ਫੀ ਪੀਣ ਨਾਲ 60% ਤਕ ਘੱਟ ਸਕਦੈ ਮੌਤ ਦਾ ਖ਼ਤਰਾ

ਬੀਐਮਸੀ ਪਬਲਿਕ ਹੈਲਥ ਜਰਨਲ ‘ਚ ਪ੍ਰਕਾਸ਼ਿਤ ਇਸ ਅਧਿਐਨ ‘ਚ ਕੌਫੀ ਪੀਣ ਦੇ ਪ੍ਰਭਾਵਾਂ (Coffee Health Benefits) ਬਾਰੇ ਦੱਸਿਆ ਗਿਆ ਹੈ ਜਿਸ ਵਿਚ ਉਨ੍ਹਾਂ ਲੋਕਾਂ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ ਹੈ, ਜੋ ਭੋਜਨ ਦੀ ਘਾਟ ਕਾਰਨ ਘੰਟਿਆਂਬੱਧੀ ਇਕ ਥਾਂ ਬੈਠਣ ਲਈ ਮਜਬੂਰ ਹੁੰਦੇ ਹਨ। ਅਮਰੀਕੀ ਬਾਲਗਾਂ ‘ਤੇ ਕੀਤੇ ਗਏ ਇਸ ਅਧਿਐਨ ਨੂੰ ਕਈ ਤਰੀਕਿਆਂ ਨਾਲ ਬਹੁਤ ਖਾਸ ਮੰਨਿਆ ਜਾਂਦਾ ਹੈ ਅਤੇ ਕੌਫੀ ਦੇ ਸ਼ੌਕੀਨਾਂ ਲਈ ਇਹ ਇਕ ਚੰਗੀ ਖਬਰ ਬਣ ਕੇ ਸਾਹਮਣੇ ਆਇਆ ਹੈ।ਇਸ ਅਧਿਐਨ ‘ਚ 10 ਹਜ਼ਾਰ ਤੋਂ ਵੱਧ ਅਮਰੀਕੀ ਬਾਲਗ ਸ਼ਾਮਲ ਸਨ, ਜੋ ਕੌਫੀ ਪੀਣ ਤੋਂ ਬਾਅਦ ਘੰਟਿਆਂਬੱਧੀ ਕੰਮ ਕਰਦੇ ਸਨ। ਅਧਿਐਨ ‘ਚ ਸਾਹਮਣੇ ਆਇਆ ਕਿ ਕੌਫੀ ਪੀਣ ਵਾਲਿਆਂ ਦੇ ਮੁਕਾਬਲੇ ਕੌਫੀ ਨਾ ਪੀਣ ਵਾਲੇ ਲੋਕਾਂ ਦੀ ਸਾਰੀਆਂ ਵਜ੍ਹਾ ਨਾਲ ਮੌਤ ਦੀ ਸੰਭਾਵਨਾ ਲਗਪਗ 1.6 ਗੁਣਾ ਜ਼ਿਆਦਾ ਸੀ। ਉੱਥੇ ਹੀ, ਜੋ ਲੋਕ ਦਿਨ ਦਾ ਜ਼ਿਆਦਾ ਸਮਾਂ ਇੱਕੋ ਜਗ੍ਹਾ ਬੈਠ ਕੇ ਬਿਤਾਉਂਦੇ ਹਨ ਤੇ ਕੌਫੀ ਨਹੀਂ ਪੀਂਦੇ ਹਨ, ਉਨ੍ਹਾਂ ਨੂੰ ਮੌਤ ਦਾ ਜੋਖ਼ਮ 60 ਫ਼ੀਸਦ ਤਕ ਜ਼ਿਆਦਾ ਰਹਿੰਦਾ ਹੈ।

ਅਧਿਐਨ ‘ਚ ਸੁਝਾਅ ਦਿੱਤਾ ਗਿਆ ਹੈ ਕਿ ਕੌਫੀ ਪੀਣ ਨਾਲ ਉਨ੍ਹਾਂ ਲੋਕਾਂ ‘ਚ ਮੌਤ ਦਰ ਦੇ ਜੋਖ਼ਮ ਨੂੰ ਘਟਾਇਆ ਜਾ ਸਕਦਾ ਹੈ ਜੋ ਆਪਣਾ ਜ਼ਿਆਦਾਤਰ ਸਮਾਂ ਇਕ ਜਗ੍ਹਾ ‘ਤੇ ਬੈਠ ਕੇ ਬਿਤਾਉਂਦੇ ਹਨ। ਲੰਬੇ ਸਮੇਂ ਤਕ ਇਕੋ ਜਗ੍ਹਾ ‘ਤੇ ਕੰਮ ਕਰਦੇ ਹੋਏ ਆਪਣੇ ਸਰੀਰ ਨੂੰ ਕਿਰਿਆਸ਼ੀਲ ਰੱਖਣ ਲਈ ਲੋਕ ਕੌਫੀ ਪੀਣਾ ਪਸੰਦ ਕਰਦੇ ਹਨ। ਅਧਿਐਨ ਨੇ ਦਿਖਾਇਆ ਹੈ ਕਿ ਇਸ ਵਿਚ ਮੌਜੂਦ ਐਂਟੀਆਕਸੀਡੈਂਟ ਤੇ ਐਂਟੀ-ਇੰਫਲੇਮੇਟਰੀ ਗੁਣ ਗੈਰ-ਸਿਹਤਮੰਦ ਜੀਵਨਸ਼ੈਲੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਵੀ ਘਟਾਉਂਦੇ ਹਨ। ਇਕ ਦਿਨ ਵਿਚ 2 ਕੱਪ ਕੌਫੀ ਨਾ ਸਿਰਫ ਤੁਹਾਡੇ ਦਿਮਾਗ ਨੂੰ ਸੁਧਾਰਦੀ ਹੈ ਬਲਕਿ ਮੌਤ ਦਰ ਦਾ ਜੋਖ਼ਮ ਵੀ ਘਟਾਉਂਦੀ ਹੈ। ਖਾਸ ਤੌਰ ‘ਤੇ ਉਨ੍ਹਾਂ ਲੋਕਾਂ ਲਈ ਜਿਨ੍ਹਾਂ ਦੀ ਸਰੀਰਕ ਗਤੀਵਿਧੀ ਬਹੁਤ ਘੱਟ ਹੈ, ਇਹ ਬਹੁਤ ਫਾਇਦੇਮੰਦ ਹੋ ਸਕਦਾ ਹੈ। ਲੰਬੇ ਸਮੇਂ ਤਕ ਇਸ ਦਾ ਸੇਵਨ ਕਰਨ ਨਾਲ ਦਿਲ ਦੇ ਰੋਗ ਤੇ ਟਾਈਪ 2 ਡਾਇਬਟੀਜ਼ ਦੇ ਖਤਰੇ ਨੂੰ ਵੀ ਘਟਾਇਆ ਜਾ ਸਕਦਾ ਹੈ।

ਸਾਂਝਾ ਕਰੋ