ਪੈਰਿਸ ਓਲੰਪਿਕ 2024 – ਭਾਰਤੀ ਮਹਿਲਾ ਅਤੇ ਪੁਰਸ਼ ਟੀਮ ਨੇ ਤੀਰਅੰਦਾਜ਼ੀ ‘ਚ ਕੁਆਰਟਰ ਫਾਈਨਲ ‘ਚ ਕੀਤਾ ਪ੍ਰਵੇਸ਼

ਪੈਰਿਸ ਓਲੰਪਿਕ (Paris Olympics) ਤੋਂ ਵੱਡੀ ਖ਼ਬਰ ਆ ਰਹੀ ਹੈ। ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ  ਨੇ ਸਿੱਧੇ ਕੁਆਰਟਰ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ।

ਵੀਰਵਾਰ ਨੂੰ ਹੋਏ ਰੈਂਕਿੰਗ ਰਾਊਂਡ (Ranking Round) ‘ਚ ਦੀਪਿਕਾ ਕੁਮਾਰੀ  , ਅੰਕਿਤਾ ਭਕਤ  ਅਤੇ ਭਜਨ ਕੌਰ ਨੇ ਮਿਲ ਕੇ 1983 ਅੰਕ ਬਣਾਏ, ਜਿਸ ਦੀ ਬਦੌਲਤ ਭਾਰਤ ਚੌਥੇ ਸਥਾਨ ‘ਤੇ ਆ ਗਿਆ ਅਤੇ ਇਸ ਦੇ ਨਾਲ ਹੀ ਭਾਰਤ ਨੇ ਮਹਿਲਾ ਤੀਰਅੰਦਾਜ਼ੀ ਟੀਮ ਮੁਕਾਬਲੇ ਦੇ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾਈ।

ਵੀਰਵਾਰ ਨੂੰ ਭਾਰਤ ਦੀਆਂ ਤਿੰਨ ਤੀਰਅੰਦਾਜ਼ਾਂ ਦੀਪਿਕਾ ਕੁਮਾਰੀ, ਅੰਕਿਤਾ ਭਕਤ ਅਤੇ ਭਜਨ ਕੌਰ ਨੇ ਮਹਿਲਾ ਤੀਰਅੰਦਾਜ਼ੀ ਰੈਂਕਿੰਗ ਰਾਊਂਡ ਵਿੱਚ ਮੈਦਾਨ ਵਿੱਚ ਉਤਰੀਆਂ। ਅੰਕਿਤਾ 666 ਦੇ ਆਪਣੇ ਸੀਜ਼ਨ ਦੇ ਸਰਵੋਤਮ ਸਕੋਰ ਨਾਲ 11ਵੇਂ ਸਥਾਨ ‘ਤੇ ਰਹੀ, ਜਦਕਿ ਭਜਨ 659 ਦੇ ਸਕੋਰ ਨਾਲ 22ਵੇਂ ਅਤੇ ਦੀਪਿਕਾ 658 ਦੇ ਸਕੋਰ ਨਾਲ 23ਵੇਂ ਸਥਾਨ ‘ਤੇ ਰਹੀ।

ਟਾਪ-4 ਵਿੱਚ ਕੁਆਲੀਫਾਈ ਕਰਨ ਵਾਲੀਆਂ ਟੀਮਾਂ

ਮਹਿਲਾ ਤੀਰਅੰਦਾਜ਼ੀ ਦੇ ਰੈਂਕਿੰਗ ਰਾਊਂਡ ਦੇ ਨਤੀਜਿਆਂ ਦੀ ਗੱਲ ਕਰੀਏ ਤਾਂ ਭਾਰਤ ਤੋਂ ਇਲਾਵਾ ਕੋਰੀਆ, ਚੀਨ ਅਤੇ ਮੈਕਸੀਕੋ ਟਾਪ-4 ਵਿੱਚ ਸਨ। ਕੋਰੀਆ 2046 ਅੰਕਾਂ ਨਾਲ ਪਹਿਲੇ, ਚੀਨ 1996 ਅੰਕਾਂ ਨਾਲ ਦੂਜੇ, ਮੈਕਸੀਕੋ 1986 ਅੰਕਾਂ ਨਾਲ ਤੀਜੇ ਅਤੇ ਭਾਰਤ 1983 ਅੰਕਾਂ ਨਾਲ ਚੌਥੇ ਸਥਾਨ ‘ਤੇ ਰਿਹਾ।

 

ਪੈਰਿਸ ਓਲੰਪਿਕ 2024 ‘ਚ ਤੀਰਅੰਦਾਜ਼ੀ ਵਿੱਚ ਭਾਰਤ ਦੀ ਪੁਰਸ਼ ਅਤੇ ਮਹਿਲਾ ਟੀਮ ਨੇ ਬਹੁਤ ਹੀ ਧਮਾਕੇਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਟੀਮ ਈਵੈਂਟ ਵਿੱਚ ਕੁਆਰਟਰ ਫਾਈਨਲ ਵਿੱਚ ਜਗ੍ਹਾ ਪੱਕੀ ਕੀਤੀ ਹੈ। ਭਾਰਤ ਲਈ ਧੀਰਜ ਬੋਮਾਦੇਵਰਾ, ਤਰੁਣਦੀਪ ਰਾਏ, ਪ੍ਰਵੀਨ ਜਾਧਵ ਨੇ ਵਧੀਆ ਖੇਡਦੇ ਹੋਏ ਸਟੀਕ ਸ਼ਾਟ ਲਗਾਏ।

 ਤੀਜੇ ਸਥਾਨ ‘ਤੇ ਰਹੀ ਭਾਰਤੀ ਪੁਰਸ਼ ਟੀਮ 

ਭਾਰਤੀ ਪੁਰਸ਼ ਟੀਮ ਤੀਰਅੰਦਾਜ਼ੀ ਦੇ ਰੈਂਕਿੰਗ ਦੌਰ ‘ਚ ਤੀਜੇ ਸਥਾਨ ‘ਤੇ ਰਹੀ ਹੈ। ਟੀਮ ਨੇ ਕੁੱਲ 2013 ਸਕੋਰ ਕੀਤਾ ਹੈ। ਭਾਰਤ ਲਈ ਧੀਰਜ ਬੋਮਾਦੇਵਰਾ ਨੇ 681 ਵਿਅਕਤੀਗਤ ਸਕੋਰ, ਤਰੁਣਦੀਪ ਰਾਏ ਨੇ 674 ਵਿਅਕਤੀਗਤ ਸਕੋਰ, ਪ੍ਰਵੀਨ ਜਾਧਵ ਨੇ 658 ਵਿਅਕਤੀਗਤ ਸਕੋਰ ਹਾਸਲ ਕੀਤਾ। ਇਸ ਕਾਰਨ ਭਾਰਤ ਦਾ ਕੁੱਲ ਸਕੋਰ 2013 ਹੋ ਗਿਆ ਹੈ ਅਤੇ ਭਾਰਤੀ ਪੁਰਸ਼ ਟੀਮ ਨੂੰ ਕੁਆਰਟਰ ਫਾਈਨਲ ਵਿੱਚ ਥਾਂ ਮਿਲ ਗਈ ਹੈ।

ਕੋਰੀਆ ਗਣਰਾਜ ਦੀ ਟੀਮ ਪਹਿਲੇ ਨੰਬਰ ‘ਤੇ ਹੈ। ਟੀਮ ਨੇ 2049 ਦਾ ਸਕੋਰ ਬਣਾਇਆ ਹੈ। ਫਰਾਂਸ ਦੀ ਟੀਮ 2025 ਦੇ ਸਕੋਰ ਨਾਲ ਦੂਜੇ ਸਥਾਨ ‘ਤੇ ਰਹੀ। ਚੀਨ ਨੇ 1998 ਦਾ ਸਕੋਰ ਕੀਤਾ ਹੈ। ਚੀਨ ਦੀ ਟੀਮ ਚੌਥੇ ਨੰਬਰ ‘ਤੇ ਹੈ। ਹੁਣ ਤੀਰਅੰਦਾਜ਼ੀ ਵਿੱਚ ਭਾਰਤ, ਕੋਰੀਆ ਗਣਰਾਜ, ਫਰਾਂਸ ਅਤੇ ਚੀਨ ਨੇ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ।

ਤੀਰਅੰਦਾਜ਼ੀ ਦੇ ਰੈਂਕਿੰਗ ਰਾਊਂਡ ਵਿੱਚ ਪੁਰਸ਼ ਟੀਮ ਦਾ ਸਕੋਰ:

ਦੱਖਣੀ ਕੋਰੀਆ – 2049 ਅੰਕ

ਫਰਾਂਸ – 2025 ਅੰਕ
ਭਾਰਤ – 2013 ਅੰਕ
ਚੀਨ – 1998

ਭਾਰਤ ਦੇ ਪੁਰਸ਼ ਤੀਰਅੰਦਾਜ਼ਾਂ ਦਾ ਵਿਅਕਤੀਗਤ ਸਕੋਰ :

ਬੋਮਾਦੇਵਰਾ ਧੀਰਜ (681 ਅੰਕ) – ਚੌਥਾ ਸਥਾਨ
ਤਰੁਣਦੀਪ ਰਾਏ (674 ਅੰਕ) – 14ਵਾਂ ਸਥਾਨ
ਪ੍ਰਵੀਨ ਜਾਧਵ (658 ਅੰਕ) – 39ਵਾਂ ਸਥਾਨ

 

ਸਾਂਝਾ ਕਰੋ

ਪੜ੍ਹੋ

ਵਿਧਾਇਕ ਅਤੇ ਸਾਬਕਾ ਆਈਪੀਐਸ ਕੁੰਵਰ ਵਿਜੇ ਪ੍ਰਤਾਪ

ਅੰਮ੍ਰਿਤਸਰ ਉਤਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ...