ਅਮਰੀਕਾ ਦੇ ਜਾਰਜੀਆ ਸਕੂਲ ‘ਚ ਚੱਲੀਆਂ ਗੋਲੀਬਾਰੀ ਕਾਰਨ 2 ਅਧਿਆਪਕਾਂ ਸਮੇਤ 4 ਦੀ ਹੋਈ ਮੌਤ

ਅਮਰੀਕਾ ਦੇ ਜਾਰਜੀਆ ਵਿੱਚ ਅਪਲਾਚੀ ਹਾਈ ਸਕੂਲ ਵਿੱਚ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਹਮਲੇ ‘ਚ 4 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 9 ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਸਥਾਨਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਬੁੱਧਵਾਰ ਨੂੰ ਭਾਰਤੀ ਸਮੇਂ ਅਨੁਸਾਰ ਰਾਤ 8 ਵਜੇ ਦੀ ਹੈ। ਪੁਲਿਸ ਨੇ ਕਤਲ ਦੇ ਮਾਮਲੇ ਵਿੱਚ ਇੱਕ 14 ਸਾਲਾ ਲੜਕੇ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਉੱਥੇ ਦਾ ਵਿਦਿਆਰਥੀ ਹੈ। ਇਹ ਘਟਨਾ ਰਾਜਧਾਨੀ ਅਟਲਾਂਟਾ ਤੋਂ 70 ਕਿਲੋਮੀਟਰ ਦੂਰ ਵਿੰਡਰ ਸ਼ਹਿਰ ਦੇ ਇੱਕ ਸਕੂਲ ਵਿੱਚ ਵਾਪਰੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਹਮਲਾਵਰ ਨੇ ਆਤਮ ਸਮਰਪਣ ਕਰ ਦਿੱਤਾ ਅਤੇ ਜ਼ਮੀਨ ‘ਤੇ ਲੇਟ ਗਿਆ। ਇਕ ਰਿਪੋਰਟ ਮੁਤਾਬਕ ਇਸ ਘਟਨਾ ਵਿੱਚ ਮਰਨ ਵਾਲਿਆਂ ਵਿੱਚ 2 ਅਧਿਆਪਕ ਅਤੇ 2 ਵਿਦਿਆਰਥੀ ਸ਼ਾਮਲ ਹਨ।

ਸਾਂਝਾ ਕਰੋ

ਪੜ੍ਹੋ

ਵਿਧਾਇਕ ਰੰਧਾਵਾ ਅਤੇ ਡੀ ਸੀ ਜੈਨ ਨੇ

ਉਨ੍ਹਾਂ ਨੂੰ ਵਾਤਾਵਰਨ ਸੁਰੱਖਿਆ ਦੇ ਦੂਤ ਕਰਾਰ ਦਿੱਤਾ ਹੋਰਨਾਂ ਸਾਨਾਂ...