ਅਕਸਰ ਦੇਖਿਆ ਜਾਂਦਾ ਹੈ ਕਿ ਅਧਰੰਗ ਦਾ ਦੌਰਾ ਪੈਣ ਤੋਂ ਬਾਅਦ ਮਰੀਜ਼ ਨੂੰ ਹਸਪਤਾਲ ਲਿਜਾਣ ‘ਚ ਦੇਰ ਹੋ ਜਾਂਦੀ ਹੈ। ਇਸ ਵਜ੍ਹਾ ਨਾਲ ਮਰੀਜ਼ ਨੂੰ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਉਹ ਜ਼ਿੰਦਗੀ ਭਰ ਅਧਰੰਗ ਨਾਲ ਪੀੜਤ ਰਹਿੰਦਾ ਹੈ। ਅਧਰੰਗ ਹੋਣ ‘ਤੇ ਮਰੀਜ਼ ਨੂੰ ਸਾਢੇ ਚਾਰ ਘੰਟੇ ਦੇ ਅੰਦਰ ਇਲਾਜ ਦੇਣਾ ਜ਼ਰੂਰੀ ਹੁੰਦਾ ਹੈ। ਇਸ ਲਈ ਜਿਵੇਂ ਹੀ ਅਧਰੰਗ ਦੇ ਲੱਛਣ ਦਿਖਾਈ ਦੇਣ ਲੱਗਣ, ਮਰੀਜ਼ ਨੂੰ ਤੁਰੰਤ ਹਸਪਤਾਲ ਲੈ ਜਾਣਾ ਬਿਹਤਰ ਹੁੰਦਾ ਹੈ। ਇਸ ਮਿਆਦ ‘ਚ ਪਹੁੰਚਣ ‘ਤੇ ਮਰੀਜ਼ ਦੇ ਠੀਕ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਬ੍ਰੇਨ ਸਟ੍ਰੋਕ ਤੇ ਅਧਰੰਗ ਦੇ ਮਾਹਿਰ ਡਾਕਟਰ ਮਨੀਸ਼ ਗੋਇਲ ਤੋਂ ਜਾਣਦੇ ਹਾਂ ਅਧਰੰਗ ਕੀ ਹੁੰਦਾ ਹੈ ਤੇ ਇਸਦੇ ਲੱਛਣ ਕੀ ਹਨ।
ਅਧਰੰਗ ਦੀ ਸਮੱਸਿਆ ਦੋ ਤਰ੍ਹਾਂ ਨਾਲ ਹੋ ਸਕਦੀ ਹੈ। ਇਕ ਸਟ੍ਰੋਕ, ਜਿਸ ਵਿਚ ਖ਼ੂਨ ਦਿਮਾਗ ਤਕ ਪਹੁੰਚਣਾ ਬੰਦ ਹੋ ਜਾਂਦਾ ਹੈ। ਦੂਜਾ ਹੈਮਰੇਜ, ਜਿਸ ਵਿਚ ਦਿਮਾਗ ਦੀਆਂ ਨਾੜੀਆਂ ਫਟ ਜਾਂਦੀਆਂ ਹਨ। ਜੇਕਰ ਅਸੀਂ ਸਟ੍ਰੋਕ ਦੀ ਗੱਲ ਕਰੀਏ ਤਾਂ ਇਸ ਵਿੱਚ TIA (Transient Ischemic Attack) ਸ਼ਾਮਲ ਹੁੰਦਾ ਹੈ, ਜੋ 24 ਤੋਂ 48 ਘੰਟਿਆਂ ਦੇ ਅੰਦਰ ਆਉਂਦਾ ਹੈ। ਇਸ ਦੀ ਸ਼ਿਕਾਇਤ ਕਈ ਮਰੀਜ਼ਾਂ ‘ਚ ਦੇਖਣ ਨੂੰ ਮਿਲਦੀ ਹੈ। ਇਸ ਲਈ ਅਟੈਕ ਤੋਂ ਬਾਅਦ ਸਰੀਰ ‘ਚ ਹੋਣ ਵਾਲੇ ਬਦਲਾਅ ਤੇ ਲੱਛਣਾਂ ਨੂੰ ਸਮਝਣਾ ਮਹੱਤਵਪੂਰਨ ਹੈ।
ਹੱਥਾਂ ਦਾ ਲਗਾਤਾਰ ਕੰਬਣਾ ਅਧਰੰਗ ਦੀ ਨਿਸ਼ਾਨੀ ਹੈ। ਅਜਿਹੀ ਸਥਿਤੀ ‘ਚ ਜਿੰਨੀ ਜਲਦੀ ਹੋ ਸਕੇ ਡਾਕਟਰ ਨਾਲ ਸੰਪਰਕ ਕਰੋ। ਜੇਕਰ ਬਿਮਾਰੀ ਜਲਦੀ ਫੜ ਲਈ ਜਾਵੇ ਤਾਂ ਇਲਾਜ ਆਸਾਨ ਹੋਵੇਗਾ। ਜੇਕਰ ਸੌਂਦੇ ਸਮੇਂ ਸਿਰ ਵਿਚ ਅਚਾਨਕ ਝਟਕਾ ਆਉਂਦਾ ਹੈ ਤਾਂ ਇਹ ਅਧਰੰਗ ਦਾ ਲੱਛਣ ਹੋ ਸਕਦਾ ਹੈ। ਹਾਲਾਂਕਿ ਜਾਂਚ ਤੋਂ ਬਾਅਦ ਸਥਿਤੀ ਸਪੱਸ਼ਟ ਹੋ ਜਾਂਦੀ ਹੈ। ਜੇਕਰ ਖੂਨ ਦੀ ਸਪਲਾਈ ਬਰਾਬਰ ਨਹੀਂ ਹੋ ਰਹੀ ਜਾਂ ਨਸਾਂ ‘ਚ ਕੋਈ ਸਮੱਸਿਆ ਹੈ ਤਾਂ ਅਧਰੰਗ ਦਾ ਖ਼ਤਰਾ ਹੋ ਸਕਦਾ ਹੈ।