ਦੱਖਣੀ ਅਫਰੀਕਾ ਪਹਿਲੀ ਵਾਰ ਪਹੁੰਚੀ ਫਾਈਨਲ ’ਚ

ਦੱਖਣੀ ਅਫਰੀਕਾ ਅੱਜ ਇੱਥੇ ਅਫ਼ਗਾਨਿਸਤਾਨ ਨੂੰ ਨੌਂ ਵਿਕਟਾਂ ਨਾਲ ਹਰਾ ਕੇ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚ ਗਿਆ ਹੈ ਜਿੱਥੇ ਉਸ ਦਾ ਮੁਕਾਬਲਾ ਭਾਰਤ ਜਾਂ ਇੰਗਲੈਂਡ ਨਾਲ ਹੋਵੇਗਾ। ਪਹਿਲੀ ਵਾਰ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਪੁੱਜੀ ਅਫ਼ਗਾਨਿਸਤਾਨ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ 11.5 ਓਵਰਾਂ ਵਿੱਚ 56 ਦੌੜਾਂ ’ਤੇ ਆਊਟ ਹੋ ਗਈ। ਦੱਖਣੀ ਅਫਰੀਕਾ ਨੇ ਕੁਇੰਟਨ ਡੀਕਾਕ ਦਾ ਵਿਕਟ ਜਲਦੀ ਗੁਆਉਣ ਦੇ ਬਾਵਜੂਦ ਇਹ ਟੀਚਾ 8.5 ਓਵਰਾਂ ਵਿੱਚ 60 ਦੌੜਾਂ ਬਣਾ ਕੇ ਪੂਰਾ ਕਰ ਲਿਆ।

ਰੀਜ਼ਾ ਹੈਂਡਰਿਕਸ 29 ਦੌੜਾਂ ਬਣਾ ਕੇ ਅਤੇ ਕਪਤਾਨ ਐਡਨ ਮਾਰਕਰਾਮ 23 ਦੌੜਾਂ ਬਣਾ ਕੇ ਨਾਬਾਦ ਰਹੇ। ਦੱਖਣੀ ਅਫਰੀਕਾ ਨੇ ਬਿਹਤਰੀਨ ਗੇਂਦਬਾਜ਼ੀ ਕੀਤੀ। ਮਾਰਕੋ ਜੈਨਸਨ ਨੇ 16 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ, ਜਦਕਿ ਕੈਗਿਸੋ ਰਬਾਡਾ ਨੇ 14 ਅਤੇ ਐਨਰਿਚ ਨਾਰਕੀਆ ਨੇ ਸੱਤ ਦੌੜਾਂ ਦੇ ਕੇ ਦੋ-ਦੋ ਵਿਕਟਾਂ ਝਟਕਾਈਆਂ। ਪਾਵਰਪਲੇਅ ਦੌਰਾਨ ਇੱਕ ਸਮੇਂ ਅਫਗਾਨਿਸਤਾਨ ਦਾ ਸਕੋਰ ਪੰਜ ਵਿਕਟਾਂ ’ਤੇ 28 ਦੌੜਾਂ ਸੀ। ਅਫ਼ਗਾਨ ਟੀਮ ਨੇ ਆਪਣੀ ਸਾਰੀ ਊਰਜਾ ਸੈਮੀਫਾਈਨਲ ਤੱਕ ਪਹੁੰਚਣ ’ਤੇ ਝੋਕ ਦਿੱਤੀ ਸੀ। ਹਾਲਾਂਕਿ ਦੱਖਣੀ ਅਫਰੀਕਾ ਦੇ ਗੇਂਦਬਾਜ਼ਾਂ ਸਾਹਮਣੇ ਉਨ੍ਹਾਂ ਦੇ ਬੱਲੇਬਾਜ਼ ਟਿਕ ਨਹੀਂ ਸਕੇ ਅਤੇ ਟੀਮ ਆਪਣੇ ਘੱਟ ਤੋਂ ਘੱਟ ਸਕੋਰ ’ਤੇ ਆਊਟ ਹੋ ਗਈ।

ਸਾਂਝਾ ਕਰੋ

ਪੜ੍ਹੋ

ਵਿਧਾਇਕ ਅਤੇ ਸਾਬਕਾ ਆਈਪੀਐਸ ਕੁੰਵਰ ਵਿਜੇ ਪ੍ਰਤਾਪ

ਅੰਮ੍ਰਿਤਸਰ ਉਤਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ...