ਹਾਕੀ ਇੰਡੀਆ ਦੇ ਖਿਡਾਰੀ ਸ੍ਰੀਜੇਸ਼ ਨੇ ਓਲੰਪਿਕ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਲਿਆ ਸੰਨਿਆਸ

ਨਵੀਂ ਦਿੱਲੀ, 14 ਅਗਸਤ ਹਾਕੀ ਇੰਡੀਆ ਨੇ ਅੱਜ ਗੋਲਚੀ ਪੀਆਰ ਸ੍ਰੀਜੇਸ਼ ਦੀ 16 ਨੰਬਰ ਦੀ ਜਰਸੀ ਨੂੰ ਰਿਟਾਇਰ ਕਰਨ ਦਾ ਫੈਸਲਾ ਕੀਤਾ ਹੈ। ਸ੍ਰੀਜੇਸ਼ ਨੇ ਹਾਲ ਹੀ ਵਿੱਚ ਸਮਾਪਤ ਹੋਈਆਂ ਪੈਰਿਸ ਵਿੱਚ ਦੇਸ਼ ਨੂੰ ਲਗਾਤਾਰ ਦੂਜਾ ਓਲੰਪਿਕ ਕਾਂਸੀ ਦਾ ਤਗਮਾ ਜਿੱਤਣ ਵਿੱਚ ਅਹਿਮ ਭੂਮਿਕਾ ਨਿਭਾਉਣ ਤੋਂ ਬਾਅਦ ਖੇਡ ਤੋਂ ਸੰਨਿਆਸ ਲੈ ਲਿਆ। ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾ ਨਾਥ ਸਿੰਘ ਨੇ ਇਹ ਵੀ ਐਲਾਨ ਕੀਤਾ ਕਿ 36 ਸਾਲਾ ਸ੍ਰੀਜੇਸ਼, ਜਿਸ ਨੇ ਲਗਪਗ ਦੋ ਦਹਾਕਿਆਂ ਤੋਂ 16 ਨੰਬਰ ਦੀ ਜਰਸੀ ਪਹਿਨੀ ਹੈ, ਜੂਨੀਅਰ ਰਾਸ਼ਟਰੀ ਕੋਚ ਦੀ ਭੂਮਿਕਾ ਨਿਭਾਏਗਾ। ਭੋਲਾ ਨਾਥ ਨੇ ਸ੍ਰੀਜੇਸ਼ ਦੇ ਸਨਮਾਨ ‘ਚ ਸਮਾਰੋਹ ‘ਚ ਕਿਹਾ, ‘ਸ੍ਰੀਜੇਸ਼ ਹੁਣ ਜੂਨੀਅਰ ਟੀਮ ਦਾ ਕੋਚ ਬਣ ਰਿਹਾ ਹੈ ਅਤੇ ਅਸੀਂ ਸੀਨੀਅਰ ਟੀਮ ਲਈ 16 ਨੰਬਰ ਦੀ ਜਰਸੀ ਨੂੰ ਰਿਟਾਇਰ ਕਰ ਰਹੇ ਹਾਂ। ਅਸੀਂ ਜੂਨੀਅਰ ਟੀਮ ਲਈ 16 ਨੰਬਰ ਦੀ ਜਰਸੀ ਨੂੰ ਰਿਟਾਇਰ ਨਹੀਂ ਕਰ ਰਹੇ।

ਸਾਂਝਾ ਕਰੋ

ਪੜ੍ਹੋ

ਪ੍ਰਧਾਨ ਰੈੱਡ ਕਰਾਸ ਹਸਪਤਾਲ ਭਲਾਈ ਸੈਕਸ਼ਨ ਵੱਲੋਂ

*ਬਜ਼ੁਰਗਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਸਹੂਲਤਾਂ ਦਾ ਲਿਆ ਜਾਇਜ਼ਾ...