ਸ਼ੇਖ਼ ਹਸੀਨਾ ਅਤੇ ਸਾਬਕਾ ਕੈਬਨਿਟ ਮੈਂਬਰਾਂ ਦੇ ਸਫ਼ਾਰਤੀ ਪਾਸਪੋਰਟ ਰੱਦ

ਢਾਕਾ 24 ਅਗਸਤ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਗੱਦੀਓਂ ਲਾਂਭੇ ਕੀਤੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਤੇ ਸਾਬਕਾ ਕੈਬਨਿਟ ਦੇ ਸਾਰੇ ਮੈਂਬਰਾਂ ਨੂੰ ਜਾਰੀ ਕੂਟਨੀਤਕ ਪਾਸਪੋਰਟ ਰੱਦ ਕਰ ਦਿੱਤੇ ਹਨ। ਸਰਕਾਰ ਵਿਰੋਧੀ ਪ੍ਰਦਰਸ਼ਨਾਂ ਕਰਕੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਮਜਬੂਰ ਹੋਈ ਹਸੀਨਾ 5 ਅਗਸਤ ਨੂੰ ਦੇਸ਼ ਛੱਡ ਕੇ ਭਾਰਤ ਚਲੀ ਗਈ ਸੀ। ਗ੍ਰਹਿ ਮੰਤਰਾਲੇ ਦੀ ਸੁਰੱਖਿਆ ਸੇਵਾਵਾਂ ਡਿਵੀਜ਼ਨ ਨੇ ਇਕ ਬਿਆਨ ਵਿਚ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ, ਉਨ੍ਹਾਂ ਦੇ ਸਲਾਹਕਾਰਾਂ, ਸਾਬਕਾ ਕੈਬਨਿਟ ਮੰਤਰੀਆਂ ਤੇ ਹਾਲ ਹੀ ਵਿਚ ਭੰਗ ਕੀਤੀ ਜਾਤੀਆ ਸੰਸਦ (ਪਾਰਲੀਮੈਂਟ) ਦੇ ਸਾਰੇ ਮੈਂਬਰਾਂ ਤੇ ਉਨ੍ਹਾਂ ਦੇ ਪਤੀਆਂ/ਪਤਨੀਆਂ ਦੇ ਸਫ਼ਾਰਤੀ ਪਾਸਪੋਰਟ ਫੌਰੀ ਰੱਦ ਕਰ ਦਿੱਤੇ ਗਏ ਹਨ। ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਨੇ ਅਗਸਤ ਵਿਚ 12ਵੀਂ ਸੰਸਦ ਭੰਗ ਕਰ ਦਿੱਤੀ ਸੀ।

ਸਾਂਝਾ ਕਰੋ

ਪੜ੍ਹੋ

*ਚੈਕ ਰਿਪਬਲਿਕ ਦੇ ਰਾਜਦੂਤ ਨੇ ਪੰਜਾਬ ਵਿਧਾਨ

ਚੰਡੀਗੜ੍ਹ, 27 ਨਵੰਬਰ(ਗਿਆਨ ਸਿੰਘ/ਏ ਡੀ ਪੀ ਨਿਊਜ) ਭਾਰਤ ਵਿੱਚ ਚੈਕ...