਸ. ਅਮੀਤਾ ਸਿੰਘ, ਸ਼੍ਰੀ ਅਮਰੀਸ਼ ਕੁਮਾਰ, ਸਿਵਲ ਜੱਜ (ਸੀਨਿਅਰ ਡਵੀਜ਼ਨ), ਸ੍ਰੀ ਨੀਰਜ ਕੁਮਾਰ ਸਿੰਗਲਾ, ਚੀਫ ਜੂਡੀਸ਼ੀਅਲ ਮੈਜੀਸਟਰੈਟ ਸ੍ਰੀ ਮਹੇਸ਼ ਕੁਮਾਰ, ਸਿਵਿਲ ਜੱਜ (ਜੂਨੀਅਰ ਡਵੀਜ਼ਨ) ਮਿਸ. ਗੁਰਪ੍ਰੀਤ ਕੌਰ ਅਤੇ ਨਵ ਨਿਯੁਕਤ ਜੂਡੀਸ਼ੀਅਲ ਅਫਸਰ ਆਦਿ ਮੌਜੂਦ ਸਨ।
                            ਇਸ ਮੌਕੇ ਜ਼ਿਲ੍ਹਾ ਬਾਰ ਐਸੋਸਏਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਚੜੇਵਾਨ  , ਸੈਕਟਰੀ  ਅਸੀਸ ਗਰਗ ਅਤੇ ਬਾਰ ਦੇ ਵਕੀਲ ਸਾਹਿਬਾਨ ਵਲੋਂ ਵੀ  ਮਾਨਯੋਗ ਜਸਟਿਸ ਜੀਆਂ ਦਾ ਸਵਾਗਤ ਕੀਤਾ ਗਿਆ।
                              ਇਸ ਮੌਕੇ ਮਾਨਯੋਗ ਜਸਟਿਸ ਨੇ  ਵੀ.ਸੀ. ਰੂਮ ਵਿਚ ਪ੍ਰਿੰਸੀਪਲ ਜੱਜ, ਫੈਮਲੀ ਕੋਰਟ ਵਿਚ ਚੱਲ ਰਹੇ ਪਰਿਵਾਰਕ ਝਗੜੇ ਵਾਲੀਆਂ ਦੋਨਾਂ ਧਿਰਾਂ ਸਮੇਤ ਬੱਚੇ ਵੀ ਸ਼ਾਮਿਲ ਸਨ, ਉਹਨਾਂ ਪਰਿਵਾਰਾਂ ਨੂੰ ਬੁਲਾਇਆ ਗਿਆ ਸੀ,  ਜਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ ਵਲੋ ਇਕ  (ਮਨੁੱਖੀ ਰਿਸ਼ਤੇ) ਜੋੜਨ ਵਾਸਤੇ ਡਾਕੂਮੈਂਟਰੀ ਫਿਲਮ ਤਿਆਰ ਕੀਤੀ ਗਈ ਸੀ। ਇਹ ਫਿਲਮ ਉਹਨਾਂ ਪਰਿਵਾਰਾਂ ਨੂੰ ਦਿਖਾਈ ਗਈ ਜਿਸ ਵਿਚ ਇਹਦਰਸਾਇਆ ਗਿਆ ਸੀ ਕਿ ਮਨੁੱਖੀ ਰਿਸ਼ਤੇ ਤੋੜਨ ਨਾਲ ਬੱਚਿਆ ਤੇ ਬੁਰਾ ਪ੍ਰਭਾਵ ਪੈਂਦਾ ਹੈ
ਅਤੇ ਸਦਾ ਵਾਸਤੇ ਪਰਿਵਾਰ ਦਾ ਕਚਿਹਰੀਆਂ ਵਿਚ ਖਜਲ ਖੁਆਰ ਹੋਣ ਨਾਲ ਦੂਰੀਆਂ ਦਿਨੋ-ਦਿਨ ਵੱਧ ਜਾਂਦੀਆਂ ਹਨ, ਬਾਅਦ ਵਿਚ ਜਦੋਂ ਗਲਤੀ ਮਹਿਸੂਸ ਹੁੰਦੀ ਹੈ ਉਸ ਸਮੇਂ ਇਕੱਠਾ ਹੋਣਾ ਮੁਸ਼ਕਿਲ ਹੋ ਜਾਂਦਾ ਹੈ, ਜਿਸ ਕਰਕੇ ਪਰਿਵਾਰਕ ਰਿਸ਼ਤੇ ਟੁੱਟ ਜਾਂਦੇ ਹਨ।
                        ਮਾਨਯੋਗ ਜਸਟਿਸ  ਨੇ ਹਾਜਰ ਪਰਿਵਾਰਕ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀ ਖਾਤਰ ਪਰਿਵਾਰ ਨੂੰ ਜੋੜਨ ਅਤੇ ਇਸ ਨਾਲ ਮਾਨਸਿਕਤੌਰ ਤੇ ਸ਼ਾਂਤੀ ਮਿਲਦੀ ਹੈ ਅਤੇ ਪਰਿਵਾਰ ਵਿਚ ਚੱਲ ਰਿਹਾ ਲੜਾਈ ਝਗੜਾ ਸਦਾ ਲਈ ਖਤਮ ਹੋ
ਜਾਂਦਾ ਹੈ।
                        ਇਸ ਉਪਰੰਤ ਉਹਨਾਂ ਵਾਤਾਵਰਨ ਬਚਾਉਣ ਲਈ ਚਲਾਈ ਮੁਹਿੰਮ ਤਹਿਤ ਉਹਨਾਂ ਵਲੋਂ ਜ਼ਿਲ੍ਹਾਂ ਕੋਰਟ ਕੰਪਲੈਕਸ ਵਿਖੇ ਵਾਤਾਵਰਣ ਸੰਭਾਲ ਦਾ ਸੁਨੇਹਾ ਦਿੰਦਿਆਂ ਇਕ ਪੌਦਾ ਵੀ ਲਗਾਇਆ ਗਿਆ ਅਤੇ  ਬਾਰ ਰੂਮ ਵਿਚ ਨਵੇਂ ਬਣ ਰਹੇ ਚੈਂਬਰਾਂ ਦਾ ਨੀਹ ਪੱਥਰ ਰਖਿਆ ਗਿਆ। ਮਾਨਯੋਗ ਜੱਜ ਸਾਹਿਬਾਨ ਅਤੇ ਜਿਲ੍ਹਾਂ ਪ੍ਰਧਾਨ ਐਸੋਸੀਏਸ਼ਨ ਵਲੋ ਜਸਟਿਸ ਜੀ ਦਾ ਧੰਨਵਾਦ ਕੀਤਾ ਗਿਆ।
ਸਾਂਝਾ ਕਰੋ

ਪੜ੍ਹੋ

ਵਿਧਾਇਕ ਅਤੇ ਸਾਬਕਾ ਆਈਪੀਐਸ ਕੁੰਵਰ ਵਿਜੇ ਪ੍ਰਤਾਪ

ਅੰਮ੍ਰਿਤਸਰ ਉਤਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ...