ਤਾਜ਼ਾ ਖ਼ਬਰਾਂ

ਰਾਹੁਲ ਦ੍ਰਾਵਿੜ ਦੇ ਪੁੱਤਰ “ਸਮਿਤ” ਭਾਰਤ ਦੀ ਅੰਡਰ-19 ਟੀਮ ਲਈ ਕੀਤੀ ਚੋਣ

ਰਾਹੁਲ ਦ੍ਰਾਵਿੜ ਨੂੰ ਕ੍ਰਿਕਟ ਜਗਤ ਦੇ ਮਹਾਨ ਬੱਲੇਬਾਜ਼ਾਂ ‘ਚ ਗਿਣਿਆ ਜਾਂਦਾ ਹੈ। ਦ੍ਰਾਵਿੜ ਨੇ ਵਨਡੇ ਅਤੇ ਟੈਸਟ ਕ੍ਰਿਕਟ ਵਿੱਚ ਭਾਰਤ ਲਈ ਕਈ ਯਾਦਗਾਰ ਪ੍ਰਦਰਸ਼ਨ ਦਿੱਤੇ। ਹੁਣ ਰਾਹੁਲ ਦ੍ਰਾਵਿੜ ਦਾ ਪੁੱਤਰ ਸਮਿਤ ਵੀ ਅੰਡਰ-19 ਪੱਧਰ ‘ਤੇ ਧਮਾਲ ਮਚਾਉਣ ਜਾ ਰਿਹਾ ਹੈ। 18 ਸਾਲਾ ਸਮਿਤ ਦ੍ਰਾਵਿੜ ਨੂੰ ਆਸਟ੍ਰੇਲੀਆ-19 ਖਿਲਾਫ ਵਨਡੇ ਅਤੇ ਚਾਰ ਦਿਨਾ ਮੈਚਾਂ ਲਈ ਭਾਰਤੀ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ 31 ਅਗਸਤ (ਸ਼ਨੀਵਾਰ) ਨੂੰ ਅੰਡਰ-19 ਟੀਮ ਦਾ ਐਲਾਨ ਕੀਤਾ।

ਦੱਸ ਦੇਈਏ ਕਿ ਭਾਰਤ ਦੀ ਅੰਡਰ-19 ਟੀਮ ਆਸਟ੍ਰੇਲੀਆ-19 ਦੇ ਖਿਲਾਫ ਤਿੰਨ ਵਨਡੇ ਅਤੇ ਦੋ ਚਾਰ ਦਿਨਾ ਮੈਚ ਖੇਡੇਗੀ। ਸਮਿਤ ਪਹਿਲੀ ਵਾਰ ਅੰਡਰ-19 ਪੱਧਰ ‘ਤੇ ਭਾਰਤ ਲਈ ਖੇਡਦੇ ਹੋਏ ਨਜ਼ਰ ਆਉਣਗੇ। ਦੋਵਾਂ ਟੀਮਾਂ ਵਿਚਾਲੇ ਤਿੰਨੇ ਵਨਡੇ ਮੈਚ ਪੁਡੂਚੇਰੀ ‘ਚ ਖੇਡੇ ਜਾਣਗੇ। ਦੋਵੇਂ ਚਾਰ ਦਿਨਾ ਮੈਚ ਚੇਨਈ ਵਿੱਚ ਹੋਣੇ ਹਨ।

ਵਨਡੇ ਸੀਰੀਜ਼ ਲਈ ਭਾਰਤ ਦੀ ਅੰਡਰ-19 ਟੀਮ: ਰੁਦਰ ਪਟੇਲ, ਸਾਹਿਲ ਪਾਰਖ, ਕਾਰਤਿਕੇਯ ਕੇਪੀ, ਮੁਹੰਮਦ ਅਮਨ (ਕਪਤਾਨ), ਕਿਰਨ ਚੋਰਮਾਲੇ, ਅਭਿਗਿਆਨ ਕੁੰਡੂ (ਵਿਕਟਕੀਪਰ), ਹਰਵੰਸ਼ ਸਿੰਘ ਪੰਗਾਲੀਆ (ਵਿਕਟਕੀਪਰ), ਸਮਿਤ ਦ੍ਰਾਵਿੜ, ਯੁਧਜ ਗੁਹਾ, ਸਮਰਥ ਐਨ., ਨਿਖਿਲ ਕੁਮਾਰ, ਚੇਤਨ ਸ਼ਰਮਾ, ਹਾਰਦਿਕ ਰਾਜ, ਰੋਹਿਤ ਰਾਜ ਅਵਤ, ਮੁਹੰਮਦ ਅਨਾਨ।

ਚਾਰ ਦਿਨਾ ਲੜੀ ਲਈ ਭਾਰਤ ਦੀ ਅੰਡਰ-19 ਟੀਮ: ਵੈਭਵ ਸੂਰਿਆਵੰਸ਼ੀ, ਨਿਤਿਆ ਪੰਡਯਾ, ਵਿਹਾਨ ਮਲਹੋਤਰਾ (ਉਪ-ਕਪਤਾਨ), ਸੋਹਮ ਪਟਵਰਧਨ (ਕਪਤਾਨ), ਕਾਰਤਿਕੇਯ ਕੇਪੀ, ਸਮਿਤ ਦ੍ਰਾਵਿੜ, ਅਭਿਗਿਆਨ ਕੁੰਡੂ (ਵਿਕੇਟ), ਹਰਵੰਸ਼ ਸਿੰਘ ਪੰਗਾਲੀਆ (ਵਿਕਟਕੀਪਰ) , ਚੇਤਨ ਸ਼ਰਮਾ , ਸਮਰਥ ਐਨ , ਆਦਿਤਿਆ ਰਾਵਤ , ਨਿਖਿਲ ਕੁਮਾਰ , ਅਨਮੋਲਜੀਤ ਸਿੰਘ , ਅਦਿੱਤਿਆ ਸਿੰਘ , ਮੁਹੰਮਦ ਅਨਾਨ ।

ਸਮਿਤ ਦ੍ਰਾਵਿੜ ਨੇ ਹਾਲ ਹੀ ਵਿੱਚ ਮਹਾਰਾਜਾ ਟਰਾਫੀ KSCA T20 ਟੂਰਨਾਮੈਂਟ ਵਿੱਚ ਹਿੱਸਾ ਲਿਆ ਸੀ। ਸਮਿਤ ਇਸ ਟੂਰਨਾਮੈਂਟ ਵਿੱਚ ਮੈਸੂਰ ਵਾਰੀਅਰਜ਼ ਟੀਮ ਦਾ ਹਿੱਸਾ ਸਨ। ਸਮਿਤ ਨੂੰ ਮੈਸੂਰ ਵਾਰੀਅਰਸ ਨੇ 50 ਹਜ਼ਾਰ ਰੁਪਏ ਦੀ ਕੀਮਤ ‘ਤੇ ਆਪਣੀ ਟੀਮ ‘ਚ ਸ਼ਾਮਲ ਕੀਤਾ ਹੈ। ਸਮਿਤ ਇੱਕ ਸ਼ਾਨਦਾਰ ਸੱਜੇ ਹੱਥ ਦਾ ਬੱਲੇਬਾਜ਼ ਹੈ। ਉਹ ਆਪਣੀ ਸੱਜੀ ਬਾਂਹ ਨਾਲ ਮੱਧਮ ਗਤੀ ਦੀ ਗੇਂਦਬਾਜ਼ੀ ਵੀ ਕਰਦਾ ਹੈ।

ਸਾਂਝਾ ਕਰੋ

ਪੜ੍ਹੋ

ਵਿਰਾਸਤੀ ਰੰਗ ਬਖੇਰਦਾ ਵਿਰਾਸਤੀ ਕਾਫਲਾ ਕਿਲ੍ਹਾ ਮੁਬਾਰਕ

ਵਿਧਾਇਕ ਫਰੀਦਕੋਟ, ਡਿਪਟੀ ਕਮਿਸ਼ਨਰ, ਐਸ.ਐਸ.ਪੀ. ਨੇ ਵਿਰਾਸਤੀ ਕਾਫਲੇ ਨੂੰ ਦਿਖਾਈ...