ਅਜੀਤ ਅਗਰਕਰ ਨੇ ਦੱਸਿਆ ਕਦੋਂ ਵਾਪਸੀ ਕਰੇਗਾ ਭਾਰਤੀ ਟੀਮ ਦਾ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ

ਨਵੀਂ ਦਿੱਲੀ 23 ਜੁਲਾਈ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਲੰਬੇ ਸਮੇਂ ਤੋਂ ਟੀਮ ਤੋਂ ਬਾਹਰ ਹਨ। ਸ਼ਮੀ ਸੱਟ ਕਾਰਨ ਕ੍ਰਿਕਟ ਤੋਂ ਦੂਰ ਹੈ ਅਤੇ ਫਿਲਹਾਲ ਆਪਣੇ ਘਰ ‘ਚ ਹੀ ਰਿਹੈਬ ਕਰ ਰਿਹਾ ਹੈ। ਸ਼ਮੀ ਨੇ ਆਪਣਾ ਆਖਰੀ ਮੈਚ ਵਨਡੇ ਵਿਸ਼ਵ ਕੱਪ-2023 ਵਿੱਚ ਖੇਡਿਆ ਸੀ। ਉਦੋਂ ਤੋਂ ਉਹ ਸੱਟ ਨਾਲ ਜੂਝ ਰਿਹਾ ਹੈ। ਹਰ ਕੋਈ ਸ਼ਮੀ ਦੀ ਵਾਪਸੀ ਦਾ ਇੰਤਜ਼ਾਰ ਕਰ ਰਿਹਾ ਹੈ। ਹੁਣ ਮੁੱਖ ਚੋਣਕਾਰ ਅਜੀਤ ਅਗਰਕਰ ਨੇ ਇਸ ‘ਤੇ ਵੱਡਾ ਅਪਡੇਟ ਦਿੱਤਾ ਹੈ। ਅਗਰਕਰ ਨੇ ਮੁੰਬਈ ‘ਚ ਟੀਮ ਇੰਡੀਆ ਦੇ ਨਵੇਂ ਮੁੱਖ ਕੋਚ ਗੌਤਮ ਗੰਭੀਰ ਨਾਲ ਪ੍ਰੈੱਸ ਕਾਨਫਰੰਸ ਕੀਤੀ। ਇਹ ਕਾਨਫਰੰਸ ਟੀਮ ਇੰਡੀਆ ਦੇ ਸ੍ਰੀਲੰਕਾ ਦੌਰੇ ‘ਤੇ ਰਵਾਨਾ ਹੋਣ ਤੋਂ ਪਹਿਲਾਂ ਹੋਈ ਸੀ। ਇਸ ਕਾਨਫਰੰਸ ‘ਚ ਅਗਰਕਰ ਨੇ ਸ਼ਮੀ ਦੀ ਫਿਟਨੈੱਸ ਨੂੰ ਲੈ ਕੇ ਅਪਡੇਟ ਦਿੱਤੀ ਹੈ।

ਅਗਰਕਰ ਤੋਂ ਜਦੋਂ ਸ਼ਮੀ ਦੀ ਵਾਪਸੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸ਼ਮੀ ਨੇ ਗੇਂਦਬਾਜ਼ੀ ਸ਼ੁਰੂ ਕਰ ਦਿੱਤੀ ਹੈ ਅਤੇ ਉਹ ਸਤੰਬਰ ‘ਚ ਬੰਗਲਾਦੇਸ਼ ਖਿਲਾਫ ਹੋਣ ਵਾਲੀ ਸੀਰੀਜ਼ ‘ਚ ਵਾਪਸੀ ਕਰ ਸਕਦਾ ਹੈ। ਉਸ ਨੇ ਕਿਹਾ, “ਸ਼ਮੀ ਨੇ ਗੇਂਦਬਾਜ਼ੀ ਸ਼ੁਰੂ ਕਰ ਦਿੱਤੀ ਹੈ। ਬੰਗਲਾਦੇਸ਼ ਦੇ ਖਿਲਾਫ ਪਹਿਲਾ ਟੈਸਟ 19 ਸਤੰਬਰ ਨੂੰ ਹੈ। ਇਸ ਟੈਸਟ ਤੱਕ ਉਸ ਦਾ ਹਮੇਸ਼ਾ ਤੋਂ ਵਾਪਸੀ ਕਰਨ ਦਾ ਟੀਚਾ ਰਿਹਾ ਹੈ। ਇਹ ਦੇਖਣਾ ਬਾਕੀ ਹੈ ਕਿ ਉਹ ਵਾਪਸੀ ਕਰਨ ‘ਚ ਕਾਮਯਾਬ ਹੁੰਦਾ ਹੈ ਜਾਂ ਨਹੀਂ।’ NCA ‘ਚ ਮੌਜੂਦ ਲੋਕਾਂ ਦਾ ਧੰਨਵਾਦ ਕਰਨਾ ਚਾਹਾਂਗਾ। ਮੁਹੰਮਦ ਸ਼ਮੀ ਨੂੰ ਵਨਡੇ ਵਿਸ਼ਵ ਕੱਪ ਦੌਰਾਨ ਗਿੱਟੇ ਦੀ ਸੱਟ ਲੱਗ ਗਈ ਸੀ। ਹਾਲਾਂਕਿ, ਉਹ ਟੀਕਾ ਲਗਾਉਣ ਤੋਂ ਬਾਅਦ ਵੀ ਖੇਡਦਾ ਰਿਹਾ। ਉਸ ਨੇ ਵਨਡੇ ਵਿਸ਼ਵ ਕੱਪ ਤੋਂ ਬਾਅਦ ਆਰਾਮ ਕੀਤਾ ਸੀ। ਇਸ ਸਾਲ ਫਰਵਰੀ ‘ਚ ਉਨ੍ਹਾਂ ਦੀ ਸਰਜਰੀ ਹੋਈ ਸੀ। ਇਸ ਕਾਰਨ ਉਹ ਆਈਪੀਐਲ ਵਿੱਚ ਨਹੀਂ ਖੇਡ ਸਕਿਆ ਅਤੇ ਟੀ-20 ਵਿਸ਼ਵ ਕੱਪ-2024 ਵਿੱਚ ਵੀ ਜਗ੍ਹਾ ਨਹੀਂ ਮਿਲੀ।

ਸਾਂਝਾ ਕਰੋ

ਪੜ੍ਹੋ

ਵਿਧਾਇਕ ਅਤੇ ਸਾਬਕਾ ਆਈਪੀਐਸ ਕੁੰਵਰ ਵਿਜੇ ਪ੍ਰਤਾਪ

ਅੰਮ੍ਰਿਤਸਰ ਉਤਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ...