ਲਹਿੰਦੇ ਪੰਜਾਬ ਦੇ 20 ਬੰਦੇ ਛਾਂਟ ਕੇ ਮਾਰੇ

ਕੋਇਟਾ 27 ਅਗਸਤ ਹਥਿਆਰਬੰਦਾਂ ਨੇ ਸੋਮਵਾਰ ਸਵੇਰੇ ਬਲੋਚਿਸਤਾਨ ਦੇ ਮੂਸਾਖੇਲ ਜ਼ਿਲ੍ਹੇ ਵਿਚ ਟਰੱਕਾਂ ਤੇ ਬੱਸਾਂ ਵਿੱਚੋਂ ਬੰਦਿਆਂ ਨੂੰ ਉਤਾਰ ਕੇ 23 ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ | ਮਾਰਨ ਤੋਂ ਪਹਿਲਾਂ ਉਨ੍ਹਾਂ ਸਭ ਦੀ ਸ਼ਨਾਖਤ ਕੀਤੀ | ਮੂਸਾਖੇਲ ਦੇ ਅਸਿਸਟੈਂਟ ਕਮਿਸ਼ਨਰ ਨਜੀਬ ਕਾਕੜ ਨੇ ਦੱਸਿਆ ਕਿ ਹਥਿਆਰਬੰਦਾਂ ਨੇ ਰਾੜਾਸ਼ਾਮ ਇਲਾਕੇ ਵਿਚ ਬਲੋਚਿਸਤਾਨ ਨੂੰ ਪੰਜਾਬ ਨਾਲ ਜੋੜਨ ਵਾਲੇ ਹਾਈਵੇ ਨੂੰ ਰੋਕ ਕੇ 22 ਬੱਸਾਂ, ਵੈਨਾਂ ਤੇ ਟਰੱਕਾਂ ਵਿੱਚੋਂ ਲੋਕਾਂ ਨੂੰ ਉਤਾਰਿਆ | ਹਮਲਾਵਰਾਂ ਦੀ ਗਿਣਤੀ 30 ਤੋਂ 40 ਤੱਕ ਸੀ | ਕਾਕੜ ਮੁਤਾਬਕ ਪੰਜਾਬ ਵੱਲੋਂ ਆ ਰਹੇ ਲੋਕਾਂ ਨੂੰ ਖਾਸ ਤੌਰ ‘ਤੇ ਨਿਸ਼ਾਨਾ ਬਣਾਇਆ ਗਿਆ | ਮਰਨ ਵਾਲਿਆਂ ਵਿਚ ਤਿੰਨ ਬਲੋਚਿਸਤਾਨ ਦੇ ਤੇ ਬਾਕੀ ਪੰਜਾਬ ਦੇ ਸਨ | ਉਨ੍ਹਾਂ 10 ਵਹੀਕਲਾਂ ਨੂੰ ਅੱਗ ਵੀ ਲਾ ਦਿੱਤੀ | ਪਿਛਲੇ ਕਈ ਸਾਲਾਂ ਵਿਚ ਵਾਪਰੇ ਏਨੇ ਘਿਨਾਉਣੇ ਗੋਲੀਕਾਂਡ ਦੀ ਜ਼ਿੰਮੇਵਾਰੀ ਬਲੋਚਿਸਤਾਨ ਵਿਚ ਸਭ ਤੋਂ ਵੱਧ ਸਰਗਰਮ ਬਲੋਚ ਲਿਬਰੇਸ਼ਨ ਆਰਮੀ (ਬੀ ਐੱਲ ਏ) ਨੇ ਲਈ ਹੈ | ਅਪ੍ਰੈਲ ਵਿਚ ਵੀ ਬਲੋਚਿਸਤਾਨ ਦੇ ਨੋਸ਼ਕੀ ਸ਼ਹਿਰ ਵਿਚ 9 ਮੁਸਾਫਰਾਂ ਨੂੰ ਸ਼ਨਾਖਤ ਕਰਕੇ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ | ਪਿਛਲੇ ਇਕ ਸਾਲ ਦੌਰਾਨ ਬਲੋਚਿਸਤਾਨ ਵਿਚ ਘੱਟੋ-ਘੱਟ 170 ਅੱਤਵਾਦੀ ਹਮਲੇ ਹੋਏ ਹਨ, ਜਿਨ੍ਹਾਂ ਵਿਚ 151 ਨਾਗਰਿਕ ਤੇ 114 ਸੁਰੱਖਿਆ ਜਵਾਨ ਮਾਰੇ ਗਏ ਹਨ |

ਸਾਂਝਾ ਕਰੋ

ਪੜ੍ਹੋ

ਪੰਜਾਬ ਦੇ ਇਸ ਜ਼ਿਲ੍ਹੇ ’ਚ 23 ਸਤੰਬਰ

ਫਰੀਦਕੋਟ ‘ਚ ਬਾਬਾ ਸ਼ੇਖ ਫਰੀਦ ਜੀ ਦੇ ਅਗਮਨ ਪੁਰਬ-2024 ਮੌਕੇ...