ਮਾਨਸੂਨ ਦੇ ਨਾਲ ਮੌਸਮ ਵਿੱਚ ਉਮਸ ਤੇ ਨਮੀ ਵਧਣ ਕਾਰਨ ਕਈ ਵਾਰ ਸਕਿਨ ਖਰਾਬ ਹੋਣ ਲਗਦੀ ਹੈ। ਇਸ ਦੇ ਨਾਲ ਰੁਝੇਵਿਆਂ ਭਰੀ ਜੀਵਨ ਸ਼ੈਲੀ ਕਾਰਨ ਇਸੀਂ ਸਕਿਨ ਦਾ ਧਿਆਨ ਵੀ ਨਹੀਂ ਰੱਖ ਪਾਉਂਦੇ। ਕਾਸਮੈਟੋਲੋਜਿਸਟ ਡਾ: ਅਕਾਂਕਸ਼ਾ ਜੈਨ ਦਾ ਕਹਿਣਾ ਹੈ ਕਿ ਉਹ ਦਿੱਲੀ ਦੇ ਲਾਜਪਤ ਨਗਰ ਸਥਿਤ ਇਲਾਨਟਟ ਹੈਲਥਕੇਅਰ ਹਸਪਤਾਲ ‘ਚ ਸੇਵਾਵਾਂ ਦੇ ਰਹੀ ਹੈ ਅਤੇ ਉਹ ਪਿਛਲੇ 20 ਸਾਲਾਂ ਤੋਂ ਇਸ ਖੇਤਰ ‘ਚ ਲੋਕਾਂ ਦੀਆਂ ਸਕਿਨ ਸੰਬੰਧੀ ਸਮੱਸਿਆਵਾਂ ਦੇ ਹੱਲ ਲਈ ਕੰਮ ਕਰ ਰਹੀ ਹੈ। ਜਦੋਂ ਡਾਕਟਰ ਨੂੰ ਗਰਮੀਆਂ ਅਤੇ ਮਾਨਸੂਨ ਦੌਰਾਨ ਸਕਿਨ ਦੀ ਦੇਖਭਾਲ ਕਰਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਜੇਕਰ ਤੁਹਾਡੇ ਕੋਲ ਜ਼ਿਆਦਾ ਸਮਾਂ ਨਹੀਂ ਹੁੰਦਾ ਹੈ ਤਾਂ ਤੁਸੀਂ ਚਾਵਲ ਦਾ ਪਾਣੀ ਚਿਹਰੇ ‘ਤੇ ਲਗਾ ਸਕਦੇ ਹੋ।ਬਹੁਤ ਸਾਰੇ ਲੋਕ ਨਹੀਂ ਜਾਣਦੇ ਪਰ ਚੌਲਾਂ ਦੇ ਪਾਣੀ ‘ਚ ਵਿਟਾਮਿਨ, ਫਾਈਬਰ, ਮੈਗਨੀਸ਼ੀਅਮ ਅਤੇ ਮੈਂਗਨੀਜ਼ ਵਰਗੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਕਿਨ ਦੇ ਸੈੱਲਾਂ ਨੂੰ ਪੋਸ਼ਣ ਦੇਣ ‘ਚ ਮਦਦ ਕਰਦੇ ਹਨ।
ਇਹ ਇੱਕ ਕੁਦਰਤੀ ਫੇਸ ਸਲੀਨਰ ਹੈ। ਇਸ ਵਿੱਚ ਵਿਟਾਮਿਨ ਬੀ 1, ਵਿਟਾਮਿਨ ਸੀ ਅਤੇ ਵਿਟਾਮਿਨ ਈ ਵਰਗੇ ਵਿਟਾਮਿਨ ਅਤੇ ਖਣਿਜ ਹੁੰਦੇ ਹਨ, ਜੋ ਪੋਰਸ ਨੂੰ ਘੱਟ ਕਰਨ ਅਤੇ ਝੁਰੜੀਆਂ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ।ਤੁਸੀਂ ਇੱਕ ਕੱਪ ਚੌਲਾਂ ਨੂੰ ਪਾਣੀ ‘ਚ ਭਿਓਂ ਕੇ ਰੂੰ ਨਾਲ ਚਿਹਰੇ ‘ਤੇ ਲਗਾ ਸਕਦੇ ਹੋ ਅਤੇ 15 ਤੋਂ 20 ਮਿੰਟ ਲਈ ਛੱਡ ਸਕਦੇ ਹੋ, ਜੋ ਤੁਹਾਡੇ ਚਿਹਰੇ ਲਈ ਬਹੁਤ ਫਾਇਦੇਮੰਦ ਸਾਬਤ ਹੋਵੇਗਾ ਇਸ ਤੋਂ ਇਲਾਵਾ ਤੁਸੀਂ ਮੁਲਤਾਨੀ ਮਿੱਟੀ ‘ਚ ਚੌਲਾਂ ਦਾ ਪਾਣੀ ਮਿਲਾ ਕੇ ਵੀ ਲਗਾ ਸਕਦੇ ਹੋ। ਡਾ. ਅਕਾਂਕਸ਼ਾ ਨੇ ਦੱਸਿਆ ਕਿ ਚੌਲਾਂ ਦਾ ਪਾਣੀ ਸਾਡੇ ਚਿਹਰੇ ਲਈ ਕੁਦਰਤੀ ਕਲਿੰਜ਼ਰ ਦਾ ਕੰਮ ਕਰਦਾ ਹੈ, ਜਿਸ ਨਾਲ ਸਾਡੀ ਸਕਿਨ ‘ਤੇ ਜਮ੍ਹਾਂ ਹੋਈ ਗੰਦਗੀ ਸਾਫ਼ ਹੋ ਜਾਂਦੀ ਹੈ। ਇਸ ਤੋਂ ਇਲਾਵਾ ਇਹ ਸਾਡੇ ਚਿਹਰੇ ਦੇ ਦਾਗ-ਧੱਬੇ ਅਤੇ ਝੁਰੜੀਆਂ ਨੂੰ ਵੀ ਦੂਰ ਕਰਦਾ ਹੈ। ਚੰਬਲ ਤੋਂ ਪੀੜਤ ਲੋਕ ਵੀ ਚੌਲਾਂ ਦੇ ਪਾਣੀ ਦੀ ਵਰਤੋਂ ਕਰ ਸਕਦੇ ਹਨ, ਜਿਸ ਨਾਲ ਖੁਜਲੀ ਅਤੇ ਸੋਜ ਦੂਰ ਹੋ ਜਾਵੇਗੀ ਅਤੇ ਤੁਹਾਡਾ ਚਿਹਰਾ ਚਮਕਦਾਰ ਹੋ ਜਾਵੇਗਾ।
(Disclaimer: ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ ‘ਤੇ ਅਧਾਰਿਤ ਹਨ। ਨਿਊਜ਼ 18 ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ।)