ਭਾਰਤ ਦਾ ਖੁੱਲ੍ਹਿਆ ਖਾਤਾ, ਸਟਾਰ ਨਿਸ਼ਾਨੇਬਾਜ਼ ਮਨੂ ਭਾਕਰ ਨੇ ਜਿੱਤਿਆ ਪਹਿਲਾ ਮੈਡਲ

ਪੈਰਿਸ 29 ਜੁਲਾਈ ਭਾਰਤ ਨੇ ਐਤਵਾਰ ਨੂੰ ਪੈਰਿਸ ਓਲੰਪਿਕ 2024 ਵਿੱਚ ਆਪਣਾ ਪਹਿਲਾ ਤਮਗਾ ਜਿੱਤਿਆ ਹੈ। ਭਾਰਤ ਦੀ ਸਟਾਰ ਨਿਸ਼ਾਨੇਬਾਜ਼ ਮਨੂ ਭਾਕਰ ਨੇ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ਵਿੱਚ ਕਾਂਸੀ ਦੇ ਤਗ਼ਮੇ ’ਤੇ ਕਬਜ਼ਾ ਕੀਤਾ। ਮਨੂ ਭਾਕਰ ਨੂੰ ਕੋਰੀਆਈ ਨਿਸ਼ਾਨੇਬਾਜ਼ਾਂ ਤੋਂ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪਿਆ। ਮਨੂ ਭਾਕਰ ਨੇ ਕਾਂਸੀ ਦਾ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਉਹ 10 ਮੀਟਰ ਏਅਰ ਪਿਸਟਲ ਈਵੈਂਟ ‘ਚ ਤਮਗਾ ਜਿੱਤ ਕੇ ਸ਼ੂਟਿੰਗ ਈਵੈਂਟ ‘ਚ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਨਿਸ਼ਾਨੇਬਾਜ਼ ਬਣ ਗਈ ਹੈ। ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤਮਗਾ ਜਿੱਤਿਆ। ਮਨੂ ਭਾਕਰ ਨੇ ਮੈਚ ਦੀ ਸ਼ੁਰੂਆਤ ਤੋਂ ਹੀ ਆਪਣੀ ਪਕੜ ਮਜ਼ਬੂਤ ​​ਕੀਤੀ ਅਤੇ 5 ਸ਼ਾਟ ਦੇ ਬਾਅਦ 50.4 ਦੇ ਸਕੋਰ ਨਾਲ ਕੋਰੀਆ ਤੋਂ ਬਾਅਦ ਦੂਜੇ ਸਥਾਨ ‘ਤੇ ਰਹੀ। ਇਸ ਤੋਂ ਬਾਅਦ ਵੀ ਮਨੂ ਨੇ ਆਪਣੀ ਸ਼ਾਨਦਾਰ ਫਾਰਮ ਜਾਰੀ ਰੱਖੀ ਅਤੇ 10 ਸ਼ਾਟ ਅਤੇ 100.3 ਅੰਕਾਂ ਨਾਲ ਮਨੂ ਭਾਕਰ ਦੋ ਕੋਰੀਆਈ ਖਿਡਾਰੀਆਂ ਤੋਂ ਬਾਅਦ ਤੀਜੇ ਸਥਾਨ ‘ਤੇ ਰਹੀ। ਇਸ ਤੋਂ ਬਾਅਦ 15 ਸ਼ਾਟਾਂ ਦੇ ਬਾਅਦ ਉਸਦਾ ਸਕੋਰ 150.7 ਰਿਹਾ ਅਤੇ ਉਹ ਤੀਜੇ ਸਥਾਨ ‘ਤੇ ਰਹੀ।

ਸਾਂਝਾ ਕਰੋ

ਪੜ੍ਹੋ

ਵਿਧਾਇਕ ਅਤੇ ਸਾਬਕਾ ਆਈਪੀਐਸ ਕੁੰਵਰ ਵਿਜੇ ਪ੍ਰਤਾਪ

ਅੰਮ੍ਰਿਤਸਰ ਉਤਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ...