ਕੈਨੇਡਾ ਤੋਂ ਬਾਅਦ ਆਸਟ੍ਰੇਲੀਆ ਨੇ ਵੀ ਭਾਰਤੀਆਂ ਵਿਦਿਆਰਥੀਆਂ ਦਿੱਤਾ ਝਟਕਾ

ਵਿਦੇਸ਼ਾਂ ਵਿੱਚ ਪੜ੍ਹਨ ਵਾਲੇ c ਲਈ ਇਹ ਅਹਿਮ ਖ਼ਬਰ ਹੈ। ਕੈਨੇਡਾ ਤੋਂ ਬਾਅਦ ਹੁਣ ਆਸਟ੍ਰੇਲੀਆ ਸਰਕਾਰ ਨੇ ਵੀ ਨਵੇਂ ਨਿਯਮ ਸਖ਼ਤ ਕਰ ਦਿੱਤੇ ਹਨ। ਆਸਟ੍ਰੇਲੀਆ ਸਰਕਾਰ ਨੇ ਵਿਦਿਆਰਥੀਆਂ ਦੀ ਗਿਣਤੀ ਨੂੰ ਕੰਟਰੋਲ ਕਰਨ ਲਈ ਗਿਣਤੀ ਹੀ ਸੀਮਤ ਕਰ ਦਿੱਤੀ ਹੈ। ਸਿੱਖਿਆ ਮੰਤਰੀ ਜੇਸਨ ਕਲੇਰ ਦਾ ਕਹਿਣਾ ਹੈ ਕਿ 2025 ਵਿੱਚ ਅੰਤਰ ਰਾਸ਼ਟਰੀ ਵਿਦਿਆਰਥੀ ਦੇ ਦਾਖਲਿਆ ਦੀ ਗਿਣਤੀ 2,70,000 ਕਰ ਦਿੱਤੀ ਹੈ ਇਸ ਤੋਂ ਜਿਆਦਾ ਦਾਖਲੇ ਨਹੀਂ ਮਿਲਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਅੰਤਰ ਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਧਣ ਕਾਰਨ ਪ੍ਰਾਪਰਟੀ ਦੇ ਰੇਟ ਦਿਨੋਂ ਦਿਨ ਵੱਧਦੇ ਜਾ ਰਹੇ  ਹਨ।

ਸਿੱਖਿਆ ਮੰਤਰੀ ਜੇਸਨ ਕਲੇਰ ਦਾ ਵੱਡਾ ਬਿਆਨ

ਸਿੱਖਿਆ ਮੰਤਰੀ ਜੇਸਨ ਕਲੇਰ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਅੱਜ ਸਾਡੀਆਂ ਯੂਨੀਵਰਸਿਟੀਆਂ ਵਿੱਚ ਕੋਰੋਨਾ ਤੋਂ ਪਹਿਲਾਂ ਦੇ ਮੁਕਾਬਲੇ ਲਗਭਗ 10% ਵੱਧ ਅੰਤਰਰਾਸ਼ਟਰੀ ਵਿਦਿਆਰਥੀ ਹਨ ਅਤੇ ਪ੍ਰਾਈਵੇਟ ਵੋਕੇਸ਼ਨਲ ਅਤੇ ਸਿਖਲਾਈ ਪ੍ਰਦਾਤਾਵਾਂ ਵਿੱਚ ਲਗਭਗ 50% ਵੱਧ ਹਨ, ਇਸ ਲਈ ਇਸ ‘ਤੇ ਸਖ਼ਤ ਕਾਰਵਾਈ ਕਰਨ ਦੀ ਯੋਜਨਾ ਬਣਾਈ ਗਈ ਹੈ। ਇਸ ਤੋਂ ਪਹਿਲਾਂ ਵੀ ਸਰਕਾਰ ਨੇ ਪ੍ਰਵਾਸ ‘ਚ ਵਾਧੇ ਨੂੰ ਰੋਕਣ ਲਈ ਪਿਛਲੇ ਮਹੀਨੇ ਵਿਦੇਸ਼ੀ ਵਿਦਿਆਰਥੀਆਂ ਦੀ ਵੀਜ਼ਾ ਫੀਸ ਦੁੱਗਣੀ ਤੋਂ ਵੀ ਜ਼ਿਆਦਾ ਕਰ ਦਿੱਤੀ ਸੀ।

ਕੋਰੋਨਾ ਤੋਂ ਬਾਅਦ ਦਿੱਤੀ ਸੀ ਰਾਹਤ

ਆਸਟ੍ਰੇਲੀਆ ਨੇ 2022 ਵਿੱਚ ਆਪਣੀ ਸਾਲਾਨਾ ਕੋਵਿਡ-19 ਮਾਈਗ੍ਰੇਸ਼ਨ ਸੀਮਾ ਵਧਾ ਦਿੱਤੀ ਹੈ ਤਾਂ ਜੋ ਕੰਪਨੀਆਂ ਨੂੰ ਸਟਾਫ਼ ਦੀ ਕਮੀ ਨੂੰ ਪੂਰਾ ਕਰਨ ਵਿੱਚ ਮਦਦ ਮਿਲ ਸਕੇ ਕਿਉਂਕਿ ਕੋਵਿਡ-19 ਮਹਾਂਮਾਰੀ ਨੇ ਵਿਦੇਸ਼ੀ ਵਿਦਿਆਰਥੀਆਂ ਅਤੇ ਕਾਮਿਆਂ ਨੂੰ 2 ਸਾਲਾਂ ਤੱਕ ਬਾਹਰ ਰੱਖਿਆ ਸੀ। ਭਾਰਤ, ਚੀਨ ਅਤੇ ਫਿਲੀਪੀਨਜ਼ ਦੇ ਵਿਦਿਆਰਥੀਆਂ ਦੁਆਰਾ ਰਿਕਾਰਡ ਪ੍ਰਵਾਸ ਨੇ ਕਰਮਚਾਰੀਆਂ ਵਿੱਚ ਵਾਧਾ ਕੀਤਾ ਹੈ ਅਤੇ ਉਜਰਤ ਦੇ ਦਬਾਅ ਨੂੰ ਕਾਬੂ ਵਿੱਚ ਰੱਖਿਆ ਹੈ ਪਰ ਇਹ ਹੁਣ ਹੋਰ ਮੁਸ਼ਕਲ ਹੁੰਦਾ ਜਾ ਰਿਹਾ ਹੈ ਕਿਉਂਕਿ ਪ੍ਰਾਪਰਟੀ ਮਾਰਕੀਟ ਦੀ ਮੰਗ ਵਧੇਰੇ ਹੁੰਦੀ ਜਾ ਰਹੀ ਹੈ। 30 ਸਤੰਬਰ, 2023 ਨੂੰ ਖਤਮ ਹੋਏ ਸਾਲ ਵਿੱਚ ਇਮੀਗ੍ਰੇਸ਼ਨ ਇੱਕ ਰਿਕਾਰਡ ਉੱਚੇ ਪੱਧਰ ‘ਤੇ ਪਹੁੰਚ ਗਿਆ, ਜੂਨ 2023 ਨੂੰ ਖਤਮ ਹੋਏ ਸਾਲ ਵਿੱਚ 518,000 ਲੋਕਾਂ ਤੋਂ 60% ਵੱਧ ਕੇ ਰਿਕਾਰਡ 548,800 ਲੋਕਾਂ ਤੱਕ ਪਹੁੰਚ ਗਿਆ।

ਸਾਂਝਾ ਕਰੋ

ਪੜ੍ਹੋ

ਪੰਜਾਬ ਦੇ ਇਸ ਜ਼ਿਲ੍ਹੇ ’ਚ 23 ਸਤੰਬਰ

ਫਰੀਦਕੋਟ ‘ਚ ਬਾਬਾ ਸ਼ੇਖ ਫਰੀਦ ਜੀ ਦੇ ਅਗਮਨ ਪੁਰਬ-2024 ਮੌਕੇ...