ਮਹਾਰਾਗੰਜ, 13 ਅਗਸਤ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਭਾਰਤ-ਨੇਪਾਲ ਸੀਮਾ ’ਤੇ ਸਸ਼ਸਤਰ ਸੀਮਾ ਬਲ ਅਤੇ ਉੱਤਰ ਪ੍ਰਦੇਸ਼ ਪੁਲੀਸ ਵੱਲੋਂ ਸਾਂਝੇ ਤੌਰ ’ਤੇ ਤਲਾਸ਼ੀ ਅਤੇ ਗਸ਼ਤ ਵਿਚ ਤੇਜ਼ੀ ਲਿਆਂਦੀ ਗਈ ਹੈ। ਮਹਾਰਾਗੰਜ ਦੇ ਸੀਨੀਅਰ ਪੁਲੀਸ ਅਧਿਕਾਰੀ ਸੋਮੇਂਦਰ ਮੀਨਾ ਨੇ ਦੱਸਿਆ ਕਿ ਸੋਮਵਾਰ ਨੂੰ ਸ਼ੁਰੂ ਕੀਤਾ ਇਹ ਅਭਿਆਨ 19 ਅਗਸਤ ਤੱਕ ਜਾਰੀ ਰਹੇਗਾ। ਮੀਨਾ ਨੇ ਕਿਹਾ ਕਿ ਸੋਨੌਲੀ ਅਤੇ ਠਠੂਬਾਰੀ ਮੁੱਖ ਜਾਂਚ ਕੇਂਦਰਾਂ ’ਤੇ ਮੈਟਲ ਡਿਟੈਕਟਰ ਅਤੇ ਸਕੈਨਰ ਲਗਾਏ ਗਏ ਹਨ। ਇਸ ਤੋਂ ਇਲਾਵਾ ਨੇਪਾਲ ਜਾਣ ਵਾਲੀਆਂ ਮੁੱਖ ਸੜਕਾਂ ਅਤੇ ਐੱਸਐੱਸਬੀ ਚੌਂਕੀਆਂ ’ਤੇ ਸੀਸੀਟੀਵੀ ਕੈਮਰੇ ਲਾਏ ਗਏ ਹਨ। ਜ਼ਿਕਰਯੋਗ ਹੈ ਕਿ ਕੇਂਦਰੀ ਸਸ਼ਸਤਰ ਪੁਲੀਸ ਬਲ ਕੋਲ 1751 ਕਿਲੋਮੀਟਰ ਲੰਬੀ ਭਾਰਤ ਨੇਪਾਲ ਕੋਮਾਂਤਰੀ ਸੀਮਾ ਦੀ ਸੁਰੱਖਿਆ ਦਾ ਜ਼ਿੰਮਾ ਹੈ।