ਮਨਟੀਕਾ ਫੁੱਲਕਾਰੀ ਤੀਆਂ ਦਾ ਮੇਲਾ ਆਪਣੀਆਂ ਤਸਵੀਰਾਂ ਨੈਣੀ ਜੜ ਗਿਆ/ਰਿਪੋਰਟ ਅੱਜ ਦਾ ਪੰਜਾਬ

*ਮਨਟੀਕਾ ਫੁੱਲਕਾਰੀ ਤੀਆਂ ਦਾ ਮੇਲਾ ਆਪਣੀਆਂ ਤਸਵੀਰਾਂ ਨੈਣੀ ਜੜ ਗਿਆ
*ਰਿਪੋਰਟ ਅੱਜ ਦਾ ਪੰਜਾਬ
ਅਮਰੀਕਾ ਦੀ ਗੋਲਡਨ ਸਟੇਟ ਕੈਲੇਫੋਰਨੀਆ ਤੇ ਇਸ ਸਟੇਟ ਵਿੱਚ ਸੈਂਟਰਲ ਵੈਲੀ ਦਾ ਸੁੰਦਰ ਸ਼ਹਿਰ ਮਨਟੀਕਾ ਜਿਥੇ ਬਹੁਗਿਣਤੀ ਵਿੱਚ ਪੰਜਾਬੀ ਪਰਿਵਾਰ ਰਹਿੰਦੇ ਹਨ। ਸ਼ਨੀਵਾਰ 17 ਅਗਸਤ ਨੂੰ ਇਸੇ ਸ਼ਹਿਰ ਦੇ ਸੋਲੇਰਾ ਪਾਰਕ ਵਿਖੇ ਬੀਬੀਆਂ ਦਾ ਮਨੋਰੰਜਨ ਮੇਲਾ ਜਾਣੀ ਕਿ ‘ਫੁਲਕਾਰੀ ਤੀਆਂ ਦਾ ਮੇਲਾ ਮਨਟੀਕਾ’ ਮਨਾਇਆ ਗਿਆ। ਚਾਰੇ ਪਾਸੇ ਹਰਿਆਵਲ ਹੀ ਹਰਿਆਵਲ। ਪਾਰਕ ਵਿੱਚ ਸਜਿਆ ਮੀਨਾ ਬਜ਼ਾਰ ਤੇ ਸਦਰ-ਬਜ਼ਾਰ ਪੰਜਾਬ ਦੇ ਕਿਸੇ ਸੁੰਦਰ ਕਸਬੇ ਦਾ ਮਾਹੌਲ ਸਿਰਜ ਰਿਹਾ ਸੀ। ਸੁੰਦਰ ਟੈਂਟ ਤੇ ਖ਼ੂਬਸੂਰਤ ਸਟੇਜ ਸਭ ਨੂੰ ਆਵਾਜ਼ਾਂ ਮਾਰ ਰਹੀ ਸੀ।

ਇਸ ਮੇਲੇ ਦਾ ਆਯੋਜਨ ਦੋ ਸਕੀਆਂ ਭੈਣਾਂ ਪਰਦੀਪ ਬੱਲ ਤੇ ਸੰਦੀਪ ਭੱਟੀ ਵਲੋਂ ਆਪਣੀਆਂ ਸਾਥਣਾਂ ਸੰਦੀਪ ਮੇਟ, ਗੁਰਿੰਦਰ ਕੌਰ, ਸੀਤਲ ਰਾਣੀ, ਰੇਚਲ ਰਾਣੀ, ਰਮਨ ਬਾਸੀ, ਜਸਨੂਰ, ਜਸਮਨ, ਸਰਬਜੀਤ, ਦਿਲਸਾਜ਼, ਰਣਜੀਤ ਤੇ ਸਮਰੀਨ ਨਾਲ ਰਲ ਕੇ ਕੀਤਾ ਗਿਆ। ਗੋਲਗੱਪੇ ਤੇ ਸਵਾਦਿਸ਼ਟ ਖਾਣੇ ਦੇ ਸਟਾਲ ਲੱਗੇ ਸਨ। ਸੋਢੇ ਤੇ ਪਾਣੀ ਬਿਲਕੁਲ ਮੁਫ਼ਤ ਸੀ।

ਇਸ ਮੇਲੇ ਦੇ ਗਰੈਂਡ ਸਪਾਂਸਰ ਸਨ ਸ਼ੈਲੀ ਧੰਜਲ ਜੋ ਕਿ ਇੱਕ ਸਿਰਕੱਢ ਰਿਐਲਟਰ ਹੈ। ਰਾਜ ਟਰਾਂਸਪੋਰਟ ਤੇ ਜ਼ੂਮ ਪੰਜਾਬੀ ਟੀ.ਵੀ. ਦੇ ਜਗਦੀਸ਼ ਸਿੰਘ ਦਾ ਗਰੈਂਡ ਸਪਾਂਸਰ ਵੱਲੋਂ ਵਿਸ਼ੇਸ਼ ਸਹਿਯੋਗ ਸੀ। ਜਿਨ੍ਹਾਂ ਸਪਾਂਸਰ ਦਾ ਜ਼ਿਕਰ ਕਰਨਾ ਬਣਦਾ ਹੈ ਉਹ ਹਨ ਰੌਣਕ ਬਜ਼ਾਰ ਮਨਟੀਕਾ। ਪਲੈਟੀਨਮ ਸਪਾਂਸਰ ਵਰਾਂਡਾ ਬੈਕੁੰਟ ਹਾਲ ਦਾ ਪੂਰਾ ਸਾਥ ਸੀ।

ਇਸ ਮੇਲੇ ਦੇ ਪਲੈਟੀਨਮ ਸਪਾਂਸਰ ਸਨ ਪੰਜਾਬੀ ਭਾਈਚਾਰੇ ਦਾ ਮਾਣ ਸਿਟੀ ਮੇਅਰ ਗੈਰੀ ਸਿੰਘ ਜੋ ਕਿ ਆਪਣੀ ਪਤਨੀ ਤੇ ਸਿਟੀ ਦੇ ਬਾਕੀ ਅਧਿਕਾਰੀਆਂ ਸਮੇਤ ਕੁਝ ਸਮੇਂ ਲਈ ਪ੍ਰਬੰਧਕ ਬੀਬੀਆਂ ਨੂੰ ਸਨਮਾਨ ਦੇਣ ਲਈ ਪਹੁੰਚੇ। ਪਲੈਟੀਨਮ ਸਪਾਂਸਰ ਸਨੀ ਦਿਓਲ (ਲੈਂਡਰ) ਤੇ ਪੀਜ਼ਾ ਬਾਈਟਸ। ਗੋਲਡ ਸਪਾਂਸਰ ਸਨ – ਲਵਪ੍ਰੀਤ ਕੌਰ ਮੌਰਟਗੇਜ਼ ਬਰੋਕਰ, ਮਨੀਸ਼ ਘਈ ਰਿਐਲਟਰ, ਰਮਨ ਬਾਸੀ ਰਿਐਲਟਰ, ਰਜਿੰਦਰ ਮੁਹਾਰ (ਇਨਸ਼ੋਰੈਂਸ), ਕੁਲਦੀਪ ਜੀ ਤੇ ਭਾਜੀ ਐਮ.ਐਮ. ਮੋਟਰ ਤੇ ਸ਼ੀਰਾ ਭਾਜੀ। ਸਿਲਵਰ ਸਪਾਂਸਰ ਸਨ ਤੰਦੂਰੀ ਗਰਿੱਲ, ਇੰਡੀਆ ਗੇਟ ਤੇ ਪੀਜ਼ਾ ਟਵਿੱਸਟ। ਖ਼ਾਸ ਧੰਨਵਾਦ ਦੇ ਪਾਤਰ ਹਨ ਪੰਜਾਬੀ ਮਾਰਕਿਟ ਰਾਜ ਗਰੌਸਰੀ, ਕਰਮਜੀਤ (ਨੂਰ ਬਿਊਟੀ ਕਰੀਏਸ਼ਨਜ਼) ਤੇ ਸਰਬਜੀਤ ਜੀ। ਖਾਦਿਮ ਹੂਸੈਨ ਜਿਊਲਰਜ਼ ਵੱਲੋਂ ਪੰਜ ਸੋਨੇ ਦੀਆਂ ਮੁੰਦਰੀਆਂ ਰੈਫ਼ਲ ਲਈ ਸਨ।

ਜੀ.ਏ. ਸੈਲੂਨ ਦੇ ਅਮਨ ਹੁਰਾਂ ਵੱਲੋਂ ਪੰਜ-ਪੰਜ ਸੌ ਡਾਲਰ ਦੇ ਪੰਜ ਗਿਫ਼ਟ ਸਰਟੀਫੀਕੇਟ ਰੈਫ਼ਲ ਲਈ ਸਨ, ਦੋ ਸੌ ਡਾਲਰ ਦਾ ਗਿਫ਼ਟ ਸਰਟੀਫੀਕੇਟ ਨੂਰ ਬਿਊਟੀ ਕਰੀਏਸ਼ਨ ਵਲੋਂ, ਕਰਮਜੀਤ ਕੌਰ ਵਲੋਂ ਨੂਰ ਜ਼ਾਰਾਸੂਟ, ਮਨਰਾਜ ਵਲੋਂ ਦੋ ਸੌ ਡਾਲਰ ਦਾ ਗਿਫ਼ਟ ਸਰਟੀਫੀਕੇਟ ਤੇ ਫੁੱਲਕਾਰੀ ਤੀਆਂ ਦੀ ਟੀਮ ਵੱਲੋਂ ਹੋਰ ਬੇਸ਼ੁਮਾਰ ਰੈਫਲ ਸਨ। ਪ੍ਰੋਗਰਾਮ ਦੀ ਸ਼ੁਰੂਆਤ ਲੱਡੂ ਵੰਡ ਕੇ ਤੇ ਬੀਬੀਆਂ ਦੇ ਰਵਾਇਤੀ ਗਿੱਧੇ ਨਾਲ ਹੋਈ। ਇਹ ਇਸ ਮੇਲੇ ਦੀ ਖ਼ਾਸ ਪ੍ਰਾਪਤੀ ਸੀ। ਆਸ਼ਾ ਸ਼ਰਮਾ ਦਾ ਆਪਣਾ ਹੀ ਅੰਦਾਜ਼ ਹੈ ਸਟੇਜ: ਸੰਚਾਲਨ ਦਾ, ਜਿਸਦੀ ਭਰਪੂਰ ਪ੍ਰਸੰਸਾ ਹੋਈ।

ਇੱਕ ਤੋਂ ਇੱਕ ਵਧ ਕੇ ਕੋਰੀਓਗ੍ਰਾਫੀ ਤੇ ਗਿੱਧੇ ਦੀਆਂ ਪੇਸ਼ਕਾਰੀ ਸਨ, ਭੰਗੜਾ ਇੰਸਟੀਚਿਊਟ, ਦੋਸਾਂਝ ਕਿੱਡਜ਼, ਨੱਚਦੀਆਂ ਮੁਟਿਆਰਾਂ(ਸੰਜਨਾ), ਆਪਣੀ ਪਹਿਚਾਣ(ਮੁਸਕਾਨ ਸੈਣੀ), ਨਿੱਕੀਆਂ ਨੱਚਦੀਆਂ ਮੁਟਿਆਰਾਂ: ਬਲਜੀਤ ਤੇ ਸਹੇਲੀਆਂ, ਰਾਜ ਸੋਨੀਆ ਤੇ ਜਸਕੀਰਤ, ਨੱਚਦੀਆਂ ਸ਼ੁਕੀਨ; ਸਿਮਰਨ, ਸੋਠੀਆ, ਧੀਆਂ ਘਰ ਦੀ ਰੌਣਕ। ਫੁੱਲਕਾਰੀ ਤੀਆਂ ਟੀਮ ਵੱਲੋਂ ਪੇਸ਼ ਕੀਤਾ ਗਿੱਧਾ ਕੋਰੀਓਗ੍ਰਾਫੀ ਤਾਂ ਆਪਣੀ ਛਾਪ ਸਭ ਦੇ ਦਿਲਾਂ ‘ਚ ਛੱਡ ਗਈ। ਤ੍ਰਿਜਣ ਟੀਮ ਨੇ ਬਹਿ ਜਾ ਬਹਿ ਜਾ ਕਰਵਾ ਦਿੱਤੀ। ਵਿੱਚ-ਵਿੱਚ ਦੀ ਦਰਸ਼ਕ ਬੀਬੀਆਂ ਦੇ ਵੱਲੋਂ ਮੌਕੇ ਤੇ ਬਹੁਤ ਮਨੋਰੰਜਨ ਹੋਇਆ। ਸਭ ਦੇ ਮਾਣ ਸਨਮਾਨ ਹੋਏ ਫੁੱਲਕਾਰੀ ਟੀਮ ਨੂੰ ਹਰ ਪਾਸਿਓ ਵਧਾਈਆਂ ਮਿਲ ਰਹੀਆਂ ਸਨ। ਡੀ.ਜੇ. ਦੀ ਸੇਵਾ ਨਿਰਵਾਨਾ ਦੇ ਰਾਜੂ ਢੋਲੀ ਵੱਲੋਂ ਸੀ ਤੇ ਫੋਟੋ ਤੇ ਵੀਡੀਓ ਇੱਕ ਬੀਬੀ ਫੋਟੋਗ੍ਰਾਫਰ ਡੋਲੀ ਜੀ ਨੇ ਬਾਖ਼ੂਬੀ ਨਿਭਾਈ। ਅਗਲੇ ਸਾਲ ਮਿਲਣ ਦੇ ਵਾਅਦੇ ਨਾਲ ਸਭ ਚਾਈਂ ਚਾਈਂ ਘਰਾਂ ਨੂੰ ਪਰਤੇ।

ਸਾਂਝਾ ਕਰੋ

ਪੜ੍ਹੋ

ਪੰਜਾਬ ਦੇ ਇਸ ਜ਼ਿਲ੍ਹੇ ’ਚ 23 ਸਤੰਬਰ

ਫਰੀਦਕੋਟ ‘ਚ ਬਾਬਾ ਸ਼ੇਖ ਫਰੀਦ ਜੀ ਦੇ ਅਗਮਨ ਪੁਰਬ-2024 ਮੌਕੇ...