ਰਾਜਾਵਤ ਨੇ ਦੁਨੀਆ ਦੇ ਚੌਥੇ ਨੰਬਰ ਦੇ ਖਿਡਾਰੀ ਐਂਡਰਸ ਨੂੰ ਹਰਾਇਆ

ਭਾਰਤ ਦੇ ਬੈਡਮਿੰਟਨ ਖਿਡਾਰੀ ਪ੍ਰਿਯਾਂਸ਼ੂ ਰਾਜਾਵਤ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਸਿਖਰਲਾ ਦਰਜਾ ਪ੍ਰਾਪਤ ਅਤੇ ਦੁਨੀਆ ਦੇ ਚੌਥੇ ਨੰਬਰ ਦੇ ਖਿਡਾਰੀ ਡੈਨਮਾਰਕ ਦੇ ਐਂਡਰਸ ਅੰਟੋਨਸੇਨ ਨੂੰ ਹਰਾ ਕੇ ਕੈਨੇਡਾ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਸੈਮਫਾਈਨਲ ਵਿੱਚ ਜਗ੍ਹਾ ਬਣਾਈ। ਵਿਸ਼ਵ ਵਿੱਚ 39ਵੇਂ ਨੰਬਰ ਦੇ ਖਿਡਾਰੀ ਰਾਜਾਵਤ ਨੇ ਸ਼ੁੱਕਰਵਾਰ ਰਾਤ ਇੱਕ ਘੰਟਾ 19 ਮਿੰਟ ਤੱਕ ਚੱਲੇ ਕੁਆਰਟਰ ਫਾਈਨਲ ਮੈਚ ’ਚ ਅੰਟੋਨਸੇਨ ਨੂੰ 21-11, 17-21, 21-19 ਨਾਲ ਹਰਾਇਆ। ਹਾਲਾਂਕਿ ਟਰੀਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਭਾਰਤੀ ਮਹਿਲਾ ਡਬਲਜ਼ ਜੋੜੀ ਕੁਆਰਟਰ ਫਾਈਨਲ ’ਚ ਅੱਗੇ ਨਹੀਂ ਵਧ ਸਕੀ। ਇਹ ਤੀਜਾ ਦਰਜਾ ਪ੍ਰਾਪਤ ਚੀਨੀ ਤਾਇਪੇ ਦੀ ਜੋੜੀ ਪੇਈ ਸ਼ਾਨ ਹਸੀਹ ਅਤੇ ਐੱਨ-ਤਜ਼ੂ ਹੁੰਗ ਤੋਂ 18-21, 21-19, 16-21 ਨਾਲ ਹਾਰ ਗਈ। ਰਾਜਾਵਤ ਨੇ ਅੰਟੋਨਸੇਨ ਨੂੰ ਹਰਾ ਕੇ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ।

ਸਾਂਝਾ ਕਰੋ

ਪੜ੍ਹੋ

ਵਿਧਾਇਕ ਅਤੇ ਸਾਬਕਾ ਆਈਪੀਐਸ ਕੁੰਵਰ ਵਿਜੇ ਪ੍ਰਤਾਪ

ਅੰਮ੍ਰਿਤਸਰ ਉਤਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ...