ਕੈਮਰਾ ਚੁੱਪ ਨਹੀਂ/ਪੂਰਵਜ ਕੌਣ/ਜਨਮੇਜਾ ਸਿੰਘ ਜੌਹਲ

ਕੀ ਬਾਂਦਰ ਤੋਂ ਮਨੁੱਖ ਬਣਦਾ ਹੈ ਜਾਂ ਮਨੁੱਖ ਤੋਂ ਬਾਅਦ ਬਾਂਦਰ ਬਣਦਾ ਹੈ ? ਇਹ ਸਵਾਲ ਅਕਸਰ ਲੋਕ ਕਰਦੇ ਰਹਿੰਦੇ ਹਨ । ਪਰ ਜੇ ਅਸੀਂ ਸਾਰਾ ਇਤਿਹਾਸ ਦੇਖੀਏ ਤਾਂ ਸਾਨੂੰ ਸਪਸ਼ਟ ਹੋ ਜਾਵੇਗਾ ਕਿ ਤਕਰੀਬਨ 50 ਲੱਖ ਸਾਲ ਪਹਿਲਾਂ ਜਿਹੜੇ ਚਾਰ ਪੈਰਾਂ ਤੇ ਚੱਲਣ ਵਾਲੇ ਜਾਨਵਰ ਸਨ , ਉਹ ਦੋ ਹੱਥਾਂ ਤੇ ਚੱਲਣੇ ਸ਼ੁਰੂ ਹੋ ਗਏ । ਇਹਨਾਂ ਦੇ ਅੰਗਰੇਜ਼ੀ ਵਿੱਚ ਬੜੇ ਲੰਮੇ ਚੌੜੇ ਨਾਮ ਹਨ । ਹੌਲੀ ਹੌਲੀ ਇਹ ਵਿਕਸਿਤ ਹੁੰਦੇ ਗਏ ਪਰ ਉਸ ਵੇਲੇ ਇਹਨਾਂ ਦਾ ਜਿਹੜਾ ਦਿਮਾਗ ਸੀ ਉਹ ਛੋਟੇ ਸਾਈਜ ਦਾ ਸੀ । ਸੱਤ ਲੱਖ ਸਾਲ ਪਹਿਲਾਂ ਇਹ ਦਿਮਾਗ ਵੀ ਵੱਡਾ ਹੁੰਦਾ ਗਿਆ । ਔਰ ਜਿਹੜੇ ਸਰੀਰ ਆ ਹੋਰ ਅੱਗੇ ਵਿਕਸਿਤ ਹੁੰਦੇ ਗਏ ਤੇ ਸਾਡਾ ਅੱਜ ਦਾ ਮਨੁੱਖ ਬਣਿਆ ਹੈ। ਇਹਦੀ ਸ਼ੁਰੂਆਤ ਅਫਰੀਕਾ ਤੋਂ ਗਿਣੀ ਜਾਂਦੀ ਹੈ। ਬਾਕੀ ਥਾਵਾਂ ਤੋਂ ਵੀ ਹੋਈ ਹੈ ਲੇਕਿਨ ਅਫਰੀਕਾ ਤੋਂ ਸਭ ਤੋਂ ਪਹਿਲਾਂ ਗਿਣੀ ਜਾਂਦੀ ਹੈ । ਲੱਖਾਂ ਸਾਲਾਂ ਤੋਂ ਜਿਹੜਾ ਸੁਭਾਅ ਹੈ ਉਹ ਉਵੇਂ ਹੀ ਚੱਲਿਆ ਆਉਂਦਾ ਹੈ । ਥੋੜਾ ਬਹੁਤਾ ਹੀ ਇਹਦੇ ਵਿੱਚ ਫਰਕ ਪਿਆ ਹੈ । ਨਵੀਂ ਤਕਨਾਲੋਜੀ ਦੇ ਨਾਲ ਇਹਦੇ ਵਿੱਚ ਹੋਰ ਫਰਕ ਆਈ ਜਾਂਦਾ ਹੈ । ਪਰ ਮਨੁੱਖ ਦਾ ਜਿਹੜਾ ਮੂਲ ਸੁਭਾਅ ਹੈ, ਉਹ ਸਦੀਆਂ ਤੋਂ ਉਹੀ ਹੈ । ਇਸੇ ਲਈ ਜਿਹੜਾ ਸਾਡੇ ਲੋਕ ਹਾਸੇ ਮਜ਼ਾਕ ਦੇ ਵਿੱਚ ਵੀ ਇਹੀ ਕਹਿੰਦੇ ਹਨ ਕਿ ਬੰਦਾ, ਬਾਂਦਰ ਤੋਂ ਬਣਿਆ ਹੈ ਪਰ ਇਹੋ ਜਿਹੀ ਕੋਈ ਗੱਲ ਨਹੀਂ । ਬਾਂਦਰ ਅਲੱਗ ਬਣੇ ਹਨ ਬੰਦਾ ਅਲੱਗ ਬਣਿਆ ਹੈ , ਐ ਤਾਂ ਬੰਦੇ ਦੇ ਵਿੱਚ ਕੁੱਤੇ ਦਾ ਸੁਭਾਅ ਵੀ ਹੈ ਸ਼ੇਰ ਵਾਲਾ ਸੁਭਾਅ ਵੀ ਹੈ ਹੋਰ ਜਾਨਵਰਾਂ ਵਾਲੇ ਸੁਭਾਅ ਵੀ ਹਨ , ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਤੋਂ ਮਨੁੱਖ ਬਣ ਗਿਆ , ਇਹ ਸਾਰਾ ਕੁਝ ਬਰੋ ਬਰਾਬਰ ਹੀ ਚੱਲਦਾ ਰਿਹਾ ਹੈ। ਇਸ ਲਈ ਮਨੁੱਖ ਮਨੁੱਖ ਹੈ ਬਾਂਦਰ ਬਾਂਦਰ ਹੈ ਸ਼ੇਰ ਸ਼ੇਰ ਹੈ ਕੁੱਤਾ ਕੁੱਤਾ ਹੈ, ਗਿਦੜ ਗਿੱਦੜ ਹੈ । ਹਰ ਚੀਜ਼ ਅਲੱਗ ਅਲੱਗ ਕੁਦਰਤ ਨੇ ਬਣਾਈ ਹੈ, ਇਸ ਲਈ ਇੱਕ ਦੂਜੇ ਨੂੰ ਇੱਕ ਦੂਜੇ ਦੇ ਪੂਰਵਜ ਕਹਿਣਾ ਕੋਈ ਸਹੀ ਗੱਲ ਨਹੀਂ ਹੈ ।

-ਜਨਮੇਜਾ ਸਿੰਘ ਜੌਹਲ
+919815945018

ਸਾਂਝਾ ਕਰੋ

ਪੜ੍ਹੋ

ਵਿਧਾਇਕ ਅਤੇ ਸਾਬਕਾ ਆਈਪੀਐਸ ਕੁੰਵਰ ਵਿਜੇ ਪ੍ਰਤਾਪ

ਅੰਮ੍ਰਿਤਸਰ ਉਤਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ...