ਬਾਰਬੋਰਾ ਕ੍ਰੇਸੀਕੋਵਾ ਬਣੀ ਵਿੰਬਲਡਨ ਚੈਂਪੀਅਨ

ਲੰਡਨ, 14 ਜੁਲਾਈ ਚੈੱਕ ਗਣਰਾਜ ਦੀ ਬਾਰਬਰਾ ਕ੍ਰੇਸੀਕੋਵਾ ਨੇ ਅੱਜ ਮਹਿਲਾ ਸਿੰਗਲਜ਼ ਦੇ ਫਾਈਨਲ ’ਚ ਇਟਲੀ ਦੀ ਜੈਸਮੀਨ ਪਾਓਲਿਨੀ ਨੂੰ 6-2, 2-6, 6-4 ਨਾਲ ਹਰਾ ਕੇ ਵਿੰਬਲਡਨ ਖਿਤਾਬ ਅਤੇ ਆਪਣੀ ਦੂਜੀ ਗਰੈਂਡਸਲੈਮ ਟਰਾਫੀ ਜਿੱਤ ਲਈ ਹੈ। ਉਹ ਮਹਿਲਾ ਡਬਲਜ਼ ਵਿੱਚ ਸੱਤ ਗਰੈਂਡਸਲੈਮ ਖ਼ਿਤਾਬ ਜਿੱਤ ਚੁੱਕੀ ਹੈ। 28 ਸਾਲਾ ਕ੍ਰੇਸੀਕੋਵਾ ਨੇ 2021 ਵਿੱਚ ਫਰੈਂਚ ਓਪਨ ’ਚ ਆਪਣਾ ਪਹਿਲਾ ਗਰੈਂਡਸਲੈਮ ਖਿਤਾਬ ਜਿੱਤਿਆ ਸੀ। ਇਸ ਸੀਜ਼ਨ ਵਿੱਚ ਪਿੱਠ ਦੀ ਸੱਟ ਕਾਰਨ ਉਹ ਆਲ ਇੰਗਲੈਂਡ ਕਲੱਬ ਵਿੱਚ 32 ਦਰਜਾ ਪ੍ਰਾਪਤ ਖਿਡਾਰੀਆਂ ’ਚੋਂ 31ਵੇਂ ਸਥਾਨ ’ਤੇ ਰਹੀ ਸੀ। ਪਿਛਲੇ ਸਾਲ ਦਾ ਖਿਤਾਬ ਚੈੱਕ ਗਣਰਾਜ ਦੀ ਮਾਰਕੇਟਾ ਵੋਂਦ੍ਰੋਯੂਸੋਵਾ ਨੇ ਜਿੱਤਿਆ ਸੀ। ਉਸ ਵੇਲੇ ਉਹ ਗੈਰ-ਦਰਜਾ ਪ੍ਰਾਪਤ ਖਿਡਾਰਨ ਸੀ।

ਸਾਂਝਾ ਕਰੋ

ਪੜ੍ਹੋ

ਵਿਧਾਇਕ ਅਤੇ ਸਾਬਕਾ ਆਈਪੀਐਸ ਕੁੰਵਰ ਵਿਜੇ ਪ੍ਰਤਾਪ

ਅੰਮ੍ਰਿਤਸਰ ਉਤਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ...