ਤਾਜ਼ਾ ਖ਼ਬਰਾਂ

ਟਰਲੱਕ ਤੀਆਂ ਦੇ ਮੇਲੇ ਨੇ ਸਿਰਜਿਆ ਵਿਆਹ ਵਰਗਾ ਮਾਹੌਲ

ਟਰਲੱਕ  2 ਸਤੰਬਰ (ਰਿਪੋਰਟ ਅੱਜ ਦਾ ਪੰਜਾਬ) ਅਮਰੀਕਾ ਦੇ ਬੇਹੱਦ ਸੋਹਣੇ ਸੂਬੇ ਕੈਲੇਫੋਰਨੀਆ ਵਿੱਚ ਬਹੁ-ਗਿਣਤੀ ਪੰਜਾਬੀ ਪਰਿਵਾਰ ਰਹਿੰਦੇ ਹਨ ਤੇ ਉਹ ਵੀ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲ਼ੇ।ਇਸ ਸੂਬੇ ਦੇ ਬਹੁਤ ਸ਼ਹਿਰਾਂ ਵਿੱਚ ਅੱਜ-ਕੱਲ ਅਮਰੀਕਨ-ਪੰਜਾਬੀ ਮੁਟਿਆਰਾਂ ਵੱਲੋਂ ਤੀਆਂ ਮੇਲੇ ਦੇ ਰੂਪ ਵਿੱਚ ਮਨਾਈਆਂ ਜਾਂਦੀਆਂ ਹਨ।ਇਸੇ ਕੜੀ ਵਿੱਚ ਬਹੁਤ ਹੀ ਖ਼ੂਬਸੂਰਤ ਸ਼ਹਿਰ ਟਰਲੱਕ ਵਿਖੇ ਐਤਵਾਰ 18 ਅਗਸਤ ਨੂੰ ਬੇਹੱਦ ਭਰਿਆ ਇਹ ਬੀਬੀਆਂ ਦਾ ਮੇਲਾ ਪਿੱਟਮੈਨ ਹਾਈ ਸਕੂਲ, ਟਰਲੱਕ ਦੇ ਜਿੰਮ ਵਿਖੇ। ਗੇਟ ਤੋਂ ਅੰਦਰ ਵੜਦਿਆਂ ਹੀ ਖਾਣਾ ਬਫ਼ੇ ਦੇ ਰੂਪ ‘ਚ ਲੱਗਿਆ ਹੋਇਆ ਸੀ,ਜੋ ਕਿਸੇ ਪੰਜਾਬੀ ਵਿਆਹ ਦਾ ਭੁਲੇਖਾ ਪਾ ਰਿਹਾ ਸੀ।ਚਾਟ-ਪਾਪੜੀ, ਸਮੋਸੇ,ਟਿੱਕੀਆਂ-ਛੋਲੇ,ਕੜੀ-ਚੌਲ ਅਤੇ ਮਿੱਠਾ।ਬੱਚਿਆਂ ਲਈ ਚਿਪਸ ਆਦਿ।
ਜੂਸ,ਸੋਡਾ ਤੇ ਪਾਣੀ। ਇਸ ਲਈ ਧੰਨਵਾਦ ਹੈ ਨਗੀਨਾ ਪੈਲੇਸ ਵਾਲਿਆਂ ਦਾ।ਇਹ ਤੀਆਂ ਦਾ ਸਾਰਾ ਪ੍ਰਬੰਧ ਅਮਰ ਫੈਸ਼ਨ ਤੇ ਗਰੋਸਰੀ ਸਟੋਰ ਵਾਲ਼ੀ ਮਮਤਾ ਵੱਲੋਂ ਆਪਣੀਆਂ ਭੈਣਾਂ ਤੋਂ ਵੱਧ ਕੇ ਸਹੇਲੀਆਂ ਨਾਲ਼ ਰਲ਼ ਕੇ ਕੀਤਾ ਜਾਂਦਾ ਹੈ।
ਸਟਾਲਾਂ ਵੀ ਬੇਹੱਦ ਵਧੀਆ ਤਰੀਕੇ ਨਾਲ਼ ਲੱਗਦੀਆਂ ਹਨ ਪਾਕਿਸਤਾਨੀ ਪੰਜਾਬੀ ਤੇ ਭਾਰਤੀ ਪੰਜਾਬੀਆਂ ਵੱਲੋਂ। ਕਈ ਪਰਿਵਾਰਾਂ ਦੀਆਂ ਬੀਬੀਆਂ ਵਿਸ਼ੇਸ਼ ਤੌਰ ‘ਤੇ ਇਥੋਂ ਖਿਡੌਣੇ, ਜਿਊਲਰੀ ਤੇ ਕੱਪੜਾ-ਲੀੜਾ ਖਰੀਦਣ ਲਈ ਪਹੁੰਚਦੀਆਂ ਹਨ ਖੁੱਲ੍ਹਾ ਕੱਪੜਾ ਤੇ ਰੈਡੀਮੇਟ ਸੂਟ ਆਦਿ।
ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਆਸ਼ਾ ਸ਼ਰਮਾ ਨੇ ਆਪਣੇ ਮੌਲਿਕ ਤੇ ਵਿਲੱਖਣ ਅੰਦਾਜ਼ ਵਿੱਚ ਵੱਖ-ਵੱਖ ਪੇਸ਼ਕਾਰੀਆਂ ਕੀਤੀਆਂ : ਭੰਗੜਾ ਇੰਸਟੀਚਿਊਟ,ਸੁਖਮਨ,ਲਵਿੰਗਸਟਨ ਯੂਥ ਭੰਗੜਾ ਗਰੁੱਪ, ਰਾਣੀ,ਸ਼ਾਈਨਿੰਗ ਭੰਗੜਾ ਸਟਾਰਜ਼ ਟਰਲੱਕ, ਕਿਰਨ-ਕਮਲ,ਸਖੀਆਂ-ਸਹੇਲੀਆਂ,ਗੱਡੀਆਂ ਵਾਲ਼ੀਆਂ, ਨਵਜੀਤ, ਅਮਰ ਫੈਸ਼ਨ ਵੱਲੋਂ ਸੁਨਹਿਰੀ ਪਿੱਪਲ ਪੱਤੀਆਂ,ਜਸਜੋਤ,ਹਰਜੱਪ ਤੇ ਲੋਕ-ਗੀਤ ਵੀ ਲਖਵਿੰਦਰ ਤੇ ਸਾਥਣਾਂ ਵੱਲੋਂ। ਰੁਮਾਲ ਚੁੱਕਣ ਵਾਲ਼ੀ ਗੇਮ ਦੀ ਖਿਡਾਈ ਗਈ।
‘ਮਿਸ ਤੀਜ’ ਦਾ ਮੁਕਾਬਲਾ ਵੀ ਹੋਇਆ, ਜੋ ਕਿ ਬੇਹੱਦ ਸਫ਼ਲ ਰਿਹਾ। ਇਸ ਮੇਲੇ ਵਿੱਚ ਪੰਜਾਬ ਤੋਂ ਪ੍ਰਸਿੱਧ ਲੇਖਿਕਾ ਸੁਰਿੰਦਰ ਸੈਣੀ ਨੇ ਆਪਣੇ ਖ਼ੂਬਸੂਰਤ ਗੀਤ ਰਾਹੀਂ ਜਿੱਥੇ ਭਰਵੀਂ ਹਾਜ਼ਰੀ ਭਰੀ ਉਥੇ ਉਹਨਾਂ ਦੇ ਦੋ ਨਾਵਲ ‘ਮੱਸਿਆ ਤੋਂ ਪੁੰਨਿਆ’ ਤੇ ‘ਸ਼ੁਭ ਕਰਮਨ ਤੇ ਕਬਹੂੰ ਨਾ ਟਰੋਂ’ ਲੋਕ ਅਰਪਣ ਕੀਤੇ ਗਏ।
ਪ੍ਰਿੰਸ ਜਿਊਲਰਜ਼ ਵੱਲੋਂ ਪੰਜ ਸੋਨੇ ਦੀਆਂ ਮੁੰਦਰੀਆਂ ਰੈਫ਼ਲ ਵਿੱਚ ਕੱਢੀਆਂ ਗਈਆਂ। ਤੀਆਂ ਦੀਆਂ ਟੀਮਾਂ ਵੱਲੋਂ ਬੇਹੱਦ ਮਾਨ-ਸਨਮਾਨ ਕੀਤੇ ਗਏ।ਮਿਸ ਤੀਜ ਦਾ ਅਵਾਰਡ ਅਮਰ ਫੈਸ਼ਨ ਵੱਲੋਂ ‘ਨਿਧੀ ਸ਼ਰਮਾ’ ਨੇ ਜਿੱਤਿਆ।
ਸਾਰੇ ਸਪਾਂਸਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੇਲੇ ਨੂੰ ਅਮਰ ਫੈਸ਼ਨ ; ਪਰਮਿੰਦਰ ਕੌਰ (ਬੈਰੈਟ ਫਾਇਨੈਂਨਸ਼ੀਅਲ);ਪ੍ਰਿੰਸ ਜਿਊਲਰਜ਼; ਨਗੀਨਾ ਪੈਲੇਸ;ਸ਼ੇਰੇ- ਪੰਜਾਬ ਸਟੋਰ; ਸੋਨੀ ਉੱਪਲ ਰਿਐਲਟਰ; ਕਾਹਲੋਂ ਟਰੱਕ ਲਾਈਨ; ਪੀਜ਼ਾ ਟਵਿਸਟ ,ਰਮਨ ਬਾਸੀ ਰਿਐਲਟਰ; ਸਾਈਂ ਜਿਊਲਰਜ਼; ਨਵ ਬਿਊਟੀ ਐਂਡ ਬਲੇਡਜ਼ ਦਾ ਵਿਸ਼ੇਸ਼ ਸਹਿਯੋਗ ਰਿਹਾ।
ਜਿਨ੍ਹਾਂ ਭੈਣਾਂ-ਬੀਬੀਆਂ ਦਾ ਧੰਨਵਾਦ ਕਰਨਾ ਬਣਦਾ ਹੈ ਉਹ ਹਨ :- ਮਮਤਾ (ਅਮਰ ਫੈਸ਼ਨ ਤੇ ਗਰੌਸਰੀ ਸਟੋਰ) ; ਨੀਨਾ ਕਾਹਲੋਂ ਟਰੱਕਿੰਗ।ਤੀਆਂ ਦੀਆਂ ਪ੍ਰਬੰਧਕ ਮੁਟਿਆਰਾਂ ਵੱਲੋਂ ਪੇਸ਼ ਕੀਤਾ ਗਿਆ ਗਿੱਧਾ ਬਾ-ਕਮਾਲ ਸੀ।ਡੀ.ਜੇ. ਦੀ ਸੇਵਾ ਡੀ.ਜੇ. ਰੋਜ਼ ਨੇ ਨਿਭਾਈ।ਅੰਤ ‘ਚ ਡੀ.ਜੇ. ‘ਤੇ ਧਮਾਲਾਂ ਪਾਉਂਦੀਆਂ ਬੀਬੀਆਂ ਨੇ ਅਗਲੇ ਸਾਲ ਮਿਲਣ ਦਾ ਵਾਅਦਾ ਕੀਤਾ।
ਸਾਂਝਾ ਕਰੋ

ਪੜ੍ਹੋ