ਪੈਰਾਲੰਪਿਕ ਖੇਡਾਂ ‘ਚ ਨਿਤਿਆ ਸ਼੍ਰੀ ਨੇ ਭਾਰਤ ਨੂੰ ਦਿਵਾਇਆ ਕਾਂਸੀ ਦਾ ਤਗਮਾ

ਨਵੀਂ ਦਿੱਲੀ 3 ਸਤੰਬਰ – ਪੈਰਿਸ ‘ਚ ਖੇਡੀਆਂ ਜਾ ਰਹੀਆਂ ਪੈਰਾਲੰਪਿਕ ਖੇਡਾਂ ‘ਚ ਭਾਰਤੀ ਖਿਡਾਰੀ ਅਦਭੁਤ ਸ਼ਾਨ ਪੈਦਾ ਕਰ ਰਹੇ ਹਨ ਅਤੇ ਦੇਸ਼ ਲਈ ਇਕ ਤੋਂ ਬਾਅਦ ਇਕ ਤਗਮਾ ਜਿੱਤ ਰਹੇ ਹਨ। ਭਾਰਤੀ ਮਹਿਲਾ ਬੈਡਮਿੰਟਨ ਖਿਡਾਰਨ ਨਿਤਿਆ ਸ਼੍ਰੀ ਸਿਵਨ ਨੇ ਦੇਸ਼ ਲਈ ਇੱਕ ਹੋਰ ਤਮਗਾ ਜਿੱਤਿਆ ਹੈ। ਉਸ ਨੇ ਸੋਮਵਾਰ ਨੂੰ ਮਹਿਲਾ ਸਿੰਗਲਜ਼ ਦੇ ਐਸਐਚ6 ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ।ਨਿਤਿਆ ਨੇ ਇੰਡੋਨੇਸ਼ੀਆ ਦੀ ਰੀਨਾ ਮਾਰਲੀਨਾ ਨੂੰ ਸਿੱਧੇ ਗੇਮਾਂ ‘ਚ ਹਰਾ ਕੇ ਤਮਗਾ ਜਿੱਤਿਆ। ਭਾਰਤੀ ਖਿਡਾਰੀ ਨੇ ਸਿਰਫ਼ 26 ਮਿੰਟ ਤੱਕ ਖੇਡੇ ਗਏ ਮੈਚ ਵਿੱਚ 21-14, 21-16 ਨਾਲ ਜਿੱਤ ਦਰਜ ਕੀਤੀ। ਇਸ ਜਿੱਤ ਦੇ ਨਾਲ ਨਿਤਿਆ ਨੇ ਮਹਿਲਾ ਡਬਲਜ਼ ਵਿੱਚ ਮਰਲੀਨਾ ਤੋਂ ਆਪਣੀ ਹਾਰ ਦਾ ਬਦਲਾ ਵੀ ਲੈ ਲਿਆ।

ਬਹੁਤ ਵਧੀਆ ਸੀ ਮੈਚ

ਨਿਤਿਆ ਨੇ SH6 ਵਰਗ ਵਿੱਚ ਤਮਗਾ ਜਿੱਤਿਆ ਹੈ। ਘੱਟ ਕੱਦ ਵਾਲੇ ਲੋਕ ਇਸ ਸ਼੍ਰੇਣੀ ਵਿੱਚ ਖੇਡਦੇ ਹਨ। ਨਿਤਿਆ ਨੇ ਸ਼ੁਰੂ ਤੋਂ ਹੀ ਜ਼ਬਰਦਸਤ ਖੇਡ ਦਿਖਾਈ। ਉਨ੍ਹਾਂ ਨੇ 7-0 ਦੀ ਬੜ੍ਹਤ ਬਣਾ ਲਈ ਸੀ। ਇਸ ਤੋਂ ਬਾਅਦ ਮਾਰਲੀਨਾ ਨੇ ਸਕੋਰ 10-10 ਨਾਲ ਬਰਾਬਰ ਕਰ ਦਿੱਤਾ। ਇਸ ਤੋਂ ਬਾਅਦ ਨਿਤਿਆ ਨੇ ਪੰਜ ਅੰਕ ਆਪਣੇ ਨਾਮ ਕਰ ਲਏ। ਨਿਤਿਆ ਨੇ ਪਹਿਲੀ ਗੇਮ 21-14 ਨਾਲ ਜਿੱਤੀ। ਨਿਤਿਆ ਨੇ ਦੂਜੀ ਗੇਮ ਵਿੱਚ ਵੀ ਆਪਣਾ ਦਬਦਬਾ ਜਾਰੀ ਰੱਖਿਆ। ਉਨ੍ਹਾਂ ਨੇ 3-2 ਦੀ ਬੜ੍ਹਤ ਬਣਾ ਲਈ। ਇਸ ਲੀਡ ਨੂੰ ਹੋਰ ਅੱਗੇ ਲੈ ਕੇ ਉਸ ਨੇ 10-2 ਦਾ ਸਕੋਰ ਕੀਤਾ। ਇਸ ਵਾਰ ਨਿਤਿਆ ਨੇ ਖੇਡ ਨੂੰ ਪੂਰੀ ਤਰ੍ਹਾਂ ਆਪਣੇ ਕਾਬੂ ਵਿਚ ਰੱਖਿਆ। ਮਾਰਲੀਨਾ ਇਸ ਗੇਮ ਵਿੱਚ ਅੰਕਾਂ ਲਈ ਸੰਘਰਸ਼ ਕਰਦੀ ਰਹੀ ਅਤੇ ਅਸਫਲ ਰਹੀ।

ਭਾਰਤ ਦੇ ਹਿੱਸੇ 15 ਮੈਡਲ

ਭਾਰਤ ਨੇ ਇਨ੍ਹਾਂ ਖੇਡਾਂ ਵਿੱਚ ਹੁਣ ਤੱਕ ਕੁੱਲ 15 ਤਗਮੇ ਜਿੱਤੇ ਹਨ। ਇਨ੍ਹਾਂ ਵਿੱਚੋਂ ਤਿੰਨ ਸੋਨ, ਪੰਜ ਚਾਂਦੀ ਅਤੇ ਸੱਤ ਕਾਂਸੀ ਦੇ ਤਗ਼ਮੇ ਹਨ। ਟੀਮ ਇੰਡੀਆ ਟੋਕੀਓ ਪੈਰਾਲੰਪਿਕ ‘ਚ ਜਿੱਤੇ ਗਏ 19 ਤਮਗਿਆਂ ਦੀ ਸੰਖਿਆ ਨੂੰ ਪਾਰ ਕਰਨ ਦੀ ਪੂਰੀ ਕੋਸ਼ਿਸ਼ ਕਰੇਗੀ।

ਸਾਂਝਾ ਕਰੋ

ਪੜ੍ਹੋ