ਗ਼ਜ਼ਲ/ਜ਼ੈਨ ਜੱਟ/ਕਿਤਾਬ ਇੰਞ ਨਾ ਹੋਵੇ

ਜ਼ੈਨ ਜੱਟ

ਦਿਲ ਮਜ਼ਦੂਰ ਦੀ ਗੱਲ ਕਰਦਾ ਏ,

ਰੱਬ ਦੇ ਨੂਰ ਦੀ ਗੱਲ ਕਰਦਾ ਏ।

 

ਮੈਂ ਇਨਸਾਨ ਦੀ ਗੱਲ ਕਰਨਾ ਵਾਂ,

ਮੁੱਲਾਂ ਹੂਰ ਦੀ ਗੱਲ ਕਰਦਾ ਏ।

 

ਇਹ ਦਸਤੂਰ ਨੂੰ ਰੋਵਣ ਵਾਲ਼ਾ,

ਕਿਸ ਦਸਤੂਰ ਦੀ ਗੱਲ ਕਰਦਾ ਏ?

 

ਉਹਨੂੰ ਹਾਕਮ ਤਾਂ ਮੰਨਾਂਗਾ,

ਜੇ ਮਜ਼ਬੂਰ ਦੀ ਗੱਲ ਕਰਦਾ ਏ।

 

ਬੁੱਲ੍ਹੇ ਸ਼ਾਹ ਦਾ ਮਾਨੀ ਏ ਨਾ,

ਤਾਂ ਕਸੂਰ ਦੀ ਗੱਲ ਕਰਦਾ ਏ।

 

ਨੇੜੇ ਹੋ ਕੇ ਸੁਣਨਾ ਉਹਦੀ,

ਜਿਹੜਾ ਦੂਰ ਦੀ ਗੱਲ ਕਰਦਾ ਏ।

 

ਇਹ ਝੂਟੇਗਾ ਸੂਲ਼ੀ ਲੋਕੋ,

ਇਹ ਮਨਸੂਰ ਦੀ ਗੱਲ ਕਰਦਾ ਏ।

 

ਇੱਕ ਦਿਨ ਮੰਨਣਾ ਪਏਗਾ ਤੈਨੂੰ,

ਜ਼ੈਨ ਸ਼ਉਰ ਦੀ ਗੱਲ ਕਰਦਾ ਏ।

 

ਸਾਂਝਾ ਕਰੋ

ਪੜ੍ਹੋ

ਭਾਰਤੀ ਐਥਲੀਟ ਨੇ 335 Kg ਦੇ ਖੰਭੇ

ਨਵੀਂ ਦਿੱਲੀ, 15 ਮਾਰਚ – ਭਾਰਤੀ ਐਥਲੀਟ ਵਿਸਪੀ ਖਰਾਡੀ ਨੇ...