ਪੰਜਾਬ ਦੇ ਅਰਥਚਾਰੇ ਲਈ ਲਾਜ਼ਮੀ ਪੱਛਮੀ ਚੱਕਰਵਾਤ

ਭਾਰਤ ਵਿੱਚ ਆਉਣ ਵਾਲ਼ੇ ਸਾਰੇ ਚੱਕਰਵਾਤ ਮਾੜੇ ਨਹੀਂ ਹੁੰਦੇ ਅਤੇ ਕੁਝ ਚੱਕਰਵਾਤ ਖੇਤੀਬਾੜੀ ਅਤੇ ਇਨਸਾਨੀਅਤ ਲਈ ਅਤਿਅੰਤ ਜ਼ਰੂਰੀ ਵੀ ਹਨ। ਮਈ ਤੋਂ ਸਤੰਬਰ-ਅਕਤੂਬਰ ਵਿੱਚ ਬੰਗਾਲ ਦੀ ਖਾੜੀ ਵਿਚ ਆਉਣ ਵਾਲ਼ੇ ਚੱਕਰਵਾਤ ਕੋਰੋਮੰਡਲ ਤੱਟ ’ਤੇ ਭਾਰੀ ਵਰਖਾ ਦਾ ਕਾਰਨ ਬਣਦੇ ਹਨ, ਅਤੇ ਪੂਰਬੀ ਸੂਬਿਆਂ ਵਿੱਚ ਝੋਨੇ ਦੀ ਫ਼ਸਲ ਦੇ ਝਾੜ ਨੂੰ ਵਧਾਉਣ ਵਿੱਚ ਸਹਾਈ ਹੁੰਦੇ ਹਨ। ਮਈ ਵਿੱਚ ਆਏ ‘ਰੇਮਲ ਚੱਕਰਵਾਤ’ ਕਾਰਨ ਪੱਛਮੀ ਬੰਗਾਲ ਅਤੇ ਬੰਗਲਾਦੇਸ਼ ਵਿਚ 85 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ । ਪੰਜਾਬ ਤੇ ਬੰਗਾਲ ਦੀ ਖਾੜੀ ਵਿੱਚ ਆਉਣ ਵਾਲੇ ਊਸ਼ਣ ਖੰਡੀ ਚੱਕਰਵਾਤਾਂ ਦਾ ਕੋਈ ਸਿੱਧਾ ਅਸਰ ਤਾਂ ਨਹੀਂ ਪੈਂਦਾ, ਪਰ ਮੌਨਸੂਨੀ ਵਰਖਾ ਲਿਆਉਣ ਵਿੱਚ ਇਹ ਸਹਾਈ ਜ਼ਰੂਰ ਹੁੰਦੇ ਹਨ। ਨਵੰਬਰ ਤੋਂ ਅਪ੍ਰੈਲ ਤੱੱਕ ਰੋਮ ਸਾਗਰ ਤੋਂ ਪੈਦਾ ਹੋਣ ਵਾਲੇ ਪੱਛਮੀ ਚੱੱਕਰਵਾਤ ਊਰਜਾ ਨਾਲ ਭਰਪੂਰ ਹੁੰਦੇ ਹਨ।

ਇਹ ਚੱਕਰਵਾਤ ਹਿਮਾਲਿਆ ’ਤੇ ਬਰਫ਼ ਦੀ ਮੋਟੀ ਚਾਦਰ ਵਿਛਾ ਕੇ ਇਸ ਦੀਆਂ ਨਦੀਆਂ ਨੂੰ ਸਦਾਬਹਾਰ ਵੱਡਮੁੱਲੇ ਪਾਣੀ ਦੀ ਦਾਤ ਬਖਸ਼ਦੇ ਹਨ। ਹਾੜੀ ਦੀ ਫ਼ਸਲ ਨੂੰ ਲੋੜੀਂਦੀ ਨਮੀ ਪ੍ਰਦਾਨ ਕਰ ਕੇ ਪ੍ਰਤੀ ਏਕੜ ਝਾੜ ਨੂੰ ਵਧਾਉਣ ਲਈ ਵਰਦਾਨ ਤੋਂ ਘੱੱਟ ਨਹੀਂ। ਪਰਬਤੀ ਖੇਤਰਾਂ ’ਚ ਫੈਲੇ ਫਲਾਂ ਦੇ ਬਗ਼ੀਚੇ ਇਨ੍ਹਾਂ ਚੱੱਕਰਵਾਤਾਂ ਦੀ ਹੀ ਦੇਣ ਹਨ। ਹਰ ਲਾਲ ਜਾਂ ਸੁਨਹਿਰੀ ਸੇਬ ਜੋ ਹਿਮਾਚਲ ਪ੍ਰਦੇਸ਼ ਅਤੇ ਕਸ਼ਮੀਰ ਦੀ ਘਾਟੀ ਵਿਚ ਪੈਦਾ ਹੁੰਦੇ ਹਨ, ਨੂੰ ਲੈ ਕੇ ਮੈਦਾਨੀ ਇਲਾਕਿਆਂ ’ਚ ਵੱੱਸਦੇ ਅਵਾਮ ਤੱਕ ਪਹੁੰਚਦਾ ਕਰਨ ਵਿੱਚ ਇਨ੍ਹਾਂ ਪੱੱਛਮੀ ਚੱੱਕਰਵਾਤਾਂ ਦਾ ਵੱੱਡਾ ਹੱੱਥ ਹੈ। ਸਮੇਂ ਸਿਰ ਬਰਫ਼ਬਾਰੀ ਕਰਨਾ ਅਤੇ ਦਰੱੱਖ਼ਤਾਂ ’ਤੇ ਭੂਰ ਦੀ ਪੈਦਾਇਸ਼ ਅਤੇ ਮਗਰੋਂ ਹੋਣ ਵਾਲੀ ਸੇਬਾਂ ਦੀ ਫ਼ਸਲ ਵਾਸਤੇ ਇਨ੍ਹਾਂ ਰੋਮ ਸਾਗਰੀ ਪੱਛਮੀ ਚੱੱਕਰਵਾਤਾਂ ਦੀ ਵੱੱਡੀ ਭੂਮਿਕਾ ਹੈ।

ਇਹ ਚੱੱਕਰਵਾਤ ਪੰਜਾਬ ਵਿਚ ਕਣਕ ਦੀ ਪੈਦਾਵਾਰ ਨੂੰ ਵਧਾਉਣ ਲਈ ਕਿਸੇ ਚਮਤਕਾਰ ਤੋਂ ਘੱੱਟ ਨਹੀਂ ਹਨ। ਇਹ ਫਸਲ ਨੂੰ ਹਰਾ ਕਰਨ ਅਤੇ ਦਾਣੇ ਦਾ ਭਾਰ ਵਧਾਉਣ ਵਿੱੱਚ ਸਹਾਈ ਹੁੰਦੇ ਹਨ। ਇਹ ਚੱਕਰਵਾਤ ਮੀਂਹ ਤਾਂ ਜ਼ਿਆਦਾ ਨਹੀਂ ਪਾਉਦੇ, ਪ੍ਰੰਤੂ ਨਮੀ ਕਾਇਮ ਰੱੱਖਣ ਵਿੱੱਚ ਮਹੱੱਤਵਪੂਰਨ ਭੂਮਿਕਾ ਨਿਭਾਉਦੇ ਹਨ। ਇਸ ਦੇ ਸਰੂਪ ਨੂੰ ਜਾਣਨ ਤੋਂ ਪਹਿਲਾਂ ਚੰਗੇ ਅਤੇ ਮਾੜੇ ਚੱਕਰਵਾਤਾਂ ਦੀ ਪਰਿਭਾਸ਼ਾ ਸਮਝਣੀ ਬਹੁਤ ਜ਼ਰੂਰੀ ਹੈ। ਦਰਅਸਲ ਚੱਕਰਵਾਤ ਇੱਕ ਘੱੱਟ ਵਾਯੂਦਾਬ ਖੇਤਰ ਹੈ, ਅਤੇ ਹਵਾ ਦੇ ਗਰਮ ਹੋਣ ਤੋਂ ਬਾਅਦ ਸੰਵਹਿਣ ਕਿਰਿਆ ਨਾਲ ਉਤਪੰਨ ਹੁੰਦਾ ਹੈ। ਚਾਰ ਚੁਫ਼ੇਰੇ ਤੋਂ ਹਵਾ ਤੇਜ਼ੀ ਨਾਲ ਅੰਦਰ ਵੱਲ ਨੂੰ ਵਹਿੰਦੀ ਹੈ ਅਤੇ ਘੁਮਾਵਦਾਰ ਰੂਪ ’ਚ ਕੇਂਦਰ ਵਿਖੇ ਉੱਪਰ ਉੱਠਣ ਦੀ ਜ਼ੋਰਦਾਰ ਕੋਸ਼ਿਸ਼ ਕਰਦੀ ਹੈ।

ਚੱੱਕਰਵਾਤ ਦੋ ਪ੍ਰਕਾਰ ਦੇ ਹਨ। ਰੂਮ ਸਾਗਰੀ ਚੱਕਰਵਾਤ ਜੋ ਪੰਜਾਬ ਤੇ ਹਿਮਾਲਿਆ ਵੱੱਲ ਆਉਦੇ ਹਨ। ਇਹ ਸ਼ੀਤ ਊਸ਼ਣ (Temperate) ਖਿੱੱਤੇ ਨਾਲ ਜਾਣੇ ਜਾਂਦੇ ਹਨ ਅਤੇ ਪ੍ਰਾਇਦੀਪੀ ਭਾਰਤ ਦੇ ਊਸ਼ਣੀ (Tropical) ਚੱਕਰਵਾਤਾਂ ਤੋਂ ਵੱਖਰੇ ਹੁੰਦੇ ਹਨ। ਇਹ ਚੱਕਰਵਾਤ ਸਾਗਰਾਂ ਤੋਂ ਧਰਾਤਲ ਵੱਲ ਆਉਦੇ ਹੋਏ ਕਾਫ਼ੀ ਨਮੀ ਚੁੱਕਦੇ ਹਨ ਅਤੇ ਤੱਟੀ ਖੇਤਰਾਂ ਤੇ ਟਕਰਾ ਕੇ ਭਾਰੀ ਵਰਖਾ ਕਰਦੇ ਹਨ। ਇਸ ਪ੍ਰਕਿਰਿਆ ਨੂੰ ਮੌਸਮ ਵਿਗਿਆਨ ਦੀ ਭਾਸ਼ਾ ਵਿਚ ‘ਲੈਂਡਫ਼ਾਲ’ ਕਿਹਾ ਜਾਂਦਾ ਹੈ। ਆਂਧਰਾ ਪ੍ਰਦੇਸ਼, ਓਡੀਸ਼ਾ ਤੇ ਬੰਗਾਲ ਦੀ ਖਾੜੀ ’ਚ ਆਉਣ ਵਾਲੇ ਚੱਕਰਵਾਤ ਵਾਵਰੋਲੇ ਵਾਲੇ ਹੁੰਦੇ ਹਨ ਅਤੇ ਅਤਿਅੰਤ ਖ਼ਤਰਨਾਕ ਰਫ਼ਤਾਰੀ ਪੌਣਾਂ ਨਾਲ ਲੈਸ ਹੁੰਦੇ ਹਨ। ਇਸ ਵਰ੍ਹੇ ਮਈ ਮਹੀਨੇ ਵਿੱਚ ‘ਰੇਮਲ’ ਚੱਕਰਵਾਤ ਇਸੇ ਕਿਸਮ ਦਾ ਸੀ, ਜਿਸ ਨੇ ਮੌਨਸੂਨ ਨੂੰ ਤੇਜ਼ੀ ਨਾਲ ਅੱਗੇ ਵਧਣ ਵਿੱਚ ਸਹਾਇਤਾ ਵੀ ਕੀਤੀ ਹਾਲਾਂਕਿ ਇਸ ਦੀ ਅੱਗੇ ਵਧਣ ਦੀ ਰਫ਼ਤਾਰ ਥੋੜ੍ਹੀ ਮੱਠੀ ਜ਼ਰੂਰ ਪਈ ਹੈ। ਊਸ਼ਣ ਖੰਡੀ ਚੱਕਰਵਾਤਾਂ ਨਾਲ ਸਮੁੰਦਰ ਊਫ਼ਾਨ ’ਤੇ ਆ ਜਾਂਦਾ ਹੈ। ਤੱੱਟੀ ਖੇਤਰੀ ਮੈਦਾਨਾਂ ਤੇ ਖਾਰੇ ਪਾਣੀ ਹੜ੍ਹ ਲੈ ਆਉਦੇ ਹਨ। ਪ੍ਰਸ਼ਾਸਨ ਨੂੰ ਰਿਹਾਇਸ਼ੀ ਇਲਾਕੇ ਖ਼ਾਲੀ ਕਰਵਾਉਣੇ ਪੈਂਦੇ ਹਨ। ਜਨ-ਜੀਵਨ ਤਹਿਸ-ਨਹਿਸ ਹੋ ਜਾਂਦਾ ਹੈ।

ਉੱੱਤਰੀ ਅੰਧ ਮਹਾਂਸਾਗਰ ਜੇ ਜ਼ਿਆਦਾ ਗ਼ਰਮ ਹੋ ਜਾਵੇ ਤਾਂ ਵੱੱਡੇ ਤੇ ਜ਼ਿਆਦਾ ਗਿਣਤੀ ਵਿਚ ਪੱੱਛਮੀ ਚੱੱਕਰਵਾਤ ਉਤਪੰਨ ਹੁੰਦੇ ਹਨ ਅਤੇ ਜੇਕਰ ਦੱੱਖਣੀ ਹਿੰਦ ਮਹਾਂਸਾਗਰ ਢੰਗ ਨਾਲ ਉੱੱਚ ਵਾਯੂਦਾਬ ਖੇਤਰ ਨਾ ਬਣਾਏ ਤਾਂ ਮੌਨਸੂਨ ਦਾ ਨਿਘਾਰ ਲਾਜ਼ਮੀ ਹੈ। ਊਸ਼ਣੀ ਚੱੱਕਰਵਾਤ ਪ੍ਰਾਇਦੀਪੀ ਭਾਰਤ ਦੇ ਕੰਢੀ ਖੇਤਰਾਂ ਨੂੰ ਉਜਾੜਨ ਦਾ ਪੂਰਾ ਪ੍ਰਬੰਧ ਕਰ ਲੈਂਦੇ ਹਨ। ਕੁਦਰਤ ਦੇ ਰੰਗਾਂ ਵਿਚ ਲਬਰੇਜ਼ ਇਹ ਚੱੱਕਰਵਾਤ ਜਦੋਂ ਸਾਰੇ ਹੀ ਮੱੱਧ ਏਸ਼ੀਆ ਅਤੇ ਭਾਰਤੀ ਉਪ ਮਹਾਂਦੀਪੀ ਹਿਮਾਲਿਆ ਦੀ ਸ਼੍ਰੇਣੀ ਦੀਆਂ ਟੀਸੀਆਂ ਨੂੰ ਚਿੱਟੀ ਬਰਫ਼ ਨਾਲ ਢੱਕਣਾ ਸ਼ੁਰੂ ਕਰ ਦਿੰਦੇ ਹਨ, ਤਾਂ ਸੈਲਾਨੀਆਂ ਦੀ ਗਿਣਤੀ ਵਿੱੱਚ ਭਰਪੂਰ ਵਾਧਾ ਹੁੰਦਾ ਹੈ।

ਸੁੱੱਕੀ ਠੰਢ ਅਤੇ ਧੁੰਦ ਦੇ ਦਿਨਾਂ ਨੂੰ ਖ਼ਤਮ ਕਰਨ ਵਾਲੇ ਇਹ ਚੱੱਕਰਵਾਤ ਮੱੱਧਵਰਤੀ ਏਸ਼ੀਆ ਦੇ ਘਾਹ ਦੇ ਮੈਦਾਨਾਂ ਦੇ ਵੀ ਜਨਮਦਾਤਾ ਹਨ। ਸਟੈਪੀ ਘਾਹ ਦੇ ਮੈਦਾਨ ਇਨ੍ਹਾਂ ਦੁਆਰਾ ਲਿਆਂਦੀ ਬਰਫ਼ ਦੀ ਚਾਦਰ ਦੇ ਪਿਘਲਣ ਤੋਂ ਬਾਅਦ ਹੀ ਬਣਦੇ ਹਨ। ਲੱੱਦਾਖ ਵਿੱੱਚ ਥੋੜ੍ਹਾ ਬਹੁਤ ਪਾਣੀ ਦਾ ਸ੍ਰੋਤ ਵੀ ਇਹੀ ਚੱੱਕਰਵਾਤ ਹਨ। ਲੱਦਾਖ਼ ਦਾ ਸੋਨਮ ਵਾਂਗਚੁਕ ਨਾਂ ਦਾ ਪ੍ਰਸਿੱੱਧ ਵਿਗਿਆਨੀ ਆਪਣੇ ਬਰਫ਼ ਦੇ ਮੱੱਠ ਬਣਾਉਣ ਲਈ ਪੱਛਮੀ ਚੱਕਰਵਾਤਾਂ ਦਾ ਇੰਤਜ਼ਾਰ ਕਰਦਾ ਰਹਿੰਦਾ ਹੈ। ਤਿੱਬਤ ਦਾ ਪਠਾਰ, ਜਿਸ ਦੀ ਉਚਾਈ 4 ਕਿਲੋਮੀਟਰ ਦੇ ਬਰਾਬਰ ਹੈ, ’ਤੇ ਪਈ ਬਰਫ਼ ਦੀ ਚਾਦਰ ਵੀ ਇਨ੍ਹਾਂ ਦੀ ਹੀ ਦੇਣ ਹਨ।

ਸਤਲੁਜ ਦਰਿਆ ਤੋਂ ਬਣੇ ਵੱਡੇ-ਵੱੱਡੇ ਡੈਮਾਂ ਤੇ ਝੀਲਾਂ ਨੂੰ ਭਰਨ ਵਿੱਚ ਇਹ ਚੱਕਰਵਾਤ ਵੱੱਡੀ ਭੂਮਿਕਾ ਨਿਭਾਉਦੇ ਹਨ। ਸਿੰਧ ਘਾਟੀ ਦੀ ਸੱੱਭਿਅਤਾ ਸਿਰਫ਼ ਮੌਨਸੂਨ ਦੇ ਮੀਹਾਂ ਨਾਲ ਹੀ ਨਹੀਂ ਉਪਜੀ ਸੀ, ਸਗੋਂ ਪੱਛਮੀ ਚੱੱਕਰਵਾਤਾਂ ਦੀ ਕੁਦਰਤੀ ਦਾਤ ਤੋਂ ਪ੍ਰਾਪਤ ਪਾਣੀਆਂ ਨਾਲ ਵੀ ਸਿੰਜੀ ਗਈ ਹੈ। ਕ੍ਸਰਿਮਿਸ ਮਨਾਉਣ ਵਾਲੇ ਵੀ ਦੁਆ ਕਰਦੇ ਹਨ ਕਿ ਵੱਡੇ ਦਿਹਾੜੇ ਬਰਫ਼ਬਾਰੀ ਹੋਵੇ ਤਾਂ ‘ਰੱੱਬ ਦਾ ਬੰਦਾ’ ਉਨ੍ਹਾਂ ’ਤੇ ਆਪਣੀ ਦਇਆ ਵਰਾਉਣ ਲਈ ਦਰਸ਼ਨ ਦੇਵੇ।

ਇਨ੍ਹਾਂ ਪੱਛਮੀ ਚੱਕਰਵਾਤਾਂ ਕਾਰਨ ਅਪ੍ਰੈਲ-ਮਈ ਵਿੱਚ ਉੱਤਰ ਭਾਰਤੀ ਪਹਾੜੀ ਸੂਬਿਆਂ ਵਿੱਚ ਜੰਗਲਾਂ ਦੀ ਅੱਗ ਨੂੰ ਬੁਝਾਉਣ ਵਿਚ ਮਦਦ ਕਰਦੇ ਹਨ। ਇਸ ਵਰ੍ਹੇ ਉੱਤਰਾਖੰਡ ਵਿੱਚ ਜੰਗਲਾਂ ਦੀ ਅੱਗ ਨੂੰ ਬੁਝਾਉਣ ਵਿੱਚ ਇਨ੍ਹਾਂ ਪੱਛਮੀ ਚੱਕਰਵਾਤਾਂ ਦੀ ਕੋਈ ਖ਼ਾਸ ਮਦਦ ਤਾਂ ਨਹੀਂ ਮਿਲੀ, ਪਰ ਇਹ ਗੱਲ ਨਿਸ਼ਚਿਤ ਹੈ ਕਿ ਭਾਰਤ ਅਤੇ ਪੰਜਾਬ ਦੇ ਅਰਥਚਾਰੇ ਲਈ ਚੱਕਰਵਾਤਾਂ ਦਾ ਆਉਣਾ ਲਾਜ਼ਮੀ ਹੈ।

ਭਾਰਤ ਵਿਚ ਸਾਲ 1999 ਵਿੱੱਚ ਪੈਰਾਦੀਪ ਸੁਪਰ ਚੱਕਰਵਾਤ ਨੇ ਸਮੁੰਦਰੀ ਪਾਣੀ ਦੀ 26 ਫੁੱੱਟ ਦੀ ਦੀਵਾਰ ਪੈਦਾ ਕੀਤੀ ਅਤੇ 20 ਕਿਲੋਮੀਟਰ ਅੰਦਰ ਤੱੱਕ ਖਾਰੇ ਪਾਣੀ ਨੇ ਮਿੱੱਟੀਆਂ ਨੂੰ ਹਮੇਸ਼ਾ ਲਈ ਖਾਰਾ ਕਰ ਦਿੱਤਾ ਸੀ । ਪੌਣਾਂ ਦੀ ਰਫ਼ਤਾਰ 350 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱੱਧ ਸੀ ਅਤੇ ਇਸ ਚੱਕਰਵਾਤ ਕਾਰਨ ਦੱਸ ਹਜ਼ਾਰ ਤੋਂ ਵੱੱਧ ਲੋਕ ਦੀ ਮੌਤ ਦੀ ਬੁੱਕਲ ’ਚ ਚਲੇ ਗਏ ਸਨ।

ਪੰਜਾਬ ’ਚ ਸਰਦ ਰੁੱੱਤ ਵਿੱੱਚ ਆਉਣ ਵਾਲੇ ਰੂਮ ਸਾਗਰੀ ਚੱੱਕਰਵਾਤ ਲੰਮਾ ਪੈਂਡਾ ਤੈਅ ਕਰ ਹਿੰਦੂਕੁਸ਼ ਅਤੇ ਹਿਮਾਲਿਆ ਦੇ ਪਹਾੜਾਂ ਵੱੱਲ ਤੁਰਦੇ ਹਨ। 10 ਤੋਂ 13 ਕਿਲੋਮੀਟਰ ਦੀ ਉਚਾਈ ’ਤੇ ਬਣੀ ਉੱਪ-ਊਸ਼ਣੀ ਰਾਕਟੀ ਹਵਾ ਇਨ੍ਹਾਂ ਨੂੰ ਆਪਣੇ ਨਾਲ ਧੱਕ ਕੇ ਲੈ ਆਉਦੀ ਹੈ ਅਤੇ ਉੱਤਰੀ ਭਾਰਤ ਦੀਆਂ ਠੰਢੀਆਂ ਹਵਾਵਾਂ ਉਪਰ ਚੜ੍ਹਦਿਆਂ ਹੀ ਵਰਖਣ ਦੀ ਸਥਿਤੀ ’ਚ ਆ ਜਾਂਦਾ ਹੈ। ਹੇਠਾਂ ਉਤਰਦੀ ਮੀਂਹ ਦੀ ਹਰ ਬੂੰਦ ਤੇ ਬਰਫ਼ਬਾਰੀ ਦਾ ਹਰੇਕ ਦਾਣਾ ਫ਼ਸਲਾਂ ਲਈ ਕਿਸੇ ਖਾਦ ਤੋਂ ਘੱਟ ਨਹੀਂ। ਪੱੱਛਮੀ ਚੱੱਕਰਵਾਤ ਕਿਸਾਨੀ ਅਤੇ ਹਰ ਉਦਮੀ ਲਈ ਨਵੇਂ ਮੌਕੇ ਲੈ ਕੇ ਆਉਦੇ ਹਨ।

ਪੱਛਮੀ ਚੱੱਕਰਵਾਤਾਂ ਦੁਆਰਾ ਵਧਦੀਆਂ ਬਿਮਾਰੀਆਂ ਦੀ ਰੋਕਥਾਮ ਹੁੰਦੀ ਹੈ। ਸਰੀਰ ਦੀ ਖ਼ੁਸ਼ਕੀ ਖ਼ਤਮ ਹੋ ਜਾਂਦੀ ਹੈ। ਇਹ ਚੱੱਕਰਵਾਤ ਅਕਸਰ ਸਮੂਹ ਵਿੱੱਚ ਵਿਚਰਦੇ ਹਨ। ਪੂਰਾ ਆਸਮਾਨ ਬੱਦਲਾਂ ਨਾਲ ਭਰ ਦਿੰਦੇ ਹਨ। ਸੂਰਜ ਦੇ ਆਉਦੇ ਤਾਪ ਨੂੰ ਰੋਕ ਲੈਂਦੇ ਹਨ, ਅਤੇ ਸੀਤ ਲਹਿਰ ਸ਼ੁਰੂ ਕਰ ਦਿੰਦੇ ਹਨ। ਅਜਿਹੀਆਂ ਹਾਲਾਤਾਂ ਵਿਚ ਤਾਪਮਾਨ 2 ਡਿਗਰੀ ਸੈਲਸੀਅਸ ਹੇਠਾਂ ਡਿੱੱਗ ਜਾਂਦਾ ਹੈ। ਆਫ਼ਤਾਂ ਪ੍ਰਬੰਧਨ ਵਿਗਿਆਨ ਆਖਦਾ ਹੈ ਡਿੱਗਦੇ ਤਾਪਮਾਨ ’ਚ ਗ਼ਰੀਬ ਪਹਿਲਾ ਤੇ ਬਜ਼ੁਰਗ ਦੂਜਾ ਸ਼ਿਕਾਰ ਬਣਦੇ ਹਨ। ਸੀਤ ਲਹਿਰ ਛੋਟੇ ਬੱੱਚਿਆਂ ’ਤੇ ਵੀ ਡੂੰਘਾ ਅਸਰ ਛੱੱਡਦੀ ਹੈ। ਹਰ ਗਲੀ, ਮੁਹੱੱਲੇ, ਸੋਸਾਇਟੀ ਜਾਂ ਟਾਵਰਾਂ ’ਚ ਜੀ ਰਹੀ ਵਸੋਂ ’ਚ ਬਜ਼ੁਰਗਾਂ ਦੀ ਵਫ਼ਾਤ ਦੀ ਖ਼ਬਰ ਅਕਸਰ ਮਿਲਦੀ ਰਹਿੰਦੀ ਹੈ।

ਸਾਂਝਾ ਕਰੋ

ਪੜ੍ਹੋ

ਜਮਹੂਰੀ ਅਧਿਕਾਰ ਸਭਾ ਦੀ ਸੂਬਾਈ ਆਗੂ ਪਰਮਜੀਤ

*ਜਥੇਬੰਦੀਆਂ ਦੇ ਆਗੂਆਂ ਨੇ ਦੋਸ਼ੀ ਖਿਲਾਫ਼ ਕੀਤੀ ਸਖ਼ਤ ਕਾਰਵਾਈ ਦੀ...