ਅੱਜ ਜੰਮੂ ਅਤੇ ਕਸ਼ਮੀਰ ਦੇ ਇਹਨਾਂ ਜ਼ਿਲ੍ਹਿਆਂ ’ਚ ਹੋਵੇਗੀ ਵੋਟਿੰਗ

ਸ੍ਰੀਨਗਰ, 18 ਸਤੰਬਰ – ਅਗਸਤ 2019 ਵਿਚ ਧਾਰਾ 370 ਖਤਮ ਕਰ ਦੇਣ ਤੇ ਜੰਮੂ-ਕਸ਼ਮੀਰ ਨੂੰ ਜੰਮੂ-ਕਸ਼ਮੀਰ ਤੇ ਲੱਦਾਖ ਦੀ ਸ਼ਕਲ ਵਿਚ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਬਦਲ ਦੇਣ ਤੋਂ ਬਾਅਦ ਪਹਿਲੀ ਵਾਰ ਜੰਮੂ-ਕਸ਼ਮੀਰ ਅਸੰਬਲੀ ਲਈ ਤਿੰਨ ਗੇੜਾਂ ਵਿਚ ਹੋਣ ਵਾਲੀ ਪੋਲਿੰਗ ਦੇ ਪਹਿਲੇ ਗੇੜ ’ਚ ਬੁੱਧਵਾਰ ਕਸ਼ਮੀਰ ਦੇ ਚਾਰ ਦੱਖਣੀ ਜ਼ਿਲ੍ਹਿਆਂ ਤੇ ਜੰਮੂ ਦੇ ਤਿੰਨ ਜ਼ਿਲ੍ਹਿਆਂ ਦੇ 24 ਹਲਕਿਆਂ ’ਚ ਵੋਟਾਂ ਪੈਣਗੀਆਂ। ਪਹਿਲੇ ਗੇੜ ’ਚ ਪੰਜ ਲੱਖ 66 ਹਜ਼ਾਰ ਨੌਜਵਾਨਾਂ ਸਣੇ ਕਰੀਬ 23 ਲੱਖ ਲੋਕ ਵੋਟ ਪਾਉਣ ਦੇ ਹੱਕਦਾਰ ਹਨ, ਜਿਹੜੇ 90 ਆਜ਼ਾਦ ਉਮੀਦਵਾਰਾਂ ਸਮੇਤ 219 ਉਮੀਦਵਾਰਾਂ ਵਿੱਚੋਂ ਚੋਣ ਕਰਨਗੇ। ਜਿਨ੍ਹਾਂ ਹਲਕਿਆਂ ਵਿਚ ਵੋਟਾਂ ਪੈਣੀਆਂ ਹਨ, ਉਹ ਹਨ : ਪੰਪੋਰ, ਤਰਾਲ, ਪੁਲਵਾਮਾ, ਰਾਜਪੋਰਾ, ਜ਼ੈਨਪੋਰਾ, ਸ਼ੋਪੀਆਂ, ਡੀ ਐੱਚ ਪੋਰਾ, ਕੁਲਗਾਮ, ਦੇਵਸਰ, ਦੂਰੂ, ਕੋਕਰਨਾਗ (ਐੱਸ ਟੀ), ਅਨੰਤਨਾਗ ਪੱਛਮੀ, ਅਨੰਤਨਾਗ, ਸ੍ਰੀਗੁਫਵਾੜਾ-ਬਿਜਬੇਹਾੜਾ, ਸ਼ੰਗੁਸ-ਅਨੰਤਨਾਗ ਪੂਰਬੀ, ਪਹਿਲਗਾਮ, ਇੰਦਰਵਾਲ, ਕਿਸ਼ਤਵਾੜ, ਪੱਦਰ-ਨਾਗਸੇਨੀ, ਭੱਦਰਵਾਹ, ਡੋਡਾ, ਡੋਡਾ ਪੱਛਮੀ, ਰਾਮਬਨ ਤੇ ਬਨੀਹਾਲ। ਕਸ਼ਮੀਰ ਜ਼ੋਨ ਦੇ ਆਈ ਜੀ ਵੀ ਕੇ ਬਿਰਦੀ ਨੇ ਕਿਹਾ ਕਿ ਵੋਟਿੰਗ ਲਈ ਵਿਆਪਕ ਸੁਰੱਖਿਆ ਬੰਦੋਬਸਤ ਕੀਤੇ ਗਏ ਹਨ। ਇਸ ਲਈ ਕੇਂਦਰੀ ਨੀਮ ਫੌਜ, ਜੰਮੂ-ਕਸ਼ਮੀਰ ਆਰਮਡ ਪੁਲਸ ਤੇ ਜੇ ਕੇ ਪੁਲਸ ਲਾਈ ਗਈ ਹੈ।

ਸਾਂਝਾ ਕਰੋ

ਪੜ੍ਹੋ

ਵਿਧਾਇਕ ਅਤੇ ਸਾਬਕਾ ਆਈਪੀਐਸ ਕੁੰਵਰ ਵਿਜੇ ਪ੍ਰਤਾਪ

ਅੰਮ੍ਰਿਤਸਰ ਉਤਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ...