ਸਰਬ ਨੌਜਵਾਨ ਸਭਾ ਨੇ ਕਾਰਪੋਰੇਸ਼ਨ ਅਤੇ ਖਾਲਸਾ ਸੀਨੀਅਰ ਸੈਕੇਂਡਰੀ ਸਕੂਲ ਦੇ ਸਹਿਯੋਗ ਨਾਲ ਕੱਢੀ ਸਵੱਛਤਾ ਰੈਲੀ

* ਗਾਂਧੀ ਜਯੰਤੀ ਤੱਕ ਜਾਰੀ ਰਹੇਗਾ ਸਵੱਛਤਾ ਹੀ ਸੇਵਾ ਪ੍ਰੋਗਰਾਮ : ਕੁਲਪ੍ਰੀਤ ਸਿੰਘ
ਫਗਵਾੜਾ,17 ਸਤੰਬਰ (ਏ.ਡੀ.ਪੀ ਨਿਯੂਜ਼) – ਨਗਰ ਨਿਗਮ ਫਗਵਾੜਾ ਵਲੋਂ ਨਿਗਮ ਕਮਿਸ਼ਨਰ ਅਨੁਪਮ ਕਲੇਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਵੱਛ ਭਾਰਤ ਮਿਸ਼ਨ ਤਹਿਤ ਅੱਜ ਤੋਂ ਸ਼ੁਰੂ ਕੀਤੇ ਗਏ ਸਵੱਛਤਾ ਹੀ ਸੇਵਾ ਪੰਦਰਵਾੜਾ ਪ੍ਰੋਗਰਾਮ ‘ਚ ਸਹਿਯੋਗ ਦਿੰਦੇ ਹੋਏ ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਵੱਲੋਂ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਅਤੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਸਹਿਯੋਗ ਨਾਲ ਮਾਡਲ ਟਾਊਨ ਇਲਾਕੇ ਵਿੱਚ ਸਵੱਛਤਾ ਰੈਲੀ ਕੱਢੀ ਗਈ। ਇਸ ਰੈਲੀ ਨੂੰ ਨਗਰ ਨਿਗਮ ਫਗਵਾੜਾ ਦੇ ਜੁਆਇੰਟ ਕਮਿਸ਼ਨਰ ਕੁਲਪ੍ਰੀਤ ਸਿੰਘ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਸਕੂਲੀ ਵਿਦਿਆਰਥੀਆਂ ਨੇ ਹੱਥਾਂ ਵਿੱਚ ਵੱਖ-ਵੱਖ ਸਲੋਗਨਾਂ ਵਾਲੀਆਂ ਤਖ਼ਤੀਆਂ ਫੜ ਕੇ ਸ਼ਹਿਰ ਵਾਸੀਆਂ ਨੂੰ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਇਕੱਠਾ ਕਰਨ, ਗਲੀਆਂ, ਨਾਲੀਆਂ, ਸੜਕਾਂ ਜਾਂ ਜਨਤਕ ਥਾਵਾਂ ’ਤੇ ਕਿਸੇ ਵੀ ਕਿਸਮ ਦਾ ਕੂੜਾ ਨਾ ਸੁੱਟਣ ਅਤੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਤੋਂ ਪਰਹੇਜ, ਕਚਰੇ ਨੂੰ ਨਾ ਸਾੜਨ ਪ੍ਰਤੀ ਜਾਗਰੂਕ ਕੀਤਾ। ਜੁਆਇੰਟ ਕਮਿਸ਼ਨਰ ਕੁਲਪ੍ਰੀਤ ਸਿੰਘ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪੱਧਰ ’ਤੇ ਦੋ ਡਸਟਬਿਨ ਆਪਣੇ ਘਰਾਂ ਦੇ ਅੰਦਰ ਰੱਖਣ।

ਜਿਸ ਵਿੱਚ ਗਿੱਲਾ ਅਤੇ ਸੁੱਕਾ ਕੂੜਾ ਵੱਖਰਾ ਜਮਾ ਕਰਕੇ ਕਰਕੇ ਕੂੜਾ ਚੁੱਕਣ ਵਾਲੇ ਨਿਗਮ ਕਰਮਚਾਰੀਆਂ ਦੇ ਸਪੁਰਦ ਕਰਨ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵੱਲੋਂ ਇਹ ਜਾਗਰੂਕਤਾ ਪ੍ਰੋਗਰਾਮ 2 ਅਕਤੂਬਰ ਗਾਂਧੀ ਜਯੰਤੀ ਤੱਕ ਜਾਰੀ ਰਹੇਗਾ। ਜਿਸ ਤਹਿਤ ਸਕੂਲਾਂ ਅਤੇ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਸਫਾਈ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਜਾਗਰੂਕਤਾ ਰੈਲੀ ਦੀ ਸਮਾਪਤੀ ਸਮੇਂ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਨਗਰ ਨਿਗਮ ਫਗਵਾੜਾ ਅਤੇ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਸਭਾ ਆਪਣੇ ਪੱਧਰ ’ਤੇ ਲੋਕਾਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕਰਨ ਦਾ ਸੰਭਵ ਯਤਨ ਕਰੇਗੀ ਤਾਂ ਜੋ ਪਿਛਲੇ 10 ਸਾਲਾਂ ਤੋਂ ਚੱਲ ਰਹੇ ਭਾਰਤ ਸਰਕਾਰ ਦੇ ਸਵੱਛ ਭਾਰਤ ਮਿਸ਼ਨ ਨੂੰ ਕਾਮਯਾਬ ਕੀਤਾ ਜਾ ਸਕੇ। ਇਸ ਮੌਕੇ ਅਜੈ ਕੁਮਾਰ ਸੀ.ਐਸ.ਆਈ., ਹਿਤੇਸ਼ ਸ਼ਰਮਾ ਐਸ.ਆਈ, ਜਤਿੰਦਰ ਵਿੱਜ, ਨਾਮਦੇਵ, ਐਮ.ਆਈ.ਐਸ. ਮਾਹਿਰ ਸੰਨੀ ਗੁਪਤਾ, ਆਈ.ਈ.ਸੀ. ਤੇ ਸੀ.ਬੀ. ਮਾਹਿਰ ਪੂਜਾ, ਕਮਿਊਨਿਟੀ ਫੈਸੀਲੀਟੇਟਰ ਸੁਨੀਤਾ ਅਤੇ ਆਸ਼ਾ ਤੋਂ ਇਲਾਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸੀਮਾ ਸ਼ਰਮਾ, ਸਰਬ ਨੌਜਵਾਨ ਸਭਾ ਦੇ ਜਨਰਲ ਸਕੱਤਰ ਡਾ: ਵਿਜੇ ਕੁਮਾਰ ਅਤੇ ਮੈਂਬਰ ਨਰਿੰਦਰ ਸਿੰਘ ਸੈਣੀ, ਗੁਰਦੀਪ ਸਿੰਘ ਤੁਲੀ, ਪ੍ਰਿਤਪਾਲ ਕੌਰ ਤੁਲੀ, ਆਰ.ਪੀ. ਸ਼ਰਮਾ, ਰਮਨ ਨਹਿਰਾ, ਜਗਜੀਤ ਸੇਠ, ਅਮਰਿੰਦਰ ਸਿੰਘ, ਜੀਤ ਰਾਮ ਆਦਿ ਹਾਜ਼ਰ ਸਨ।

ਸਾਂਝਾ ਕਰੋ

ਪੜ੍ਹੋ

ਵਿਧਾਇਕ ਅਤੇ ਸਾਬਕਾ ਆਈਪੀਐਸ ਕੁੰਵਰ ਵਿਜੇ ਪ੍ਰਤਾਪ

ਅੰਮ੍ਰਿਤਸਰ ਉਤਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ...