ਮੁੰਬਈ ਦੇ ਖਿਡਾਰੀਆਂ ਨੇ 17 ਤਗ਼ਮੇ ਜਿੱਤੇ

ਮੁੰਬਈ 21 ਜੁਲਾਈ ਮੁੰਬਈ ਸਬ ਅਰਬਨ ਟੇਬਲ ਟੈਨਿਸ ਐਸੋਸੀਏਸ਼ਨ ਦੇ ਖਿਡਾਰੀਆਂ ਨੇ ਇੱਥੇ ਸੂਬਾਈ ਰੈਂਕਿੰਗ ਟੂਰਨਾਮੈਂਟ ਦੇ ਸ਼ੁਰੂਆਤੀ ਗੇੜ ਵਿੱਚ ਸੱਤ ਸੋਨ ਤਗ਼ਮਿਆਂ ਸਣੇ 17 ਤਗ਼ਮੇ ਜਿੱਤੇ। ਚਿਨਮਯ ਸੋਮਿਆ ਤੇ ਰੀਥ ਰਿਸ਼ਾ ਨੇ ਕ੍ਰਮਵਾਰ ਪੁਰਸ਼ ਤੇ ਮਹਿਲਾ ਸਿੰਗਲਜ਼ ਖਿਤਾਬ ਜਿੱਤਿਆ, ਜਦਕਿ ਸ਼ਰਵੇਯਾ ਸਾਮੰਤ ਤੇ ਅਨੰਨਿਆ ਚਾਂਦੇ ਨੇ ਲੜਕੇ ਤੇ ਲੜਕੀਆਂ ਦੇ ਅੰਡਰ-19 ਸਿੰਗਲਜ਼ ਖਿਤਾਬ ਜਿੱਤੇ। ਅੰਡਰ-17 ਲੜਕਿਆਂ ਦੇ ਸਿੰਗਲਜ਼ ਵਰਗ ਦਾ ਖਿਤਾਬ ਧਰੁਵ ਸ਼ਾਹ ਨੇ ਆਪਣੇ ਨਾਂ ਕੀਤਾ। ਚਾਰ ਖਿਡਾਰੀਆਂ ਨੇ ਮਹਿਲਾਵਾਂ ਦੇ ਡਰਾਅ ਵਿੱਚ ਚਾਰ ਤਗ਼ਮੇ ਜਿੱਤੇ, ਜਿਸ ਵਿੱਚ ਰਿਸ਼ਾ ਨੇ ਫਾਈਨਲ ’ਚ ਮਧੁਰਿਕਾ ਪਾਟਕਰ ਨੂੰ ਹਰਾਇਆ। ਸੰਪਦਾ ਭਿਵੰਡਕਰ ਅਤੇ ਮਨੂਸ਼੍ਰੀ ਪਾਟਿਲ ਨੂੰ ਸੈਮੀਫਾਈਨਲ ’ਚ ਹਾਰ ਮਗਰੋਂ ਕਾਂਸੇ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਲੜਕੀਆਂ ਦੇ ਅੰਡਰ-19 ਫਾਈਨਲ ਵਿੱਚ ਅਨੰਨਿਆ ਚਾਂਦੇ ਨੇ ਵੈਸ਼ਨਵੀ ਜੈਸਵਾਲ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ।

ਸਾਂਝਾ ਕਰੋ

ਪੜ੍ਹੋ

ਵਿਧਾਇਕ ਅਤੇ ਸਾਬਕਾ ਆਈਪੀਐਸ ਕੁੰਵਰ ਵਿਜੇ ਪ੍ਰਤਾਪ

ਅੰਮ੍ਰਿਤਸਰ ਉਤਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ...