*20 ਫੀਸਦੀ ਤੋਂ ਘੱਟ ਡਾਊਨ ਪੇਮੈਂਟ ਦੇਣ ਵਾਲਾ ਖਰੀਦਦਾਰ ਹੁਣ ਲੈ ਸਕੇਗਾ 1.5 ਮਿਲੀਅਨ ਤੱਕ ਦਾ ਘਰ
ਟੋਰਾਂਟੋ, 17 ਸਤੰਬਰ – ਕੈਨੇਡਾ ਸਰਕਾਰ ਨੇ ਮੋਰਟਗੇਜ ਸੰਬੰਧੀ ਖਰੀਦਦਾਰਾਂ ਨੂੰ ਦਿੱਤੀ ਵੱਡੀ ਰਾਹਤ ਦਿੱਤੀ ਹੈ। ਸਰਕਾਰ ਵੱਲੋਂ ਕੀਤੇ ਨਵੇਂ ਫੈਸਲੇ ਮੁਤਾਬਕ ਹੁਣ ਇੰਸ਼ਿਓਰਡ ਮਾਰਟਗੇਜ ’ਤੇ 5 ਫੀਸਦੀ ਬਿਆਨਾ ਦੇ ਕੇ ਲੋਕ 1.5 ਮਿਲੀਅਨ ਡਾਲਰ ਤੱਕ ਦੇ ਮੁੱਲ ਦਾ ਘਰ ਲੈ ਸਕਣਗੇ। ਪਹਿਲਾਂ ਇਹ ਲਿਮਟ ਮਿਲੀਅਨ ਤੱਕ ਸੀ । ਦੱਸਣਯੋਗ ਹੈ ਕਿ 5 ਫੀਸਦੀ ਡਾਊਨ ਪੇਮੈਂਟ ਦੇਣ ਵਾਲੇ ਨੂੰ ਮੌਰਟਗੇਜ ‘ਤੇ ਇੰਸ਼ੋਰੈਂਸ ਲੈਣੀ ਪੈਂਦੀ ਹੈ। ਅੱਜ ਇਸ ਸੰਬੰਧੀ ਅੱਜ ਡਿਪਟੀ ਪ੍ਰਾਈਮ ਮਨਿਸਟਰ ਅਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਅਹਿਮ ਐਲਾਨ ਕਰਦਿਆਂ ਕਿਹਾ ਹੈ ਕਿ ਉਹ ਨਵੇਂ ਖਰੀਦਦਾਰ ਵਿਸ਼ੇਸ਼ ਤੌਰ ‘ਤੇ ਪਹਿਲੀ ਉਮਰ ਦੇ ਖਰੀਦਦਾਰਾਂ ਨੂੰ ਘਰਾਂ ਦੀ ਕੀਮਤ ‘ਤੇ ਵਿਸ਼ੇਸ਼ ਰਿਆਇਤ ਦੇਣ ਜਾ ਰਹੇ ਹਨ ਜਿਨ੍ਹਾਂ ਕੋਲ 20 ਫੀਸਦੀ ਤੋਂ ਘੱਟ ਡਾਊਨ ਪੇਮੈਂਟ ਦੇਣ ਲਈ ਹੁੰਦੀ ਹੈ । ਜਿਵੇਂ ਪੰਜ ਫੀਸਦੀ ਡਾਊਨ ਪੇਮੈਂਟ ਦੇਣ ਵਾਲੇ ਖਰੀਦਦਾਰ ਨੂੰ ਪਹਿਲਾਂ ਕੇਵਲ ਇੱਕ ਮਿਲੀਅਨ ਦੇ ਘਰ ਤੱਕ ਹੀ ਮੌਰਟਗੇਜ ਇੰਸ਼ੋਰੈਂਸ ਮਿਲਦੀ ਸੀ , ਹੁਣ ਇਹ ਸੀਮਾਂ ਡੇਢ ਮਿਲੀਅਨ ਦੇ ਘਰ ਤੱਕ ਕਰ ਦਿੱਤੀ ਗਈ ਹੈ। ਇਸਦੇ ਨਾਲ ਘੱਟ ਡਾਊਨ ਪੇਮੈਂਟ ‘ਤੇ ਘਰ ਖਰੀਦਣ ਵਾਲੇ ਪਹਿਲੀ ਵਾਰ ਦੇ ਖਰੀਦਦਾਰਾਂ ਨੂੰ ਹੁਣ 30 ਸਾਲ ਦੇ ਅਰਸੇ ਵਾਲੀ ਮੌਰਟਗੇਜ ਮਿਲ ਸਕੇਗੀ ਤਾਂ ਜੋ ਉਹ ਆਪਣੀਆਂ ਕਿਸ਼ਤਾਂ ਅਸਾਨੀ ਨਾਲ ਦੇ ਸਕਣ , ਬਸ਼ਰਤੇ ਉਹ ਨਵਾਂ ਘਰ ਖਰੀਦ ਰਹੇ ਹੋਣ ।ਸਰਕਾਰ ਦੇ ਇਸ ਫੈਸਲੇ ਨਾਲ ਉਹ ਖਰੀਦਦਾਰ ਉਤਸ਼ਾਹਿਤ ਹੋ ਸਕਦੇ ਹਨ ਜਿਨ੍ਹਾਂ ਕੋਲ ਹਾਲੇ ਘਰ ਲੈਣ ਲਈ ਪੂਰਾ ਪੈਸਾ ਨਹੀਂ ਜੁੜ ਪਾਇਆ।