*ਗੁਰਪਿੰਦਰ ਬਣੀ ਮਿਸ ਤਰਿੰਜਨ -2024
ਬਰੈਪਟਨ 23 ਅਗਸਤ (ਗਿਆਨ ਸਿੰਘ ) ਗੋਗਾ ਟੀਮ ਕੈਨੇਡਾ ਦੀ ਇਕਾਈ ਨਾਰੀ ਏਕਤਾ ਆਸਰਾ ਸੰਸਥਾ ਵਲੋੰ ਕਰਵਾਇਆ ਗਿਆ ਪੰਜਾਬੀ ਸਭਿਆਚਾਰਕ ਮੇਲਾ-2024 ਯਾਦਗਾਰੀ ਹੋ ਨਿਬੜਿਆ। ਇਸ ਮੇਲੇ ਵਿਚ 400 ਦੇ ਕਰੀਬ ਸਾਮਲ ਮੇਲਾ ਪ੍ਰੇਮੀਆਂ ਨੇ ਗਿੱਧਾ ਅਤੇ ਬੋਲੀਆਂ ਪਾ ਕੇ ਖੂਬ ਅਨੰਦ ਮਾਣਿਆ। ਰਾਜਵਿੰਦਰ ਬੰਗਾ ਅਤੇ ਰਾਜਦੀਪ ਦੀ ਟੀਮ ਨੇ ਕਈ ਗੇਮਾਂ,ਕਿੱਕਲੀ, ਲੰਬੀ ਗੁੱਤ ਅਤੇ ਪੰਜਾਬੀ ਸਭਿਆਚਾਰ ਵਿਚੋ ਸਵਾਲ ਪੁੱਛ ਕੇ ਖੂਬ ਮੰਨੋਰੰਜਨ ਕਰਵਾਇਆ। ਅਖੀਰ ਵਿਚ ਗਿੱਧੇ ਨੇ ਤਾਂ ਕਮਾਲ ਹੀ ਕਰ ਦਿੱਤੀ। ਇਸ ਮੇਲੇ ਵਿਚ ਕਈ ਤਰਾਂ ਦੇ ਸਟਾਲਾਂ ਪੀਜਾ, ਗੋਲਗੱਪੇ, ਕੁਲਫੀ, ਗੁਲਾਬ ਜਾਮਣ, ਪਕੌੜੇ, ਚਾਹ, ਠੰਢੇ ਆਦਿ ਲਾਈਆਂ ਗਈਆਂ। ਮਿਸ ਤਰਿੰਜਣ-2024 ਲਈ ਗੁਰਪਿੰਦਰ ਕੌਰ ਚੁਣੀ ਗਈ,ਅੰਜੂ ਰਾਣੀ ਦੂਸਰੇ ਅਤੇ ਗੁਰਪ੍ਰੀਤ ਕੌਰ ਤੀਜੇ ਸਥਾਨ ਤੇ ਰਹੀ। ਸ ਸੋਹਣ ਸਿੰਘ ਸਾਬਕਾ ਚੇਅਰਮੈਨ, ਬੀਬੀ ਕੁਲਵਿੰਦਰ ਕੌਰ, ਰਾਜਵਿੰਦਰ ਕੌਰ ਬੰਗਾ,ਰਾਜਦੀਪ ਕੌਰ,ਅੰਮ੍ਰਿਤ ਕੌਰ, ਹਰਲੀਨ ਕੌਰ, ਸਿਮਰਨ ਪੰਨੂ, ਮਨਜੀਤ ਕੌਰ, ਗਦਲੀਨ ਕੌਰ, ਵੀਰਾਂ ਸਿੱਧੂ, ਸ਼ੁਮਨਦੀਪ ਕੌਰ ਸਾਮਲ ਸਨ। ਸਭਿਆਚਾਰਕ ਮੇਲੇ ਦਾ ਉਦਘਾਟਨ ਉਘੇ ਲੇਖਕ,ਲੋਕ ਗਾਇਕ ਅਤੇ ਕੁਮੈਟੇਟਰ ਸ ਮੱਖਣ ਸਿੰਘ ਬਰਾੜ ਨੇ ਕੀਤਾ, ਉਹਨਾਂ ਦੇ ਨਾਲ ਸ ਟਹਿਲ ਸਿੰਘ ਬਰਾੜ, ਮਨਜੀਤ ਸਿੰਘ, ਭਗਤ ਸਿੰਘ , ਜੌਲੀ ਪੀਜਾ, ਸ ਬਲਜਿੰਦਰ ਸਿੰਘ , ਸੁੱਖਵਿੰਦਰ ਸਿੰਘ ਧਾਲੀਵਾਲ, ਜਗਦੇਵ ਸਿੰਘ,ਹਰਮਿੰਦਰ ਸਿੰਘ, ਹਰਵਿੰਦਰ ਸਿੰਘ ,ਦਵਿੰਦਰ ਸਿੰਘ ,ਹਰਜੀਤ ਸਿੰਘ ,ਕੁਲਵਿੰਦਰ ਸਿੰਘ , ਲੱਖਵਿੰਦਰ ਸਿੰਘ ਗੋਪੀ ਸੁੱਖਾ, ਸਤਵਿੰਦਰ ਸਿੰਘ ,ਬੱਬੂ ਸਾਮਲ ਹੋਏ । ਸੋਹਣ ਸਿੰਘ ਗੋਗਾ ਚੇਅਰਮੈਨ ਨੇ ਮੇਲੇ ਵਿਚ ਸਾਮਲ ਸਾਰਿਆਂ ਵਿਅਕਤੀਆਂ ਦਾ ਧੰਨਵਾਦ ਕੀਤਾ।