
ਚਿਡ਼ੀਆਂ
ਚਿੜੀਆਂ ਵਿਚਾਰੀਆਂ
ਟਾਵਰਾਂ ਨੇ ਮਾਰੀਆਂ
ਲੱਭਦੀ ਹੈ ਕੋਈ ਕੋਈ
ਮੁੱਕ ਗਈਆਂ ਸਾਰੀਆਂ
ਰਹਿਣ ਵੀ ਉਹ ਕਿੱਧਰੇ
ਲੋਕਾਂ ਹੱਥ ਆਰੀਆ
ਘਰ ਕੰਕਰੀਟ ਬਣੇ
ਤਰੱਕੀ ਹੱਥੋਂ ਹਾਰੀਆਂ
ਤਪਸ਼ ਜਾਨ ਕੱਢ ਦਿੰਦੀ
ਲਾਉਣ ਨਾ ਉਡਾਰੀਆਂ
‘ਸੁੱਖ’ ਬੰਦ ਕਰ ਲਈਆਂ
ਦਿਮਾਗ ਦੀਆਂ ਬਾਰੀਆਂ
ਕੰਨਾਂ ‘ਚ ਆਵਾਜ਼ਾਂ ਹੁਣ
ਪੈਣ ਨਾ ਪਿਆਰੀਆਂ
ਹਰ ਕੋਈ ਲਾਈ ਫਿਰੇ
ਮੋਬਾਇਲ ਨਾਲ ਯਾਰੀਆਂ
ਸੁਖਦੇਵ ਸਿੰਘ ਸੁੱਖ
ਪੰਜਾਬੀ ਮਾਸਟਰ
ਪਿੰਡ ਤੇ ਡਾਕਖਾਨਾ ਮਾਧੋਪੁਰ
ਤਹਿਸੀਲ ਫਗਵਾੜਾ
ਜ਼ਿਲ੍ਹਾ ਕਪੂਰਥਲਾ
8146188155