ਮੌਸਮੀ ਬਿਮਾਰੀਆਂ ਤੋਂ ਬਚਣ ਲਈ ਹੋਮਿਓਪੈਥੀ ਦਾ ਇਲਾਜ ਹੈ ਮਦਦਗਾਰ

ਹੋਮਿਓਪੈਥੀ ਇਲਾਜ ਡਾਕਟਰ ਅਮਰ ਕਵੀਰਾਜ ਮੁਤਾਬਕ ਬਰਸਾਤ ਦੇ ਮੌਸਮ ‘ਚ ਬਿਮਾਰੀਆਂ ਦਾ ਖ਼ਤਰਾ ਕਾਫ਼ੀ ਵਧ ਜਾਂਦਾ ਹੈ। ਖਾਸ ਕਰਕੇ ਬੱਚਿਆਂ ਤੇ ਬਜ਼ੁਰਗਾਂ ਨੂੰ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ। ਇਸ ਲਈ ਸਾਨੂੰ ਡਾਕਟਰ ਤੋਂ ਇਲਾਜ ਕਰਵਾਉਣ ਦੇ ਨਾਲ-ਨਾਲ ਜਾਗਰੂਕ ਹੋਣਾ ਚਾਹੀਦਾ ਹੈ ਕਿ ਅਸੀਂ ਬਿਮਾਰੀਆਂ ਤੋਂ ਕਿਵੇਂ ਬਚ ਸਕਦੇ ਹਾਂ। ਇਸ ਮੌਸਮ ‘ਚ ਜ਼ੁਕਾਮ, ਖਾਂਸੀ, ਦਸਤ, ਉਲਟੀਆਂ, ਬੁਖਾਰ ਆਦਿ ਦੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਇਸ ਮੌਸਮ ‘ਚ ਡੇਂਗੂ ਤੇ ਮਲੇਰੀਆ ਵਰਗੀਆਂ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਦਾ ਵੀ ਖਤਰਾ ਬਣਿਆ ਰਹਿੰਦਾ ਹੈ। ਇਸ ਲਈ ਸਾਨੂੰ ਘਰ ਦੇ ਅੰਦਰ ਤੇ ਆਲੇ-ਦੁਆਲੇ ਕਿਤੇ ਵੀ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ। ਜੇਕਰ ਅਸੀਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੀਏ ਤਾਂ ਅਸੀਂ ਬਿਮਾਰੀਆਂ ਤੋਂ ਬਚ ਸਕਦੇ ਹਾਂ।

ਇਨ੍ਹਾਂ ਬਿਮਾਰੀਆਂ ਦਾ ਇਲਾਜ ਹੋਮਿਓਪੈਥੀ ਮੈਡੀਕਲ ਪ੍ਰਣਾਲੀ ‘ਚ ਵੀ ਉਪਲਬਧ ਹੈ ਪਰ ਲੋਕਾਂ ‘ਚ ਇਹ ਗਲਤ ਧਾਰਨਾ ਹੈ ਕਿ ਇਸ ਇਲਾਜ ਤੋਂ ਮਰੀਜ਼ ਨੂੰ ਠੀਕ ਹੋਣ ‘ਚ ਸਮਾਂ ਲੱਗਦਾ ਹੈ। ਅਜਿਹਾ ਕੁਝ ਵੀ ਨਹੀਂ ਹੁੰਦਾ ਹੈ। ਜੇਕਰ ਦਵਾਈਆਂ ਦੀ ਚੋਣ ਸਹੀ ਢੰਗ ਨਾਲ ਕੀਤੀ ਜਾਵੇ ਤਾਂ ਇਸ ਵਿਧੀ ਨਾਲ ਇਲਾਜ ਕਰ ਕੇ ਮਰੀਜ਼ ਨੂੰ ਜਲਦ ਰਾਹਤ ਮਿਲਦੀ ਹੈ। ਇਸ ਵਿਚ ਕਿਸੇ ਵੀ ਬਿਮਾਰੀ ਦਾ ਇੱਕੋ ਜਿਹਾ ਇਲਾਜ ਨਹੀਂ ਕੀਤਾ ਜਾਂਦਾ। ਹਰ ਬਿਮਾਰੀ ਦਾ ਇਲਾਜ ਲੱਛਣਾਂ ਨੂੰ ਜਾਣ ਕੇ ਕੀਤਾ ਜਾਂਦਾ ਹੈ। ਜੇਕਰ ਸਿਰ ‘ਚ ਵੀ ਦਰਦ ਹੋਵੇ ਤਾਂ ਇਸ ਦਾ ਕਾਰਨ ਜਾਣਨ ਤੋਂ ਬਾਅਦ ਮਰੀਜ਼ਾਂ ਨੂੰ ਵੱਖ-ਵੱਖ ਦਵਾਈਆਂ ਦਿੱਤੀਆਂ ਜਾਂਦੀਆਂ ਹਨ।

ਸਾਂਝਾ ਕਰੋ

ਪੜ੍ਹੋ

ਸੰਪਾਦਕੀ : ਪੰਜਾਬੀ ਕਾਨਫਰੰਸਾਂ ਦਾ ਪੰਜਾਬੀ ਲਈ

       ਵਿਸ਼ਵ ਪੱਧਰ ‘ਤੇ ਅਮਰੀਕਾ,ਕਨੇਡਾ,ਭਾਰਤ,ਪਾਕਿਸਤਾਨ ‘ਚ ਪੰਜਾਬੀ ਬੋਲੀ...