ਸਿੱਕਲ ਸੈੱਲ ਡਿਜ਼ੀਜ਼ ਇਕ ਜੈਨੇਟਿਕ ਬਲੱਡ ਡਿਸਆਰਡਰ ਹੈ ਜਿਸ ਵਿਚ ਕਠੋਰ, ਦਾਤਰੀ ਦੇ ਆਕਾਰ ਦੇ ਰੈੱਡ ਬਲੱਡ ਸੈੱਲਜ਼ ਆਮ ਬਲੱਡ ਫਲੋਅ ‘ਚ ਅੜਿੱਕਾ ਬਣਦੇ ਹਨ। ਇਹ ਗੰਭੀਰ ਸਮੱਸਿਆ ਹੈ ਪਰ ਬਾਵਜੂਦ ਇਸ ਦੇ ਲੋਕਾਂ ਵਿਚਕਾਰ ਇਸ ਨੂੰ ਲੈ ਕੇ ਜਾਗਰੂਕਤਾ ਦੀ ਘਾਟ ਹੈ। ਅਜਿਹੇ ਵਿਚ ਇਸ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਹਰ ਸਾਲ 18 ਜੂਨ ਨੂੰ World Sickle Cell Day ਮਨਾਇਆ ਜਾਂਦਾ ਹੈ।
ਇਹ ਦਿਨ ਇਸ ਬਲੱਡ ਡਿਸਆਰਡਰ ਨਾਲ ਪ੍ਰਭਾਵਿਤ ਲੋਕਾਂ ਦੇ ਸੰਘਰ ਬਾਰੇ ਜਾਗਰੂਕਤਾ ਵਧਾਉਣ ਦੇ ਮਕਸਦ ਨਾਲ ਵੀ ਮਨਾਇਆ ਜਾਂਦਾ ਹੈ। ਇਸ ਮੌਕੇ ਹਰ ਸਾਲ ਕਈ ਪ੍ਰੋਗਰਾਮਾਂ ਤੇ ਰੈਲੀਆਂ ਕਰਵਾਈਆਂ ਜਾਂਦੀਆਂ ਹਨ। ਨਾਲ ਹੀ ਇਸ ਦਿਨ ਨੂੰ ਹਰ ਸਾਲ ਇਕ ਥੀਮ ਨਾਲ ਸੈਲੀਬ੍ਰੇਟ ਕੀਤਾ ਜਾਂਦਾ ਹੈ। ਇਸ ਸਾਲ ਇਸ ਦਿਨ ਲਈ “ਪ੍ਰਗਤੀ ਦੁਆਰਾ ਉਮੀਦ: ਵਿਸ਼ਵ ਪੱਧਰ ‘ਤੇ ਸਿੱਕਲ ਸੈੱਲ ਦੇਖਭਾਲ ਨੂੰ ਅੱਗੇ ਵਧਾਉਣਾ (Hope Through Progress: Advancing Sickle Cell Care Globally)।” ਥੀਮ ਤੈਅ ਕੀਤਾ ਗਿਆ ਹੈ।ਇਹ ਬਿਮਾਰੀ ਗੰਭੀਰ ਰੂਪ ਧਾਰਨ ਕਰ ਸਕਦੀ ਹੈ, ਜੇਕਰ ਸਮੇਂ ਸਿਰ ਇਸਦੀ ਪਛਾਣ ਨਾ ਕੀਤੀ ਜਾਵੇ ਤੇ ਸਹੀ ਇਲਾਜ ਨਾ ਕੀਤਾ ਜਾਵੇ। ਅਜਿਹੀ ਸਥਿਤੀ ‘ਚ ਦਾਤਰੀ ਸੈੱਲ ਰੋਗ ਦੇ ਲੱਛਣਾਂ ਬਾਰੇ ਸਹੀ ਜਾਣਕਾਰੀ ਹੋਣੀ ਜ਼ਰੂਰੀ ਹੈ ਤਾਂ ਜੋ ਬਿਨਾਂ ਕਿਸੇ ਦੇਰੀ ਦੇ ਇਸਦੀ ਪਛਾਣ ਕੀਤੀ ਜਾ ਸਕੇ। ਅਜਿਹੀ ਸਥਿਤੀ ‘ਚ ਅੱਜ ਇਸ ਲੇਖ ‘ਚ ਅਸੀਂ ਤੁਹਾਨੂੰ Sickle Cell Disease ਦੇ ਕੁਝ ਆਮ ਲੱਛਣਾਂ ਬਾਰੇ ਦੱਸਾਂਗੇ, ਜਿਨ੍ਹਾਂ ਨੂੰ ਤੁਹਾਨੂੰ ਗਲਤੀ ਨਾਲ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।
ਦਾਤਰੀ ਸੈੱਲ ਅਨੀਮੀਆ ਦੇ ਮਾਮਲੇ ‘ਚ ਲਾਲ ਖ਼ੂਨ ਦੇ ਸੈੱਲ ਦਾਤਰੀ ਦੇ ਆਕਾਰ ਦੇ ਬਣ ਜਾਂਦੇ ਹਨ, ਜਿਸ ਕਾਰਨ ਖੂਨ ਦੇ ਪ੍ਰਵਾਹ ‘ਚ ਵਿਘਨ ਪੈਂਦਾ ਹੈ, ਜੋ ਸਰੀਰ ਦੇ ਵੱਖ-ਵੱਖ ਹਿੱਸਿਆਂ ‘ਚ ਤੇਜ਼ ਦਰਦ ਦੀ ਵਜ੍ਹਾ ਬਣਦਾ ਹੈ। ਕਮਜ਼ੋਰ ਇਮਿਊਨਿਟੀ ਵੀ ਸਿੱਕਲ ਸੈੱਲ ਦੀ ਬਿਮਾਰੀ ਦਾ ਲੱਛਣ ਹੋ ਸਕਦੀ ਹੈ। ਵਿਗੜਿਆ ਹੋਇਆ ਬਲੱਡ ਫਲੋਅ ਇਮਿਊਨਿਟੀ ਕਮਜ਼ੋਰ ਕਰਦਾ ਹੈ, ਜਿਸ ਨਾਲ ਇਨਫੈਕਸ਼ਨ ਦਾ ਖ਼ਤਰਾ ਵਧਦਾ ਹੈ ਜਿਸ ਨਾਲ ਸਿੱਕਲ ਸੈੱਲ ਡਿਜ਼ੀਜ਼ (SCD) ਵਾਲੇ ਵਿਅਕਤੀਆਂ ਲਈ ਜਾਨਲੇਵਾ ਇਨਫੈਕਸ਼ਨਾਂ ਤੋਂ ਬਚਣ ਲਈ ਦਵਾਈਆਂ ਦੇ ਸਹਾਰੇ ਰਹਿਣਾ ਪੈਂਦਾ ਹੈ। ਹੱਥਾਂ-ਪੈਰਾਂ ‘ਚ ਸੋਜ਼ਿਸ਼ ਤੇ ਦਰਦ ਵੀ ਇਸ ਬਿਮਾਰੀ ਦੇ ਮੁੱਖ ਲੱਛਣ ਹੋ ਸਕਦੇ ਹਨ। ਸਿੱਕਲ ਸੈੱਲ ਡਿਜ਼ੀਜ਼ ਹੋਣ ‘ਤੇ ਹੱਥਾਂ-ਪੈਰਾਂ ‘ਚ ਬਲੱਡ ਸਰਕੂਲੇਸ਼ਨ ਸਬੰਧੀ ਸਮੱਸਿਆਵਾਂ ਹੋਣ ਲੱਗਦੀਆਂ ਹਨ, ਜਿਸ ਕਾਰਨ ਸੋਜ ਤੇ ਦਰਦ ਹੁੰਦਾ ਹੈ। ਇਸ ਲਈ ਤੁਰੰਤ ਡਾਕਟਰੀ ਸਹਾਇਤਾ ਦੀ ਲੋੜ ਹੁੰਦੀ ਹੈ। ਸਿੱਕਲ ਸੈੱਲ ਡਿਜ਼ੀਜ਼ ਹੋਣ ‘ਤੇਕਾਸਰੀਰ ‘ਚ ਆਰਬੀਸੀ ਦੀ ਕਮੀ ਹੋਣ ਲਗਦੀ ਹੈ ਜਿਸ ਕਾਰਨ ਆਕਸੀਜਨ ਦੀ ਸਪਲਾਈ ਘੱਟ ਜਾਂਦੀ ਹੈ ਜਿਸ ਕਾਰਨ ਸਰੀਰ ਨੂੰ ਥਕਾਵਟ ਤੇ ਕਮਜ਼ੋਰੀ ਮਹਿਸੂਸ ਹੋਣ ਲਗਦੀ ਹੈ। ਸਿੱਕਲ ਸੈੱਲ ਡਿਜ਼ੀਜ਼ ‘ਚ ਰੈੱਡ ਬਲੱਡ ਸੈੱਲਜ਼ ਦਾ ਜੀਵਨਕਾਲ ਆਮ 12 ਦਿਨਾਂ ਦੇ ਮੁਕਾਬਲੇ ਘੱਟ ਹੁੰਦਾ ਹੈ ਜਿਸ ਨਾਲ ਐਨੀਮੀਆ ਤੇ ਆਰਬੀਸੀ ਦੀ ਘਾਟ ਹੋ ਜਾਂਦੀ ਹੈ।