ਨਿਊਜ਼ੀਲੈਂਡ ਫੁੱਟਬਾਲ ਦਾ ਪਹਿਲਾ ਮੈਚ 25 ਜੁਲਾਈ ਨੂੰ ਤੜਕੇ 3 ਵਜੇ

ਪੈਰਿਸ ਵਿਖੇ ਪ੍ਰੈਕਟਿਸ ਕਰਦਿਆਂ ਸਰਪ੍ਰੀਤ ਸਿੰਘ।

-ਸਰਪ੍ਰੀਤ ਸਿੰਘ ਖੇਡੇਗਾ ਮਿਡਫੀਲਡਰ
ਔਕਲੈਂਡ, 23 ਜੁਲਾਈ 2024 (ਹਰਜਿੰਦਰ ਸਿੰਘ ਬਸਿਆਲਾ) ਪੈਰਿਸ ਦੇ ਵਿਚ ਓਲਿੰਪਕ ਮਹਾਂ ਖੇਡ ਮੇਲਾ ਇਸ ਸ਼ੁੱਕਰਵਾਰ 26 ਜੁਲਾਈ ਤੋਂ ਉਦਘਾਟਨੀ ਸਮਾਰੋਹ ਦੇ ਨਾਲ ਸ਼ੁਰੂ ਹੋਣ ਜਾ ਰਿਹਾ ਹੈ। ਏਫਲ ਟਾਵਰ ਦੇ ਸਾਹਮਣੇ ਅਤੇ ਹੋਰ ਥਾਵਾਂ ਉਤੇ ਵੱਡੀਆਂ ਰੌਣਕਾਂ ਲੱਗਣ ਵਾਲੀਆਂ ਹਨ। ਨਿਊਜ਼ੀਲੈਂਡ ਦੇ ਲਈ ਖੇਡਾਂ ਦਾ ਆਗਾਜ਼ ਪੈਰਿਸ ਦੇ ਸਮੇਂ ਮੁਤਾਬਿਕ ਬੁੱਧਵਾਰ ਸ਼ਾਮ 5 ਵਜੇ ਹੀ ਹੋ ਜਾਵੇਗਾ, ਪਰ ਉਸ ਵੇਲੇ ਨਿਊਜ਼ੀਲੈਂਡ ਦੇ ਵਿਚ 25 ਜੁਲਾਈ ਨੂੰ ਬੁੱਧਵਾਰ ਤੜਕੇ 3 ਵਜੇ ਦਾ ਟਾਈਮ ਹੋਵੇਗਾ। ਨਿਊਜ਼ੀਲੈਂਡ ਦੀ ਫੁੱਟਬਾਲ ਟੀਮ ਦਾ ਪਹਿਲਾ ਮੈਚ ਰੀਪਬਲਿਕ ਆਫ ਗਿੰਨੀ ਦੇ ਨਾਲ ਹੋਵੇਗਾ। ਨਿਊਜ਼ਲੈਂਡ ਵਸਦੇ ਭਾਰਤੀ ਭਾਈਚਾਰੇ ਅਤੇ ਪੰਜਾਬੀ ਭਾਈਚਾਰੇ ਦੇ ਲਈ ਖੁਸ਼ੀ ਭਰੀ ਖਬਰ ਹੋਏਗੀ ਕਿ ਆਪਣਾ 25 ਸਾਲਾ ਇਹ ਸਟਾਰ ਫੁੱਟਬਾਲਰ ਸਰਪ੍ਰੀਤ ਸਿੰਘ (ਟੀ ਸ਼ਰਟ ਨੰਬਰ 10) ਇਸ 18 ਮੈਂਬਰੀ ਟੀਮ ਦਾ ਹਿੱਸਾ ਹੈ।

ਇਹ ਟੂਰਨਾਮੈਂਟ ਨਾਈਸ ਸਟੇਡੀਅਮ ਨਾਈਸ ਵਿਖੇ ਹੋਵੇਗਾ। ਅਗਲਾ ਦੂਜਾ ਮੈਚ 28 ਜੁਲਾਈ ਸਵੇਰੇ 5 ਵਜੇ ਅਤੇ ਤੀਜਾ ਮੈਚ 31 ਜੁਲਾਈ ਨੂੰ ਸਵੇਰੇ 5 ਵਜੇ ਹੋਵੇਗਾ। 5 ਫੁੱਟ 11 ਇੰਚ ਕੱਦ ਵਾਲਾ ਇਹ ਨੌਜਵਾਨ ਸਰਪ੍ਰੀਤ ਸਿੰਘ ਫੀਫਾ ਅੰਡਰ-20 ਦੇ ਵਿਚ ਸਾਲ 2017 ਦੇ ਵਿਚ ਰੈਂਕ 16 ’ਤੇ ਰਿਹਾ ਅਤੇ 2019 ਦੇ ਵਿਚ ਰੈਂਕ 11 ਉਤੇ ਰਿਹਾ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਉਤੇ ਉਸਦਾ ਵੱਡਾ ਨਾਂਅ ਹੈ ਅਤੇ ਸਟਾਰ ਫੁੱਟਬਾਲਰ ਹੈ। ਨਿਊਜ਼ੀਲੈਂਡ ਨੂੰ ਇਸ ਹੋਣਹਾਰ ਖਿਡਾਰੀ ਉਤੇ ਮਣਾਂ ਮੂੰਹੀ ਆਸਾਂ ਹਨ। ਸ਼ਾਲਾ! ਇਹ ਨੌਜਵਾਨ ਓਲਿੰਪਕ ਦੇ ਵਿਚ ਦੇਸ਼ ਦਾ ਅਤੇ ਕੌਮ ਦਾ ਨਾਂਅ ਚਮਕਾਵੇ।

ਸਾਂਝਾ ਕਰੋ

ਪੜ੍ਹੋ

ਵਿਧਾਇਕ ਅਤੇ ਸਾਬਕਾ ਆਈਪੀਐਸ ਕੁੰਵਰ ਵਿਜੇ ਪ੍ਰਤਾਪ

ਅੰਮ੍ਰਿਤਸਰ ਉਤਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ...