ਬੇਕਰਸਫ਼ੀਲਡ ਪਾਰਕ ਤੀਆਂ ‘ਚੋਂ ਬੋਲੀਆਂ ਤਸਵੀਰਾਂ ਪੰਜਾਬ ਦੀਆਂ

 

ਇੱਕ ਰਿਪੋਰਟ :ਅੱਜ ਦਾ ਪੰਜਾਬ

*ਬੇਕਰਸਫ਼ੀਲਡ ਪਾਰਕ ਤੀਆਂ ‘ਚੋਂ ਬੋਲੀਆਂ ਤਸਵੀਰਾਂ ਪੰਜਾਬ ਦੀਆਂ* 

ਕੈਲੇਫੋਰਨੀਆ ਦਾ ਸੁੰਦਰ ਸ਼ਹਿਰ ਬੇਕਰਸਫ਼ੀਲਡ ਜੋ ਕਿ ਮਿੰਨੀ ਪੰਜਾਬ ਵਜੋਂ ਜਾਣਿਆ ਜਾਂਦੈ। ਪਿਛਲੇ 26 ਵਰ੍ਹਿਆਂ ਤੋਂ ਇੱਥੇ ਮਨਾਈਆਂ ਜਾਂਦੀਆਂ ਨੇ ਤੀਆਂ-ਖੁੱਲ੍ਹੇ ਪਾਰਕ ਵਿੱਚ ਤਿੰਨ ਦਿਨ। ਇਸ ਵਰ੍ਹੇ ਇਹ ਤੀਆਂ 9,10 ਅਤੇ 11 ਅਗਸਤ ਨੂੰ ਮਨਾਈਆਂ ਗਈਆਂ। ਸਥਾਨ ਬੜਾ ਹੀ ਰਮਣੀਕ ‘ਸਟੋਨ ਕਰੀਕ ਪਾਰਕ ਔਨ ਏਕਰਸ ਰੋਡ। ਸਮਾਂ ਸ਼ਾਮ 5 ਵਜੇ ਤੋਂ 9 ਵਜੇ ਤੱਕ ਸੀ।ਸ਼ੁਕਰਵਾਰ ਵਾਲੇ ਦਿਨ ਬੀਬੀਆਂ ਨੇ ਖੁੱਲ੍ਹਾ ਗਿੱਧਾ ਪਾਇਆ ਜਿਵੇਂ ਪੁਰਾਤਨ ਸਮੇਂ ਪਿੰਡਾਂ ਦੀਆਂ ਤੀਆਂ ਵਿੱਚ ਪਾਇਆ ਜਾਂਦਾ ਸੀ।ਦੂਜੇ ਦਿਨ ਬੜੀਆਂ ਹੀ ਦਿਲਚਸਪ ਖੇਡਾਂ ਤੇ ਡੀ.ਜੇ ਤੇ ਡਾਂਸ ਦਾ ਪ੍ਰੋਗਰਾਮ ਸੀ।ਪਾਰਕ ਪੰਜਾਬੀਅਤ ਦੇ ਰੰਗ ਵਿੱਚ ਰੰਗਿਆ ਹੋਇਆ ਸੀ। ਤੀਜੇ ਦਿਨ ਬੀਬੀਆਂ ਵੱਲੋਂ ਤਿਆਰ ਕੀਤਾ ਗਿਆ ਗਿੱਧਾ ਤੇ ਬੱਚੀਆਂ ਦੀਆਂ ਆਇਟਮਾਂ ਸਨ।

ਤੀਜੇ ਦਿਨ ਜਾਣੀ ਕਿ ਐਤਵਾਰ 11 ਅਗਸਤ ਵਾਲਾ ਸਾਰਾ ਪ੍ਰੋਗਰਾਮ ਵਿਸ਼ਵ ਪ੍ਰਸਿੱਧ ਮੰਚ ਸੰਚਾਲਕਾ ਆਸ਼ਾ ਸ਼ਰਮਾ ਨੇ ਹੋਸਟ ਕੀਤਾ।ਇਸ ਪੇਸ਼ਕਾਰੀ ਦੀ ਸਾਰਿਆਂ ਵੱਲੋਂ ਅਥਾਹ ਪ੍ਰਸੰਸਾ ਹੋਈ। ਦਰਸ਼ਕ ਬੀਬੀਆਂ ਵਿੱਚੋਂ ਹੀ ਮੌਕੇ ‘ਤੇ ਕਿਕਲੀ,ਬੋਲੀਆਂ,ਗੀਤ-ਸੰਗੀਤ ਬਾ-ਕਮਾਲ ਸੀ।ਗਿੱਧੇ ਦੀ ਤਾਂ ਜਿੰਨੀ ਤਾਰੀਫ਼ ਕੀਤੀ ਜਾਏ ਓਨੀ ਹੀ ਘੱਟ ਹੈ,ਕਿਉਂਕਿ ਬੀਬੀਆਂ ਨੇ ਜਿਸ ਉਤਸ਼ਾਹ ਨਾਲ ਗਿੱਧੇ ਦਾ ਪਿੜ ਬੰਨ੍ਹਿਆ ਓਨੇ ਹੀ ਉਤਸ਼ਾਹ ਨਾਲ਼ ਦਰਸ਼ਕ ਬੀਬੀਆਂ ਵੱਲੋਂ ਦਾਦ ਵੀ ਮਿਲ਼ੀ। ਇਸ ਪ੍ਰੋਗਰਾਮ ਦੀ ਵਿਸ਼ੇਸ਼ਤਾ ਇਹ ਵੀ ਹੈ ਕਿ ਖਾਣ-ਪੀਣ ਬਿਲਕੁਲ ਮੁਫ਼ਤ ਤੇ ਦਾਖਲਾ ਵੀ ਬਿਲਕੁਲ ਮੁਫ਼ਤ ਹੁੰਦੈ।ਪ੍ਰਬੰਧਕ ਬੀਬੀਆਂ ਸੁਰਿੰਦਰ ਸਿੱਧੂ, ਮੁਖਤਿਆਰ ਕੌਰ, ਕੁਲਵਿੰਦਰ ਕੌਰ, ਨਵਜੀਤ ਗਿੱਲ ਅਤੇ ਚਰਨਜੀਤ ਵਧਾਈ ਦੀਆਂ ਪਾਤਰ ਹਨ। ਸਪਾਂਸਰਾਂ ਦੇ ਮਾਨ-ਸਨਮਾਨ ਹੋਏ।ਓਮਨੀ ਵੀਡੀਓ,ਨਾਨਕ ਸਵੀਟਸ,ਖ਼ਾਦਿਮ ਹੁਸੈਨ ਜਿਊਲਰਜ਼,ਪੀਜ਼ਾ ਟਵਿਸਟ, ਡੀ.ਜੇ. ਗਿੱਲ, ਧਾਲੀਵਾਲ ਪਰਿਵਾਰ,ਸੋਨੀਆ ਤੇ ਐਬੀ, ਮੀਨਾ ਸੰਘੇੜਾ, ਗੋਲਡ ਕੈਰੀਅਰ,ਗੁਰਮੀਤ ਸਿੱਧੂ, ਬਲੱਸ਼ ਸਟੂਡੀਓ,ਰੀਤੀ ਢਿੱਲੋਂ,ਸਿੰਘ ਡੈਕੋਰ ਪਵਨੀ ਉੱਪਲ (ਟੈਕਸਾਸ) ਤੇ ਸੁਰਜੀਤ ਧਾਲੀਵਾਲ। ਇਸ ਪ੍ਰੋਗਰਾਮ ਦੇ ਗ੍ਰੈਂਡ ਸਪਾਂਸਰ ਦੋਸਾਂਝ ਬ੍ਰਦਰਜ਼ ਸਨ, ਜਿਨ੍ਹਾਂ ਦਾ ਇਨ੍ਹਾਂ ਤੀਆਂ ਨੂੰ ਵਿਸ਼ੇਸ਼ ਸਹਿਯੋਗ ਹੁੰਦਾ ਹੈ ਤੇ ਉਨ੍ਹਾਂ ਦੇ ਪਰਿਵਾਰ ਦੀਆਂ ਬੀਬੀਆਂ ਦਾ ਖ਼ੂਬ ਆਦਰ ਸਤਿਕਾਰ ਹੋਇਆ। ਗਰੈਂਡ ਸਪਾਂਸਰ ਇੰਡੀਆ ਪਵੇਲੀਅਨ ਦੇ ਜਸਵਿੰਦਰ ਕੌਰ ਘੁੰਮਣ ਤੇ ਉਹਨਾਂ ਦੀ ਹੋਣਹਾਰ ਧੀ ਪਿੰਕੀ ਘੁੰਮਣ, ਜੋ ਕਿ ਸਿਰਕੱਢ ਅਟਾਰਨੀ ਹੈ, ਵਿਸ਼ੇਸ਼ ਤੌਰ ‘ਤੇ ਸ਼ਾਮਲ ਸਨ, ਉਹਨਾਂ ਦਾ ਮਾਨ-ਸਨਮਾਨ ਹੋਇਆ ਤੇ ਉਹਨਾਂ ਵੱਲੋਂ ਲਗਾਇਆ ਖਾਣਾ ਸਭ ਨੇ ਬੇਹੱਦ ਪਸੰਦ ਕੀਤਾ। ਖੀਰ-ਪੂੜੇ, ਆਈਸਕ੍ਰੀਮ, ਦੁੱਧ ਸੋਡੇ ਸਭ ਕੁਝ ਅਤੁੱਟ ਵਰਤ ਰਿਹਾ ਸੀ। ਇਸ ਸਫ਼ਲ ਪ੍ਰੋਗਰਾਮ ਲਈ ਵਧਾਈ ਦੀਆਂ ਹੱਕਦਾਰ ਹਨ: ਰਾਜਪ੍ਰੀਤ, ਰਮਨੀ, ਮਨਪ੍ਰੀਤ,ਹਰਜੀਤ ਤੇ ਸੁਖਜੀਤ। ਅੰਤ ਵਿੱਚ ਅਗਲੇ ਸਾਲ ਫਿਰ ਮਿਲਣ ਦੇ ਵਾਅਦੇ ਨਾਲ਼ ਡੀ.ਜੇ ‘ਤੇ ਖ਼ੂਬ ਧਮਾਲਾਂ ਪਈਆਂ। ਖ਼ਾਦਿਮ ਜਿਊਲਰਜ਼ ਵੱਲੋਂ ਪੰਜ ਸੋਨੇ ਦੀਆਂ ਮੁੰਦਰੀਆਂ,ਚਾਂਦੀ ਦੀਆਂ ਝਾਂਜਰਾਂ, ਕੜੇ ਤੇ ਘੁੰਗਰੂਆਂ ਵਾਲੀਆਂ ਵੰਗਾਂ ਦੇ ਬੇਸ਼ੁਮਾਰ ਰੈਫ਼ਲ ਕੱਢੇ ਗਏ।

ਸਾਂਝਾ ਕਰੋ

ਪੜ੍ਹੋ

*ਚੈਕ ਰਿਪਬਲਿਕ ਦੇ ਰਾਜਦੂਤ ਨੇ ਪੰਜਾਬ ਵਿਧਾਨ

ਚੰਡੀਗੜ੍ਹ, 27 ਨਵੰਬਰ(ਗਿਆਨ ਸਿੰਘ/ਏ ਡੀ ਪੀ ਨਿਊਜ) ਭਾਰਤ ਵਿੱਚ ਚੈਕ...