ਸੇਬਲ ਨੇ ਪੈਰਿਸ ਡਾਇਮੰਡ ਲੀਗ ‘ਚ ਆਪਣਾ ਹੀ ਤੋੜਿਆ ਰਾਸ਼ਟਰੀ ਰਿਕਾਰਡ

ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਲੰਬੀ ਦੂਰੀ ਦੇ ਦੌੜਾਕ ਅਵਿਨਾਸ਼ ਸਾਬਲੇ ਨੇ ਐਤਵਾਰ ਨੂੰ ਪੈਰਿਸ ਡਾਇਮੰਡ ਲੀਗ ਮੁਕਾਬਲੇ ਦੇ 3000 ਮੀਟਰ ਅੜਿੱਕਾ ਦੌੜ (ਸਟੀਪਲਚੇਜ਼) ਵਿਚ ਅੱਠ ਮਿੰਟ ਅਤੇ 9.91 ਮਿੰਟ ਦਾ ਸਮਾਂ ਕੱਢ ਕੇ ਆਪਣਾ ਹੀ ਰਾਸ਼ਟਰੀ ਰਿਕਾਰਡ ਤੋੜ ਦਿੱਤਾ। ਸਾਬਲੇ ਮੁਕਾਬਲੇ ਵਿਚ ਛੇਵੇਂ ਸਥਾਨ ’ਤੇ ਰਿਹਾ। ਇਸ ਤੋਂ ਪਹਿਲਾਂ 2022 ਵਿੱਚ, ਸਾਬਲੇ ਨੇ ਅੱਠ ਮਿੰਟ 11.20 ਸਕਿੰਟ ਵਿਚ ਦੌੜ ਪੂਰੀ ਕਰਕੇ ਇਕ ਰਾਸ਼ਟਰੀ ਰਿਕਾਰਡ ਬਣਾਇਆ ਸੀ। ਇਸ ਤਰ੍ਹਾਂ ਉਸ ਨੇ ਪੈਰਿਸ ਵਿਚ ਡੇਢ ਸੈਕਿੰਡ ਤੋਂ ਬਿਹਤਰ ਸਮਾਂ ਹਾਸਲ ਕੀਤਾ।

ਕੀਨੀਆ ਦੀ ਫੇਥ ਕਿਪੀਏਗਨ ਨੇ ਔਰਤਾਂ ਦੀ 1500 ਮੀਟਰ ਦੌੜ ਤਿੰਨ ਮਿੰਟ 49.4 ਸਕਿੰਟ ਵਿਚ ਪੂਰੀ ਕਰਕੇ ਵਿਸ਼ਵ ਰਿਕਾਰਡ ਕਾਇਮ ਕੀਤਾ। ਫੇਥ ਨੇ 3 ਮਿੰਟ 49.11 ਸਕਿੰਟ ਦਾ ਆਪਣਾ ਹੀ ਪਿਛਲਾ ਰਿਕਾਰਡ ਤੋੜਿਆ, ਜੋ ਉਸਨੇ ਪਿਛਲੇ ਜੂਨ ਵਿੱਚ ਫਲੋਰੈਂਸ ਵਿਚ ਬਣਾਇਆ ਸੀ। ਮਹਿਲਾਵਾਂ ਦੇ ਉੱਚੀ ਛਾਲ ਮੁਕਾਬਲੇ ਵਿਚ ਯੂਕਰੇਨ ਦੀ ਯਾਰੋਸਲਾਵਾ ਮਾਉਚਿਕ ਨੇ 2.10 ਮੀਟਰ ਦੀ ਉਚਾਈ ਤੋਂ ਛਾਲ ਮਾਰ ਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ। 22 ਸਾਲਾ ਵਿਸ਼ਵ ਚੈਂਪੀਅਨ ਮਾਉਚਿਕ ਨੇ 1987 ਵਿੱਚ ਬੁਲਗਾਰੀਆ ਦੀ ਸਟੇਫਕਾ ਕੋਸਤਾਦਿਨੋਵਾ ਵੱਲੋਂ ਬਣਾਏ ਰਿਕਾਰਡ ਨੂੰ ਇੱਕ ਸੈਂਟੀਮੀਟਰ ਨਾਲ ਤੋੜ ਦਿੱਤਾ। ਮਾਹੁਚਿਕ ਨੇ ਟੋਕੀਓ ਓਲੰਪਿਕ ‘ਚ 2.07 ਮੀਟਰ ਨਾਲ ਕਾਂਸੀ ਦਾ ਤਗਮਾ ਜਿੱਤਿਆ ਸੀ।

ਸਾਂਝਾ ਕਰੋ

ਪੜ੍ਹੋ

ਵਿਧਾਇਕ ਅਤੇ ਸਾਬਕਾ ਆਈਪੀਐਸ ਕੁੰਵਰ ਵਿਜੇ ਪ੍ਰਤਾਪ

ਅੰਮ੍ਰਿਤਸਰ ਉਤਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ...