ਘੰਟਿਆਂਬੱਧੀ ਇੱਕੋ ਜਗ੍ਹਾ ਬੈਠ ਕੇ ਕੰਮ ਕਰਨ ਨਾਲ ਹੋ ਰਹੀ ਲੱਕ ਤੇ ਗਰਦਨ ‘ਚ ਦਰਦ

ਅੱਜਕੱਲ੍ਹ ਲੋਕਾਂ ‘ਚ ਜੋੜਾਂ ਦੇ ਦਰਦ ਦੀ ਸਮੱਸਿਆ ਦੇ ਮਾਮਲੇ ਵਧ ਰਹੇ ਹਨ। ਗੋਡਿਆਂ, ਰੀੜ੍ਹ ਦੀ ਹੱਡੀ, ਗਰਦਨ, ਕਮਰ ਤੇ ਚੂਲੇ ਦੀ ਹੱਡੀ ‘ਚ ਦਰਦ ਦੀ ਸਮੱਸਿਆ ਹੁਣ ਆਮ ਹੋ ਗਈ ਹੈ। ਵਧਦੀ ਉਮਰ ਦੇ ਨਾਲ ਇਹ ਸਮੱਸਿਆਵਾਂ ਆਮ ਸਨ ਪਰ ਹੁਣ ਨੌਜਵਾਨ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ। ਇਸ ਦੇ ਕਈ ਕਾਰਨ ਹਨ, ਪਰ ਮੁੱਖ ਕਾਰਨ ਜ਼ਿਆਦਾਤਰ ਨੌਜਵਾਨਾਂ ਦੀ ਵਿਗੜੀ ਹੋਈ ਜੀਵਨਸ਼ੈਲੀ, ਉਨ੍ਹਾਂ ਦੇ ਬੈਠਣ ਤੇ ਕੰਮ ਕਰਨ ਦਾ ਗਲਤ ਤਰੀਕਾ ਤੇ ਕਸਰਤ ਤੋਂ ਦੂਰੀ ਹੈ। ਹਾਲਾਤ ਇੰਨੇ ਗੰਭੀਰ ਹੁੰਦੇ ਜਾ ਰਹੇ ਹਨ ਕਿ ਨੌਜਵਾਨਾਂ ਨੂੰ ਹੁਣ ਕਮਰ ਜਾਂ ਗੋਡੇ ਬਦਲਵਾਉਣੇ ਪੈ ਰਹੇ ਹਨ। ਜੇੇਕਰ ਨੌਜਵਾਨ ਇਨ੍ਹਾਂ ਸਮੱਸਿਆਵਾਂ ਤੋਂ ਬਚਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਹਰ 45 ਮਿੰਟ ‘ਚ ਬਾਡੀ ਸਟਰੈਚਿੰਗ ਤੇ ਕਸਰਤ ਨੂੰ ਆਪਣੀ ਰੁਟੀਨ ‘ਚ ਸ਼ਾਮਲ ਕਰਨਾ ਚਾਹੀਦਾ ਹੈ। ਸ਼ਹਿਰ ‘ਚ ਹੋਈ ਮੱਧ ਪ੍ਰਦੇਸ਼ ਆਰਥਰੋਪਲਾਸਟੀ ਕਾਨਫਰੰਸ MAC-2024 ‘ਚ ਮਾਹਿਰਾਂ ਨੇ ਇਹ ਗੱਲ ਕਹੀ। ਇੰਡੀਅਨ ਆਰਥੋਪੈਡਿਕ ਐਸੋਸੀਏਸ਼ਨ ਦੇ ਐਮਪੀ ਚੈਪਟਰ ਤੇ ਐਸੋਸੀਏਸ਼ਨ ਆਫ ਆਰਥੋਪੈਡਿਕ ਸਰਜਨ, ਇੰਦੌਰ ਵੱਲੋਂ ਕਰਵਾਈ ਦੋ ਰੋਜ਼ਾ ਕਾਨਫਰੰਸ ਦੇ ਦੂਜੇ ਤੇ ਆਖਰੀ ਦਿਨ ਐਤਵਾਰ ਨੂੰ ਦੇਸ਼ ਭਰ ਤੋਂ ਆਏ ਆਰਥੋਪੈਡਿਕ ਸਰਜਨ ਨੇ ਨੌਜਵਾਨਾਂ ਨੂੰ ਹੋ ਰਹੀਆਂ ਹੱਡੀਆਂ ਨਾਲ ਸੰਬੰਧਤ ਸਮੱਸਿਆਵਾਂ ਤੇ ਉਸ ਦੇ ਇਲਾਜ ਬਾਰੇ ਚਰਚਾ ਕੀਤੀ।

ਸਾਂਝਾ ਕਰੋ

ਪੜ੍ਹੋ

ਸੰਪਾਦਕੀ : ਪੰਜਾਬੀ ਕਾਨਫਰੰਸਾਂ ਦਾ ਪੰਜਾਬੀ ਲਈ

       ਵਿਸ਼ਵ ਪੱਧਰ ‘ਤੇ ਅਮਰੀਕਾ,ਕਨੇਡਾ,ਭਾਰਤ,ਪਾਕਿਸਤਾਨ ‘ਚ ਪੰਜਾਬੀ ਬੋਲੀ...