ਆਰਐਸਐਸ ਦਾ ਮੰਨਣਾ ਹੈ ਕਿ ਕੁਝ ਧਰਮ, ਭਾਸ਼ਾਵਾਂ ਮਾਮੂਲੀ ਹਨ : ਰਾਹੁਲ ਗਾਂਧੀ

ਵਾਸ਼ਿੰਗਟਨ, 10 ਸਤੰਬਰ – ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਹੈ ਕਿ ਰਾਸ਼ਟਰੀ ਸਵੈ ਸੇਵਕ ਸੰਘ (ਆਰਐਸਐਸ) ਕੁਝ ਧਰਮਾਂ ਨੂੰ ਮਾਮੂਲੀ ਦੱਸ ਰਿਹਾ ਹੈ, ਭਾਸ਼ਾਵਾਂ ਅਤੇ ਭਾਈਚਾਰਿਆਂ ਨੂੰ ਦੂਜਿਆਂ ਨਾਲੋਂ ਨੀਵਾਂ ਸਮਝਦਾ ਹੈ। ਕਾਂਗਰਸੀ ਆਗੂ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਮਰੀਕਾ ਦੇ ਚਾਰ ਰੋਜ਼ਾ ਦੌਰੇ ’ਤੇ ਹਨ। ਇਸ ਮੌਕੇ ਉਨ੍ਹਾਂ ਬੋਲਦਿਆਂ ਕਿਹਾ ਕਿ ਭਾਰਤ ਵਿੱਚ ਲੜਾਈ ਰਾਜਨੀਤੀ ਲਈ ਨਹੀਂ, ਸਭ ਤੋਂ ਪਹਿਲਾਂ ਤੁਹਾਨੂੰ ਇਹ ਸਮਝਣਾ ਹੋਵੇਗਾ ਕਿ ਲੜਾਈ ਕਿਸ ਬਾਰੇ ਹੈ। ਉਨ੍ਹਾਂ ਆਰਐਸਐਸ ਦੀਆਂ ਨੀਤੀਆਂ ਅਤੇ ਭਾਰਤ ਪ੍ਰਤੀ ਇਸ ਦੀ ਪਹੁੰਚ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਆਰਐਸਐਸ ਅਸਲ ਵਿੱਚ ਕੀ ਕਹਿੰਦੀ ਹੈ ਕਿ ਕੁਝ ਰਾਜ ਦੂਜਿਆਂ ਨਾਲੋਂ ਘਟੀਆ ਹਨ। ਕੁਝ ਭਾਸ਼ਾਵਾਂ ਦੂਜੀਆਂ ਭਾਸ਼ਾਵਾਂ ਨਾਲੋਂ ਘਟੀਆ ਹੁੰਦੀਆਂ ਹਨ। ਕੁਝ ਧਰਮ ਦੂਜੇ ਧਰਮਾਂ ਨਾਲੋਂ ਨੀਵੇਂ ਹੁੰਦੇ ਹਨ। ਕੁਝ ਭਾਈਚਾਰੇ ਦੂਜੇ ਭਾਈਚਾਰਿਆਂ ਨਾਲੋਂ ਨੀਵੇਂ ਹੁੰਦੇ ਹਨ। ਇਹੀ ਲੜਾਈ ਹੈ। ਉਨ੍ਹਾਂ ਕਿਹਾ ਕਿ ਆਖਰਕਾਰ ਇਹ ਮੁੱਦੇ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਵਿੱਚ ਪੋਲਿੰਗ ਬੂਥ ਤੱਕ ਪਹੁੰਚ ਜਾਂਦੇ ਹਨ। ਰਾਹੁਲ ਗਾਂਧੀ ਨੇ ਜ਼ੋਰ ਦੇ ਕੇ ਕਿਹਾ ਕਿ ਤੁਸੀਂ ਕਿਸੇ ਵੀ ਖੇਤਰ ਤੋਂ ਹੋਵੋ, ਸਭ ਦਾ ਆਪਣਾ ਇਤਿਹਾਸ ਹੈ ਸਭ ਦੀ ਆਪਣੀ ਪਰੰਪਰਾ ਹੈ।

ਸਾਂਝਾ ਕਰੋ

ਪੜ੍ਹੋ

ਮਾੜੇ ਵਕਤ ਨੇ ਸਿਖਾਇਆ ਚੰਗਾ ਸਬਕ

ਮੇਰੀ ਜ਼ਿੰਦਗੀ ਵਿਚ ਇਕ ਅਜਿਹੀ ਘਟਨਾ ਵਾਪਰੀ ਜੋ ਮੈਨੂੰ ਬਹੁਤ...