4 ਵਾਰ ਯੂਰੋ ਕੱਪ ਜਿੱਤਣ ਵਾਲਾ ਪਹਿਲਾ ਦੇਸ਼ ਬਣਿਆ ਸਪੇਨ

ਯੂਰੋ ਕੱਪ 2024 ਦਾ ਫਾਈਨਲ 15 ਜੁਲਾਈ ਨੂੰ ਜਰਮਨੀ ਦੇ ਬਰਲਿਨ ਵਿੱਚ ਸਪੇਨ ਅਤੇ ਇੰਗਲੈਂਡ ਵਿਚਾਲੇ ਖੇਡਿਆ ਗਿਆ। ਦੋਵਾਂ ਟੀਮਾਂ ਵਿਚਾਲੇ ਰੋਮਾਂਚਕ ਮੈਚ ਖੇਡਿਆ ਗਿਆ ਪਰ ਅੰਤ ਵਿੱਚ ਸਪੇਨ ਜਿੱਤ ਗਿਆ। ਸਪੇਨ ਨੇ ਫਾਈਨਲ ਮੈਚ 2-1 ਨਾਲ ਜਿੱਤਿਆ। 12 ਸਾਲ ਦੇ ਲੰਬੇ ਸਮੇਂ ਬਾਅਦ ਸਪੇਨ ਨੇ ਯੂਰੋ ਚੈਂਪੀਅਨਸ਼ਿਪ ਜਿੱਤੀ। ਸਪੇਨ ਨੇ ਚੌਥੀ ਵਾਰ ਯੂਰੋ ਕੱਪ ਦਾ ਖਿਤਾਬ ਜਿੱਤਿਆ ਹੈ। ਅੱਜ ਤੱਕ ਕਿਸੇ ਹੋਰ ਟੀਮ ਨੇ ਇੰਨੀ ਵਾਰ ਯੂਰੋ ਕੱਪ ਨਹੀਂ ਜਿੱਤਿਆ ਹੈ।

2020 ਯੂਰੋ ਕੱਪ ਦੇ ਫਾਈਨਲ ‘ਚ ਹਾਰਨ ਤੋਂ ਬਾਅਦ ਇੰਗਲੈਂਡ ਨੂੰ ਹੁਣ 2024 ਦੇ ਯੂਰੋ ਕੱਪ ਦੇ ਫਾਈਨਲ ‘ਚ ਵੀ ਹਾਰ ਦਾ ਸਾਹਮਣਾ ਕਰਨਾ ਪਿਆ। ਇੰਗਲੈਂਡ ਹੁਣ ਤੱਕ ਯੂਰੋ ਚੈਂਪੀਅਨਸ਼ਿਪ ਜਿੱਤਣ ਵਿੱਚ ਨਾਕਾਮ ਰਿਹਾ ਹੈ, ਸਪੇਨ ਨੇ 47ਵੇਂ ਮਿੰਟ ਵਿੱਚ ਪਹਿਲਾ ਗੋਲ ਕੀਤਾ। ਸਪੇਨ ਅਤੇ ਇੰਗਲੈਂਡ ਵਿਚਾਲੇ ਯੂਰੋ ਕੱਪ 2024 ਦੇ ਫਾਈਨਲ ਦਾ ਪਹਿਲਾ ਅੱਧ ਬਹੁਤ ਹੌਲੀ ਰਿਹਾ। ਦੋਵੇਂ ਟੀਮਾਂ ਗੋਲ ਕਰਨ ਵਿੱਚ ਨਾਕਾਮ ਰਹੀਆਂ ਪਰ ਦੂਜੇ ਹਾਫ ਦੀ ਸ਼ੁਰੂਆਤ ‘ਚ ਸਪੇਨ ਨੇ ਲੀਡ ਲੈ ਲਈ। ਮੈਚ ਦੇ 47ਵੇਂ ਮਿੰਟ ਵਿੱਚ ਨਿਕੋ ਵਿਲੀਅਮਜ਼ ਨੇ ਸ਼ਾਨਦਾਰ ਗੋਲ ਕਰਕੇ ਸਪੇਨ ਨੂੰ ਬੜ੍ਹਤ ਦਿਵਾਈ। ਬਾਰਸੀਲੋਨਾ ਲਈ ਖੇਡਣ ਵਾਲੇ ਨੌਜਵਾਨ ਸਟਾਰ ਲਾਮਿਨ ਯਾਮਲ ਨੇ ਨਿਕੋ ਨੂੰ ਸ਼ਾਨਦਾਰ ਸਹਾਇਤਾ ਦਿੱਤੀ। ਇਸ ਤੋਂ ਬਾਅਦ ਨਿਕੋ ਨੇ ਪਹਿਲੇ ਟੱਚ ‘ਤੇ ਉਲਟੇ ਪੈਰ ਨਾਲ ਗੇਂਦ ਨੂੰ ਹੇਠਾਂ ਵੱਲ ਰੱਖ ਕੇ ਸ਼ਾਨਦਾਰ ਗੋਲ ਕੀਤਾ।

ਸਾਂਝਾ ਕਰੋ

ਪੜ੍ਹੋ

ਵਿਧਾਇਕ ਅਤੇ ਸਾਬਕਾ ਆਈਪੀਐਸ ਕੁੰਵਰ ਵਿਜੇ ਪ੍ਰਤਾਪ

ਅੰਮ੍ਰਿਤਸਰ ਉਤਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ...