ਘੱਟ ਕਾਰਬੋਹਾਈਡਰੇਟ ਵਾਲੀ ਖ਼ੁਰਾਕ ਪੌਸ਼ਟਿਕ ਲੋੜਾਂ ਨੂੰ ਪੂਰਾ ਕਰਨ ਦੇ ਸਮਰੱਥ

ਵਾਸ਼ਿੰਗਟਨ, 9 ਸਤੰਬਰ – ਘੱਟ ਕਾਰਬੋਹਾਈਡਰੇਟ( low carbohydrate diet) ਵਾਲੀ ਖ਼ੁਰਾਕ ਦੀ ਪ੍ਰਸਿੱਧੀ ਤੇਜ਼ੀ ਨਾਲ ਵੱਧ ਰਹੀ ਹੈ। ਖ਼ਾਸ ਕਰ ਕੇ ਇਹ ਔਰਤਾਂ ਵਿਚ ਬਹੁਤ ਮਸ਼ਹੂਰ ਹੈ। ਇਕ ਘੱਟ ਕਾਰਬੋਹਾਈਡਰੇਟ ਵਾਲੀ ਖ਼ੁਰਾਕ ਵਿਚ ਪ੍ਰਤੀ ਦਿਨ 130 ਗ੍ਰਾਮ ਤੋਂ ਘੱਟ ਕਾਰਬੋਹਾਈਡਰੇਟ ਹੁੰਦੇ ਹਨ। ਇਸੇ ਤਰ੍ਹਾਂ, ਬਹੁਤ ਘੱਟ ਕਾਰਬੋਹਾਈਡਰੇਟ ਵਾਲੇ ਭੋਜਨ ਵਿਚ ਪ੍ਰਤੀ ਦਿਨ 20-50 ਗ੍ਰਾਮ ਕਾਰਬੋਹਾਈਡਰੇਟ ਹੁੰਦੇ ਹਨ ਜਾਂ ਕਾਰਬੋਹਾਈਡਰੇਟ ਤੋਂ 10 ਪ੍ਰਤੀਸ਼ਤ ਤੋਂ ਘੱਟ ਊਰਜਾ ਹੁੰਦੀ ਹੈ। ਕਈ ਅਧਿਐਨਾਂ ਨੇ ਦਿਖਾਇਆ ਹੈ ਕਿ ਘੱਟ-ਕਾਰਬ ਖ਼ੁਰਾਕ ਵੱਖ-ਵੱਖ ਪਾਚਕ ਰੋਗਾਂ ਦੇ ਇਲਾਜ ਵਿਚ ਪ੍ਰਭਾਵਸ਼ਾਲੀ ਹੈ, ਜਿਸ ਵਿਚ ਟਾਈਪ 2 ਡਾਇਬਟੀਜ਼(Type 2 diabetes), ਮੈਟਾਬੋਲਿਕ ਸਿੰਡਰੋਮ(metabolic syndrom), ਮੋਟਾਪਾ ਅਤੇ ਪੋਲੀਸਿਸਟਿਕ ਅੰਡਕੋਸ਼ ਸਿੰਡਰੋਮ (polycystic ovary syndrome) ਸ਼ਾਮਲ ਹੈ। ਅਜਿਹੀ ਖ਼ੁਰਾਕ ਦੀ ਪੌਸ਼ਟਿਕ ਗੁਣਵੱਤਾ ਬਾਰੇ ਉਠਾਏ ਗਏ ਸਵਾਲਾਂ ਦੀ ਜਾਂਚ ਕਰਨ ਵਾਲੇ ਇਕ ਅਧਿਐਨ ਦੇ ਅਨੁਸਾਰ, ਇਕ ਘੱਟ ਕਾਰਬੋਹਾਈਡਰੇਟ ਖ਼ੁਰਾਕ ਕਿਸੇ ਵਿਅਕਤੀ ਦੀਆਂ ਪੌਸ਼ਟਿਕ ਲੋੜਾਂ ਨੂੰ ਪੂਰਾ ਕਰ ਸਕਦੀ ਹੈ। ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਲਈ ਆਮ ਤੌਰ ’ਤੇ ਸ਼ੂਗਰ ਦੇ ਮਰੀਜ਼ਾਂ ਨੂੰ ਘੱਟ ਕਾਰਬੋਹਾਈਡਰੇਟ ਵਾਲੀ ਖ਼ੁਰਾਕ ਦੀ ਸਿਫਾਰਸ਼ ਕੀਤੀ ਜਾਂਦੀ ਹੈ।

ਇਸ ਵਿਚ ਕਾਰਬੋਹਾਈਡਰੇਟ ਜਾਂ ਮਿਠਾਈਆਂ, ਸਟਾਰਚ ਅਤੇ ਰਿਫਾਈਨਡ ਅਨਾਜ ਸਮੇਤ ਜ਼ਿਆਦਾ ਮਾਤਰਾ ਵਿਚ ਖੰਡ ਵਾਲੇ ਭੋਜਨ ਦੇ ਸੇਵਨ ਨੂੰ ਸੀਮਤ ਕਰਨਾ ਸ਼ਾਮਲ ਹੈ। ਇਸ ਦੇ ਨਾਲ ਹੀ, ਘੱਟ ਕਾਰਬੋਹਾਈਡਰੇਟ ਵਾਲੀ ਖ਼ੁਰਕ ਭਾਰ ਘਟਾਉਣ ਸਮੇਤ ਕਈ ਹੋਰ ਸਿਹਤ ਲਾਭ ਪ੍ਰਦਾਨ ਕਰਦੀ ਹੈ।ਅਮਰੀਕਾ ਦੀ ਵਰਮੋਂਟ ਯੂਨੀਵਰਸਿਟੀ ਦੇ ਖੋਜੀਆਂ ਨੇ ਕਿਹਾ ਕਿ ਕੁਝ ਲੋਕ ਇਹ ਦਲੀਲ ਦਿੰਦੇ ਹਨ ਕਿ ਕਾਰਬੋਹਾਈਡਰੇਟ ਨੂੰ ਘਟਾਉਣ ਨਾਲ ਪ੍ਰੋਟੀਨ ਜਾਂ ਚਰਬੀ ਦੀ ਜ਼ਿਆਦਾ ਖ਼ਪਤ ਹੁੰਦੀ ਹੈ ਅਤੇ ਜ਼ਰੂਰੀ ਪੌਸ਼ਟਿਕ ਤੱਤਾਂ ਦੀ ਘੱਟ ਖ਼ਪਤ ਹੁੰਦੀ ਹੈ। ਜਰਨਲ ‘ਫਰੰਟੀਅਰਜ਼ ਇਨ ਨਿਊਟ੍ਰੀਸ਼ਨ’ ਵਿਚ ਪ੍ਰਕਾਸ਼ਿਤ ਅਧਿਐਨ ਲਈ, ਉਨ੍ਹਾਂ ਨੇ ਤਿੰਨ ਵੱਖ-ਵੱਖ ਸੱਤ-ਦਿਨ ਘੱਟ-ਕਾਰਬ ਖ਼ੁਰਾਕਾਂ ਦੀ ਪੌਸ਼ਟਿਕਤਾ ਦੀ ਮੁਲਾਂਕਣ ਕੀਤੀ। ਦੋ ਕੀਟੋਜਨਿਕ ਖ਼ੁਰਾਕਾਂ ਸਨ। ਇਕ ਵਿਚ ਪ੍ਰਤੀ ਦਿਨ ਔਸਤਨ 20 ਗ੍ਰਾਮ ਸ਼ੁੱਧ ਕਾਰਬੋਹਾਈਡਰੇਟ ਹੁੰਦੇ ਸਨ ਜਦਕਿ ਦੂਜੇ ਵਿਚ ਪ੍ਰਤੀ ਦਿਨ 40 ਗ੍ਰਾਮ ਸ਼ੁੱਧ ਕਾਰਬੋਹਾਈਡਰੇਟ ਹੁੰਦੇ ਸਨ। ਤੀਜੇ ਵਿਚ ਪ੍ਰਤੀ ਦਿਨ ਔਸਤਨ 100 ਗ੍ਰਾਮ ਸ਼ੁੱਧ ਕਾਰਬੋਹਾਈਡਰੇਟ ਸ਼ਾਮਲ ਸਨ। ਤਿੰਨੋਂ ਖ਼ੁਰਾਕ ਯੋਜਨਾਵਾਂ 31-70 ਸਾਲ ਦੀ ਉਮਰ ਦੇ ਮਰਦਾਂ ਤੇ ਔਰਤਾਂ ਵਿਚ ਵਿਟਾਮਿਨ ਏ, ਸੀ, ਡੀ, ਈ, ਕੇ, ਥਿਆਮੀਨ, ਰਿਬੋਫਲੇਵਿਨ, ਨਿਆਸੀਨ, ਬੀ6, ਫੋਲੇਟ ਅਤੇ ਬੀ12 ਦੀਆਂ ਲੋੜਾਂ ਨੂੰ ਪੂਰਾ ਕਰਨ ਤੋਂ ਵੱਧ ਸਨ। ਇਸੇ ਸਮੇਂ ਦੌਰਾਨ 31-50 ਸਾਲ ਦੀ ਉਮਰ ਦੇ ਬਾਲਗਾਂ ਲਈ ਕੈਲਸ਼ੀਅਮ ਦੀ ਮਾਤਰਾ ਮਿਆਰੀ ਨਾਲੋਂ ਵੱਧ ਸੀ। ਯੂਨੀਵਰਸਿਟੀ ਆਫ ਵਰਮੋਂਟ ਦੇ ਅਧਿਐਨ ਦੇ ਸਹਿ-ਲੇਖਕ ਬੇਥ ਬ੍ਰੈਡਲੇ ਨੇ ਕਿਹਾ ਸਾਡੀਆਂ ਖੋਜਾਂ ਤੋਂ ਪਤਾ ਚੱਲਦਾ ਹੈ ਕਿ ਭਾਰ ਪ੍ਰਬੰਧਨ ਵਿਚ ਸਹਾਇਤਾ ਕਰਨ ਦੇ ਨਾਲ-ਨਾਲ ਘੱਟ ਕਾਰਬੋਹਾਈਡਰੇਟ ਖਾਣ ਦੇ ਪੈਟਰਨ ਅਸਲ ਵਿਚ ਵਧੀਆ ਖ਼ੁਰਾਕ ਦੀ ਗੁਣਵੱਤਾ ਨੂੰ ਉਤਸ਼ਾਹਤ ਕਰਨ ਅਤੇ ਮੁੱਖ ਪੌਸ਼ਟਿਕ ਤੱਤਾਂ ਦੀ ਕਮੀ ਨੂੰ ਘਟਾਉਣ ਵਿਚ ਮਦਦਗਾਰ ਹੋ ਸਕਦੇ ਹਨ।

ਸਾਂਝਾ ਕਰੋ

ਪੜ੍ਹੋ

ਪ੍ਰਧਾਨ ਰੈੱਡ ਕਰਾਸ ਹਸਪਤਾਲ ਭਲਾਈ ਸੈਕਸ਼ਨ ਵੱਲੋਂ

*ਬਜ਼ੁਰਗਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਸਹੂਲਤਾਂ ਦਾ ਲਿਆ ਜਾਇਜ਼ਾ...